ਸੰਗਰੂਰ, 30 ਅਪ੍ਰੈਲ (ਜਗਸੀਰ ਲੌਂਗੋਵਾਲ) – ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਗੁਰਸਿੱਖ ਬਣੀ ਨਿਊਜ਼ੀਲੈਂਡ ਦੀ ਅੰਗਰੇਜ਼ ਲੜਕੀ ਨੇ 7 ਸਮੁੰਦਰੋਂ ਪਾਰ ਭਾਰਤ ਪੁੱਜ ਕੇ ਸੰਗਰੂਰ ਜ਼ਿਲੇ ਦੇ ਪਿੰਡ ਸ਼ੇਰੋਂ ਦੇ ਗੁਰਸਿੱਖ ਲੜਕੇ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਵਿਆਹ ਕਰਵਾਇਆ ਹੈ।ਨਿਊਜੀਲੈਂਡ ਦੇ ਸ਼ਹਿਰ ਕਰਾਈਸ ਚਰਚ ਦੀ ਮੂਲ ਨਿਵਾਸੀ ਅੰਬਰ ਕੈਟਲਿਨ ਡੋਨਾਲਡ ਦਾ ਵਿਆਹ ਪਿੰਡ ਸ਼ੇਰੋਂ ਨਿਵਾਸੀ ਰੂਪ ਸਿੰਘ ਸ਼ੇਰੋਂ ਦੇ ਸਪੁੱਤਰ ਜਸਪ੍ਰੀਤ ਸਿੰਘ ਨਾਲ ਹੋਇਆ।ਇਸ ਸੁਭਾਗੀ ਜੋੜੀ ਨੂੰ ਸਾਬਕਾ ਵਿੱਤ ਮੰਤਰੀ ਪੰਜਾਬ ਅਤੇ ਵਿਧਾਇਕ ਪ੍ਰਮਿੰਦਰ ਸਿੰਘ ਢੀਂਡਸਾ ਸਮੇਤ ਇਲਾਕੇ ਦੀਆਂ ਧਾਰਮਿਕ ਅਤੇ ਸਮਾਜਿਕ ਹਸਤੀਆਂ ਨੇ ਆਸ਼ੀਰਵਾਦ ਦਿੱਤਾ ਹੈ।
ਜਾਣਕਾਰੀ ਅਨੁਸਾਰ ਅੰਬਰ ਕੈਟਲਿਨ ਸਿੱਖ ਧਰਮ ਤੋਂ ਇਸ ਕਦਰ ਪ੍ਰਭਾਵਿਤ ਹੋਈ ਕਿ ਨਾ ਸਿਰਫ਼ ਉਸ ਨੇ ਖੰਡੇ ਬਾਟੇ ਦਾ ਅੰਮ੍ਰਿਤਪਾਨ ਕੀਤਾ, ਸਗੋਂ ਉਸ ਨੇ ਆਪਣਾ ਜੀਵਨ ਸਿੱਖੀ ਫਲਸਫ਼ੇ ਅਨੁਸਾਰ ਅਤੇ ਗੁਰਸਿੱਖ ਜੀਵਨ ਸਾਥੀ ਨਾਲ ਬਤੀਤ ਕਰਨ ਦਾ ਨਿਸਚਾ ਵੀ ਕਰ ਲਿਆ।ਇਸ ਦੌਰਾਨ ਉਸ ਦਾ ਮੇਲ ਪਿਛਲੇ 4 ਸਾਲਾਂ ਤੋਂ ਸਟੱਡੀ ਵੀਜ਼ੇ ’ਤੇ ਗਏ ਗੁਰਸਿੱਖ ਨੌਜਵਾਨ ਜਸਪ੍ਰੀਤ ਸਿੰਘ ਜੋ ਕਿ ਹੁਣ ਓਪਨ ਵਰਕ ਵੀਜ਼ੇ ’ਤੇ ਨਿਊਜ਼ੀਲੈਂਡ ਵਿਖੇ ਕੰਮ ਕਰ ਰਿਹਾ ਸੀ ਦੇ ਨਾਲ ਹੋਇਆ ਅਤੇ ਅਗੇਰਲਾ ਜੀਵਨ ਜਸਪ੍ਰੀਤ ਸਿੰਘ ਨਾਲ ਵਿਆਹ ਕਰਵਾ ਕੇ ਬਤੀਤ ਕਰਨ ਦਾ ਫ਼ੈਸਲਾ ਲੈ ਲਿਆ।ਆਪਣੇ ਫ਼ੈਸਲੇ ’ਤੇ ਦ੍ਰਿੜ ਅੰਬਰ ਕੈਟਲਿਨ ਡੋਨਾਲਡ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਜਸਪ੍ਰੀਤ ਸਿੰਘ ਨਾਲ ਵਿਆਹ ਕਰਵਾਉਣ ਲਈ ਸੰਗਰੂਰ ਜ਼ਿਲੇ ਦੇ ਪਿੰਡ ਸ਼ੇਰੋਂ ਪੁੱਜ ਗਈ।ਇਥੇ ਪਹੁੰਚ ਕੇ ਉਸ ਨੇ ਗੁਰਦੁਆਰਾ ਆਕਾਲ ਬੰੁਗਾ ਸਾਹਿਬ ਵਿਖੇ ਜਸਪ੍ਰੀਤ ਸਿੰਘ ਨਾਲ ਕੇਸਕੀ ਸਜ਼ਾ ਕੇ ਅਤੇ ਪੂਰਨ ਗੁਰਮਰਿਆਦਾ ਅਨੁਸਾਰ ਵਿਆਹ ਕਰਵਾਇਆ।ਸ੍ਰੀ ਮਸਤੂਆਣਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਸੁਖਦੇਵ ਸਿੰਘ ਅਤੇ ਬਾਬਾ ਸਵਰਨ ਸਿੰਘ ਚੱਕਾਂ ਵਾਲਿਆਂ ਨੇ ਜੋੜੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਤੋਂ ਇਲਾਵਾ ਆਕਾਲ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਸਮੇਤ ਇਲਾਕੇ ਦੀਆਂ ਉਘੀਆਂ ਸਖਸ਼ੀਅਤਾਂ ਨੇ ਨਵੀਂ ਜੋੜੀ ਨੂੰ ਵਧਾਈ ਦਿੱਤੀ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …