Friday, October 18, 2024

ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਨੇ ਲੋੜਵੰਦ ਕਲਾਕਾਰਾਂ ਤੇ ਸਾਜ਼ੀਆਂ ਨੂੰ ਨੌਵੀਂ ਵਾਰ ਵੰਡਿਆ ਰਾਸ਼ਨ

ਚੰਡੀਗੜ੍ਹ, 13 ਜੂਨ (ਪ੍ਰੀਤਮ ਲੁਧਿਆਣਵੀ) – ਕਰੋਨਾ ਮਹਾਂਮਾਰੀ ਦੋਰਾਨ ਦੇਸ਼ ਵਿੱਚ ਹਰ ਵਰਗ ਨੂੰ ਧੱਕਾ ਲੱਗਾ ਹੈ।ਗੀਤ-ਸੰਗੀਤ ਨਾਲ ਸਬੰਧਤ ਕਲਾਕਾਰ, ਸਾਜ਼ੀ, ਮਾਡਲ, ਭੰਗੜਾ ਕਲਾਕਾਰ, ਵੀਡੀਓ ਡਾਇਰੈਕਟਰ ਆਦਿ ਲੋਕ, ਜੋ ਕਿ ਸਿਰਫ-ਤੇ-ਸਿਰਫ਼ ਇਸੇ ਕਿੱਤੇ ਤੋਂ ਹੀ ਆਪਣੀ ਰੋਜ਼ੀ-ਰੋਟੀ ਤੋਰਦੇ ਹਨ, ਉਹ ਵੀ ਬੁਰੇ ਹਾਲਾਤਾਂ ਵਿੱਚ ਜੀਅ ਰਹੇ ਹਨ।ਮਾਯੂਸੀ ਦੀ ਹਾਲਤ ਵਿੱਚ ਅਜਿਹੇ ਸਾਥੀਆਂ ਲਈ ਅੰਤਰਰਾਸ਼ਟਰੀ ਸ਼੍ਰੋਮਣੀ ਗਾਇਕ ਸੁਰਿੰਦਰ ਸ਼ਿੰਦਾ ਮਸੀਹਾ ਬਣ ਕੇ ਉਭਰੇ ਹਨ।ਗਾਇਕ ਸ਼ਿੰਦਾ ਇਸ ਤੋਂ ਪਹਿਲਾਂ ਅੱਠ ਵਾਰ ਆਪਣੇ ਵਲੋਂ ਰਾਸ਼ਨ ਦੀਆਂ ਕਿੱਟਾਂ ਅਤੇ ਹੋਰ ਜ਼ਰੂਰੀ ਸਮਾਨ, ਕਲਾਕਾਰਾਂ, ਸਾਜ਼ੀਆਂ ਅਤੇ ਗੀਤ-ਸੰਗੀਤ ਵਰਗ ਨਾਲ ਸਬੰਧਤ ਹੋਰ ਜ਼ਰੂਰਤਮੰਦਾਂ ਨੂੰ ਵੰਡ ਚੁੱਕੇ ਹਨ।
                     ਕੈਬਨਿਟ ਮੰਤਰੀ ਭਾਰਤ ਭੂਸ਼ਨ ਦੇ ਕਹਿਣ ‘ਤੇ ਹੁਣ ਨੌਂਵੀ ਵਾਰ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ਉਸਤਾਦ ਜਸਵੰਤ ਭੰਵਰਾ ਦੀ ਮੂਰਤੀ ਨੇੜੇ ਵਾਰਡ ਨੰਬਰ 73 ਤੋਂ ਸੁਨੀਲ ਕਪੂਰ ਤੇ ਸੀਮਾ ਕਪੂਰ ਨੇ ਸ਼੍ਰ੍ਰੋਮਣੀ ਗਾਇਕ ਸੁਰਿੰਦਰ ਸ਼ਿੰਦਾ ਦੇ ਸੱਦਣ ’ਤੇ ਲੋੜਵੰਦ ਕਲਾਕਾਰਾਂ, ਸਾਜ਼ੀਆਂ ਅਤੇ ਗੀਤ-ਸੰਗੀਤ ਨਾਲ ਸਬੰਧਤ ਕਾਰੋਬਾਰ ਕਰਨ ਵਾਲਿਆਂ ਨੂੰ ਸ਼ਿੰਦਾ ਵਲੋਂ ਲਿਆਂਦੀਆਂ ਰਾਸ਼ਨ ਦੀਆਂ ਕਿੱਟਾਂ ਵੰਡੀਆਂ।ਸ਼ਿੰਦਾ ਦੇ ਇਸ ਉਪਰਾਲ ਦੀ ਚਾਰੋਂ ਪਾਸੇ ਖ਼ੂਬ ਚਰਚਾ ਹੋ ਰਹੀ ਹੈ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …