ਅੰਮ੍ਰਿਤਸਰ, 11 ਜੂਨ (ਖੁਰਮਣੀਆਂ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਕਾਲਜ਼ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਪ੍ਰਿਆ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜਿਆਂ ’ਚ ਤੀਜ਼ਾ ਸਥਾਨ ਹਾਸਲ ਕੀਤਾ ਹੈ।ਕਾਲਜ ਦੀ ਬੀ.ਸੀ.ਏ ਸਮੈਸਟਰ ਪਹਿਲਾ ਦੀ ਵਿਦਿਆਰਥਣ ਸਵਿਤਾ ਅਰੋੜਾ ਨੇ 79 ਪ੍ਰਤੀਸ਼ਤ, ਜੱਸੀਕਾ ਜੈਨ ਨੇ 78 ਅਤੇ ਮਹਿਕ ਅਰੋੜਾ ਨੇ 78 ਫ਼ੀਸਦੀ ਅੰਕਾਂ ਨਾਲ ਕ੍ਰਮਵਾਰ ਕਾਲਜ ’ਚ ਸਥਾਨ ਹਾਸਲ ਕੀਤਾ ਹੈ ਅਤੇ ਕਾਲਜ ਦਾ ਨਤੀਜ਼ਾ ਸ਼ਾਨਦਾਰ ਰਿਹਾ।
ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ਼ ਪ੍ਰਿੰਸੀਪਲ ਨਾਨਕ ਸਿੰਘ ਅਤੇ ਉਨ੍ਹਾਂ ਦੇ ਸਟਾਫ਼ ਨੂੰ ਉਕਤ ਸ਼ਾਨਦਾਰ ਨਤੀਜੇ ’ਤੇ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਕੋਰੋਨਾ ਵਰਗੀ ਭਿਆਨਕ ਸਥਿਤੀ ’ਚ ਵੀ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ’ਚ ਰੱਖਦਿਆਂ ਹੋਇਆ ਆਨਲਾਈਨ ਸਿੱਖਿਆ ਅਤੇ ਸਮੇਂ ਦੇ ਹਾਣ ਦਾ ਬਣਾਉਣ ਲਈ ਕਾਲਜ਼ ਪ੍ਰਤੀਯੋਗਾਤਾਵਾਂ ਦਾ ਪ੍ਰਬੰਧ ਆਧੁਨਿਕ ਸਾਧਨਾਂ ਨਾਲ ਕਰਵਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਐਮ. ਕਾਮ ਪਹਿਲਾ ਸਮੈਸਟਰ ਦੀ ਪਿ੍ਰਆ ਨੇ 81 ਫ਼ੀਸਦੀ ਅੰਕ ਨਾਲ ਕਾਲਜ ’ਚ ਪਹਿਲਾ ਅਤੇ ’ਵਰਸਿਟੀ ’ਚ ਤੀਜ਼ਾ ਸਥਾਨ ਹਾਸਲ ਕੀਤਾ।ਜਦ ਕਿ ਉਕਤ ਤੋਂ ਇਲਾਵਾ ਬੀ.ਸੀ.ਏ ਤੀਜ਼ਾ ਸਮੈਸਟਰ ਦੀ ਸੁਖਮਨ ਕੌਰ ਨੇ 78 ਪ੍ਰਤੀਸ਼ਤ ਨਾਲ ਪਹਿਲਾਂ ਅਤੇ ਮਹਿਕ ਨੇ 76 ਪ੍ਰਤੀਸ਼ਤ ਨਾਲ ਦੂਜਾ, ਬੀ.ਕਾਮ ਪਹਿਲਾਂ ਸਮੈਸਟਰ ਦੀ ਸੁਰੀਤੀ ਦੀਕਸ਼ਤ ਨੇ 75% ਨਾਲ ਪਹਿਲਾਂ, ਰਤਨਜੋਤ ਕੌਰ ਨੇ 74% ਨਾਲ ਦੂਜਾ, ਬੀ.ਕਾਮ ਤੀਜ਼ਾ ਸਮੈਸਟਰ ਦੀ ਨਿਸ਼ਾ ਨੇ 73% ਨਾਲ ਪਹਿਲਾਂ ਅਤੇ ਪ੍ਰਿੰਯਕਾ ਨੇ 70% ਨਾਲ ਦੂਜਾ ਸਥਾਨ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ ਹੈ।
ਉਨ੍ਹਾਂ ਕਿਹਾ ਕਿ ਬੀ.ਕਾਮ 5ਵਾਂ ਸਮੈਸਟਰ ਦੀ ਸਨੇਹਦੀਪ ਕੌਰ ਨੇ 65 ਫ਼ੀਸਦੀ, ਸਿਮਰਨਜੀਤ ਕੌਰ ਨੇ 61 ਫ਼ੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲਾਂ ਤੇ ਦੂਜਾ ਸਥਾਨ ਪ੍ਰਾਪਤ ਕੀਤਾ।ਜਦਕਿ ਐਮ.ਕਾਮ ਪਹਿਲਾ ਸਮੈਸਟਰ ਦੀ ਮਗਨਦੀਪ ਕੌਰ ਨੇ 79 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਐਮ.ਕਾਮ ਤੀਜਾ ਸਮੈਸਟਰ ਦੀ ਕੋਮਲ ਨੇ 72 ਅਤੇ ਮੁਸਕਾਨ ਨੇ 71% ਅੰਕਾਂ ਨਾਲ ਕ੍ਰਮਵਾਰ ਪਹਿਲਾ ਦੂਜਾ ਸਥਾਨ ਹਾਸਲ ਕੀਤਾ।ਉਨਾਂ ਕਿਹਾ ਕਿ ਕਾਲਜ ਦੀਆਂ ਵਿਦਿਆਰਥਣਾਂ ਨੇ ਉਕਤ ਪ੍ਰੀਖਿਆ ’ਚ ਪਹਿਲੇ ਟਾਪ ਸਥਾਨ ਪ੍ਰਾਪਤ ਕਰਕੇ ਮਾਤਾ ਪਿਤਾ ਤੇ ਕਾਲਜ਼ ਦਾ ਨਾਂਅ ਰੌਸ਼ਨ ਕੀਤਾ, ਜਿਸ ਨਾਲ ਕਾਲਜ ਦਾ ਨਤੀਜਾ 100 ਫ਼ੀਸਦੀ ਰਿਹਾ।
ਇਸ ਮੌਕੇ ਕਾਲਜ ਪ੍ਰਿੰਸੀਪਲ ਨੇ ਵਿਦਿਆਰਥਣਾਂ ਦੀ ਇਸ ਉਪਲਬੱਧੀ ’ਤੇ ਸਟਾਫ਼ ਦੁਆਰਾ ਕਰਵਾਈ ਗਈ ਸਖ਼ਤ ਮਿਹਨਤ ਨੂੰ ਸਲਾਹਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …