Saturday, July 27, 2024

ਪੰਜਾਬੀ ਫੰਨਕਾਰਾਂ ਦਾ ਕਾਫ਼ਲਾ ਅਗਸਤ ਮਹੀਨੇ ‘ਚ ਬਹਿਰੀਨ ਦੀ ਧਰਤ ‘ਤੇ ਲਾਏਗਾ ਰੌਣਕਾਂ

ਚੰਡੀਗੜ੍ਹ, 13 ਜੂਨ (ਪ੍ਰੀਤਮ ਲੁਧਿਆਣਵੀ) (ਪੰਜਾਬ ਪੋਸਟ ਬਿਊਰੋ) – ਕਰੋਨਾ ਮਹਾਂਮਾਰੀ ਨੇ ਪੰਜਾਬੀਆਂ ਦੇ ਵਿਦੇਸ਼ੀ ਟੂਰਾਂ ਉਤੇ ਕਾਫੀ ਬੁਰਾ ਅਸਰ ਪਾਇਆ ਹੈ।ਪਰ ਹੁਣ ਬਹਿਰੀਨ ਵਿੱਚ ਕਰੋਨਾ ‘ਚ ਆਏ ਸੁਧਾਰ ਦੇ ਮੱਦੇਨਜ਼ਰ ਪੰਜਾਬੀ ਫੰਨਕਾਰਾਂ ਦਾ ਕਾਫ਼ਲਾ ਅਗਸਤ ਮਹੀਨੇ ਉਥੇ ਜਾਣ ਲਈ ਤਿਆਰੀਆਂ ਕੱਸੀ ਬੈਠਾ ਹੈ।ਮੀਡੀਆ ਨੂੰ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਬਹਿਰੀਨ ਦੇ ਸ਼ਹਿਰ ਰਿਫ਼ਾ ਨੇੜੇ ਇੰਡੀਅਨ ਸਕੂਲ ਵਿਖੇ ਹੋ ਰਹੇ ਸੱਭਿਆਚਾਰਕ ਮੇਲੇ ਵਿੱਚ ਪਹੁੰਚ ਕੇ ਦਲਵਿੰਦਰ ਦਿਆਲਪੁਰੀ, ਜੱਸੀ ਬੈਂਸ, ਨਿਸ਼ਾਨ ਉਚੇ ਵਾਲਾ, ਹੈਰੀ ਨਾਗਰਾ, ਗੋਪੀ ਨਡਾਲਾ ਮਿਊਜ਼ੀਕਲ ਗਰੁੱਪ, ਪ੍ਰਸਿੱਧ ਐਂਕਰ ਬਲਦੇਵ ਰਾਹੀ, ਜੈਸ ਗੁਲਾਮ, ਜਸਬੀਰ ਜੱਸੀ, ਹੁਸਨਪ੍ਰੀਤ ਹੰਸ, ਲੱਕੀ ਮੇਨਕਾ, ਬਲਜੀਤ ਕਮਲ, ਸਿਮਰਨ ਸਿੰਮੀ ਅਤੇ ਹੋਰ ਕਲਾਕਾਰ ਰੌਣਕਾਂ ਲਾਉਣਗੇ।ਪੰਜਾਬੀਆਂ ਵੱਲੋਂ ਵਿਦੇਸ਼ ਦੀ ਧਰਤ ‘ਤੇ ਲਗਾਈਆਂ ਜਾਣ ਵਾਲੀਆਂ ਇਨ੍ਹਾਂ ਰੌਣਕਾਂ ਨੂੰ ਵਿਸ਼ਵ ਭਰ ਵਿੱਚ ਪਹੁੰਚਾਉਣ ਲਈ ਪ੍ਰੈਸ ਮੀਡੀਆ ਤੋਂ ਸਰਵਣ ਹੰਸ ਤੇ ਹਰੀ ਦੱਤ ਸ਼ਰਮਾ ਵਰਗੀਆਂ ਨਾਮੀ ਸਖ਼ਸ਼ੀਅਤਾਂ ਵੀ ਇਸ ਮੌਕੇ ਤੇ ਪਹੁੰਚ ਰਹੀਆਂ ਹਨ।
                      ਫੰਨਕਾਰਾਂ ਦੇ ਇਸ ਕਾਫ਼ਲੇ ਵੱਲੋਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਇਸ ਸੱਭਿਆਚਾਰਕ ਮੇਲੇ ਦੀ ਸ਼ੋਭਾ ਵਧਾਉਣ ਲਈ ਉਚੇਚੇ ਤੌਰ ‘ਤੇ ਸੱਦੇ ਦਿੱਤੇ ਗਏ ਹਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …