Saturday, April 13, 2024

ਕਿਸਾਨੀ ਸੰਘਰਸ਼ ਨੂੰ ਸਮਰਪਿਤ ਦੋ ਗੀਤਾਂ ਦਾ ਕੀਤਾ ਵੀਡੀਓ ਸ਼ੂਟ

ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਮਸ਼ਹੂੂ ਇਨਕਲਾਬੀ ਲੋਕ ਗਾਇਕ ਭੋਲਾ ਸਿੰਘ ਸੰਗਰਾਮੀ ਦੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਦੋ ਲੋਕ ਪੱਖੀ ਗੀਤਾਂ ਦਾ ਅੱਜ ਵੀਡੀਓ ਸ਼ੂਟ ਕੀਤਾ ਗਿਆ।
                 ਗਾਇਕ ਭੋਲਾ ਸਿੰਘ ਸੰਗਰਾਮੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨੀ ਸੰਘਰਸ਼ ਨੂੰ ਸਮਰਪਿਤ ਇਹ ਦੋ ਗੀਤ ਜਲਦ ਹੀ ਲੋਕ ਅਰਪਣ ਕੀਤੇ ਜਾ ਰਹੇ ਹਨ।ਇਕ “ਛੱਡ ਕੇ ਦਮਾਮੇ” ਸਿੰਗਲ ਟਰੈਕ ਗੀਤ ਹੈ ਅਤੇ ਦੂਜਾ “ਝੰਡੇ ਦਾ ਫਰਾਟਾ” ਡਿਊਟ ਗੀਤ ਹੈ।ਉਨ੍ਹਾਂ ਦੱਸਿਆ ਕਿ ਡਿਊਟ ਗੀਤ ਵਿੱਚ ਉਨ੍ਹਾਂ ਦਾ ਸਾਥ ਗਾਇਕ ਦਿਲਪ੍ਰੀਤ ਅਟਵਾਲ ਵਲੋਂ ਦਿੱਤਾ ਗਿਆ ਹੈ, ਸਿੰਗਲ ਟਰੈਕ ਗੀਤ ਦੇ ਬੋਲ ਐਡਵੋਕੇਟ ਹਰਿੰਦਰ ਸਿੰਘ ਲਾਲੀ ਵੱਲੋਂ ਲਿਖੇ ਗਏ ਹਨ ਅਤੇ ਦੂਜੇ ਡਿਊਟ ਗੀਤ ਦੇ ਬੋਲ ਰੁਪਿੰਦਰ ਜੋਧਾ ਜਾਪਾਨ ਨੇ ਲਿਖੇ ਹਨ।ਵੀਡੀਓ ਸੱਤੀ ਢਿੱਲੋਂ ਅਤੇ ਨਰਦੀਪ ਸੰਧੂ ਵਲੋਂ ਡਾਇਰੈਕਟ ਕੀਤੀ ਗਈ ਹੈ।ਕੈਮਰਾਮੈਨ ਦੀਪ ਸਿੱਧੂ ਅਤੇ ਗੁਰਪ੍ਰਤਾਪ ਗਿੱਲ ਹਨ ਅਤੇ ਵੀਡੀਓ ਐਡੀਟਰ ਦਾ ਕੰਮ ਹੈਰੀ ਫਿਲਮਜ਼ ਵਲੋਂ ਕੀਤਾ ਜਾ ਰਿਹਾ ਹੈ ।
                 ਦੱਸਣਯੋਗ ਹੈ ਕਿ ਇਨਕਲਾਬੀ ਲੋਕ ਗਾਇਕ ਭੋਲਾ ਸਿੰਘ ਸੰਗਰਾਮੀ ਵਲੋਂ ਮੌਜ਼ੂਦਾ ਸਮੇਂ `ਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ 17 ਗੀਤ ਲੋਕ ਅਰਪਣ ਕੀਤੇ ਜਾ ਚੁੱਕੇ ਹਨ।ਜਿਨ੍ਹਾਂ ਨੂੰ ਲੋਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਹੈ।ਸਥਾਨਕ ਸ਼ਹਿਰ ਦੇ ਟਰੇਡਜ਼ ਮਾਲ ਅੱਗੇ ਲੱਗੇ ਕਿਸਾਨੀ ਮੋਰਚੇ `ਚ ਗਾਇਕ ਭੋਲਾ ਸਿੰਘ ਸੰਗਰਾਮੀ ਦਾ ਵਡਮੁੱਲਾ ਯੋਗਦਾਨ ਰਿਹਾ ਹੈ।
                   ਇਸ ਮੌਕੇ ਬਲਵੀਰ ਸਿੰਘ, ਹਰਮੇਲ ਸਿੰਘ, ਸੁਰਿੰਦਰ ਸਿੰਘ, ਪਰਮਾਨੰਦ ਸਿੰਘ, ਕੁਲਵੀਰ ਸਿੰਘ ਕਾਲਾ, ਰਾਮ ਸਿੰਘ, ਲਖਵਿੰਦਰ ਸਿੰਘ, ਮਨਿੰਦਰ ਸਿੰਘ ਮੋਨੂੰ, ਰਮਨਦੀਪ ਸਿੰਘ,ਮਲਕੀਤ ਸਿੰਘ ਅਤੇ ਆਕਾਸ਼ਦੀਪ ਆਦਿ ਹਾਜ਼ਰ ਸਨ।

Check Also

ਦਿੱਲੀ ਪਬਲਿਕ ਸਕੂਲ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਵਿਸਾਖੀ …