ਡੋਰ ਟੁ ਡੋਰ ਕੀਤਾ ਲਾਮਬੰਦ, ਪਰਿਵਾਰਾਂ ਸਮੇਤ ਪਹੁੰਚਣਗੇ ਲੱਖਾਂ ਕਿਸਾਨ, ਮਜ਼ਦੂਰ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ) – ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ‘ਚ ਦਿੱਲੀ ਸਿੰਘੂ ਕੁੰਡਲੀ ਬਾਰਡਰ ਵਿਖੇ ਚੱਲ ਅੰਦੋਲਨ ਨੂੰ ਹੋਰ ਤੇਜ ਕਰਨ ਲਈ, ਕਣਕ ਦੀ ਖ੍ਰੀਦ ਬਿਨਾਂ ਸ਼ਰਤ ਕਰਵਾਉਣ ਲਈ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਦੀ ਅਗਵਾਈ ਵਿੱਚ ਜਿਲਾ ਅੰਮ੍ਰਿਤਸਰ ਦੇ ਸੈਕੜੇ ਪਿੰਡਾਂ ਵਿੱਚ ਡੋਰ ਟੂ ਡੋਰ ਜਾ ਕੇ ਕਿਸਾਨ ਆਗੂਆਂ, ਬੀਬੀਆਂ ਨੇ 18 ਅਪ੍ਰੈਲ ਨੂੰ ਦਾਣਾ ਮੰਡੀ ਭਗਤਾਂ ਵਾਲਾ ਅੰਮ੍ਰਿਤਸਰ ਵਿਖੇ ਹੋਣ ਜਾ ਰਹੀ ਮਹਾਂ ਰੈਲੀ ਵਿੱਚ ਕਿਸਾਨਾਂ, ਮਜ਼ਦੂਰਾਂ, ਬੀਬੀਆਂ, ਨੌਜਵਾਨਾਂ, ਬੱਚਿਆ, ਦੁਕਾਨਦਾਰਾਂ, ਵਪਾਰੀਆ ਅਤੇ ਹਰੇਕ ਵਰਗ ਨੂੰ ਲੱਖਾਂ ਦੀ ਗਿਣਤੀ ਵਿੱਚ ਪਹੁੰਚਣ ਲਈ ਲਾਮਬੰਦ ਕਰਕੇ ਸ਼ਹੀਦ ਅੰਗਰੇਜ ਸਿੰਘ ਬਾਕੀਪੁਰ, ਦਿੱਲੀ ਮੋਰਚੇ ਦੇ ਸ਼ਹੀਦ ਨਵਰੀਤ ਸਿੰਘ ਡਿਬ ਡਿੱਬਾ ਸਮੇਤ ਕਿਸਾਨੀ ਘੋਲਾਂ ਦੇ ਸ਼ਹੀਦਾਂ ਨੂੰ ਨਮਨ ਕਰਕੇ ਘੋਲ ਨੂੰ ਹੋਰ ਤਿੱਖਾ ਕਰਨ ਲਈ ਪ੍ਰੇਰਿਆ।
ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਦੇ ਜੋਨ ਬਾਬਾ ਨੌਧ ਸਿੰਘ ਜੀ, ਜੰਡਿਆਲਾ ਗੁਰੂ, ਟਾਂਗਰਾ, ਬਾਬਾ ਬਕਾਲਾ ਸਾਹਿਬ, ਮਹਿਤਾ, ਟਾਹਲੀ ਸਾਹਿਬ, ਤਰਸਿੱਕਾ, ਕੱਥੂਨੰਗਲ, ਮਜੀਠਾ, ਗੁਰੂ ਕਾ ਬਾਗ, ਰਾਮਤੀਰਥ, ਚੋਗਾਵਾਂ, ਬਾਬਾ ਸੋਹਣ ਸਿੰਘ ਭਕਨਾ, ਬਾਉਲੀ ਸਾਹਿਬ ਦੇ ਪ੍ਰਧਾਨਾਂ ਗੁਰਦੇਵ ਸਿੰਘ ਵਰਪਾਲ, ਚਰਨਜੀਤ ਸਿੰਘ ਸਫੀਪੁਰ, ਅਮੋਲਕਜੀਤ ਸਿੰਘ ਨਰਾਇਣਗੜ੍ਹ, ਅਜੀਤ ਸਿੰਘ ਠੱਠੀਆਂ, ਹਰਬਿੰਦਰ ਸਿੰਘ ਭਲਾਈਪੁਰ, ਬਲਦੇਵ ਸਿੰਘ ਬੱਗਾ, ਸੁਖਦੇਵ ਸਿੰਘ ਚਾਟੀਵਿੰਡ, ਸਵਿੰਦਰ ਸਿੰਘ ਰੂਪੋਵਾਲੀ, ਮੁਖਤਾਰ ਸਿੰਘ ਭੰਗਵਾ, ਗੁਰਦੇਵ ਸਿੰਘ ਗੱਗੋਮਾਹਲ, ਸਕੱਤਰ ਸਿੰਘ ਕੋਟਲਾ, ਕੁਲਵੰਤ ਸਿੰਘ ਕੱਕੜ਼, ਰਾਜ ਸਿੰਘ ਤਾਜੇਚਕ, ਕੁਲਵੰਤ ਸਿੰਘ ਰਾਜਾਤਾਲ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਕਿਸਾਨਾਂ ਮਜ਼ਦੂਰਾਂ ਦੇ ਘਰ ਘਰ ਜਾ ਕੇ ਅਤੇ ਟਰੈਕਟਰ ਤੇ ਸਪੀਕਰ ਲਗਾ ਕੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ।ਉਨਾਂ ਕਿਹਾ ਕਿ 18 ਅਪ੍ਰੈਲ ਦੀ ਮਹਾਂ ਰੈਲੀ ਵਿੱਚ ਲੱਖਾਂ ਦਾ ਇਕੱਠ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਪੁੱਠਾ ਗੇੜਾ ਦੇਣ ਦਾ ਮੁੱਢ ਬੰਨ੍ਹੇਗਾ ਅਤੇ ਕਾਲੇ ਕਾਨੂੰਨ ਰੱਦ ਕਰਵਾਉਣ, ਪਰਾਲੀ ਐਕਟ 2020, ਬਿਜਲੀ ਸੋਧ ਬਿਲ ਰੱਦ ਕਰਨ, ਐਫ.ਸੀ.ਆਈ ‘ਤੇ ਲਾਈਆਂ ਬੇਲੋੜੀਆਂ ਸ਼ਰਤਾਂ ਹਟਾਉਣ, ਕਣਕ ਦੀ ਖਰੀਦ ਬਿਨਾਂ ਕਿਸੇ ਸ਼ਰਤ ਕਰਾਉਣ ਸਮੇਤ ਭਖਦੇ ਮਸਲਿਆਂ ਨੂੰ ਹੱਲ ਕਰਨ ਦੀ ਮੰਗ ਕਰਨਗੇ ਤੇ ਦਿੱਲੀ ਮੋਰਚੇ ਨੂੰ ਹਰ ਹੀਲੇ ਸਫ਼ਲ ਕਰਨ ਦਾ ਅਹਿਦ ਲੈਣਗੇ।
ਇਸ ਮੌਕੇ ਜਰਮਨਜੀਤ ਸਿੰਘ ਬੰਡਾਲਾ, ਰਣਜੀਤ ਸਿੰਘ ਕਲੇਰ ਬਾਲਾ, ਬਾਜ਼ ਸਿੰਘ ਸਾਰੰਗੜਾ, ਸੂਬੇਦਾਰ ਨਿਰੰਜਨ ਸਿੰਘ, ਗੋਪੀ ਜੋਧਾਨਗਰੀ, ਚਰਨ ਸਿੰਘ ਕਲੇਰ ਘੁਮਾਣ, ਸੰਤੋਖ ਸਿੰਘ ਬੁਤਾਲਾ, ਰਣਜੀਤ ਸਿੰਘ ਚਾਟੀਵਿੰਡ, ਟੇਕ ਸਿੰਘ ਝੰਡੇ, ਝਿਰਮਲ ਸਿੰਘ ਬੱਜ਼ੂਮਾਨ, ਕਿਰਪਾਲ ਸਿੰਘ ਕਲੇਰ ਮਾਂਗਟ, ਹਰਪਿੰਦਰ ਸਿੰਘ ਚਮਿਆਰੀ, ਗੁਰਦਿਆਲ ਸਿੰਘ ਸ਼ਾਹ, ਬਲਵੰਤ ਸਿੰਘ ਕੋਟਲਾ, ਸਾਹਬ ਸਿੰਘ ਕੱਕੜ, ਪ੍ਰਗਟ ਸਿੰਘ ਕਿਰਲਗੜ, ਸ਼ਰਨਜੀਤ ਸਿੰਘ ਬਚੀਵਿੰਡ, ਲਖਵਿੰਦਰ ਸਿੰਘ ਡਾਲਾ, ਗੁਰਬਿੰਦਰ ਸਿੰਘ ਭਰੋ ਭਾਲ, ਜੋਗਾ ਸਿੰਘ ਖਾਰੇ, ਗੁਰਭੇਜ ਸਿੰਘ ਜਠੌਲ, ਕਵਲਜੀਤ ਸਿੰਘ ਵੰਨਚੜੀ, ਨਿਸ਼ਾਨ ਸਿੰਘ, ਕੁਲਦੀਪ ਸਿੰਘ ਚੱਬਾ ਆਦਿ ਨੇ ਵੀ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ।