Sunday, April 12, 2026

ਮੇਅਰ ਨੇ ਵਾਰਡ ਨੰਬਰ 12-13 ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 14 ਜੂਨ (ਜਗਦੀਪ ਸਿੰਘ) – ਹਲਕਾ ਉਤਰੀ ਦੀ ਵਾਰਡ ਨੰ: 12 ਦੇ ਇਲਾਕੇ ਰਿਸ਼ੀ ਵਿਹਾਰ ਦੀ ਗਲੀ ਨੰ: 4 ’ਚ ਕੰਕਟਰੀਟ ਦੀ ਸੜਕ ਬਣਾਉਣ ਅਤੇ ਵਾਰਡ ਨੰ: 13 ਦੇ ਇਲਾਕੇ ਇੰਦਰਾ ਕਾਲੋਨੀ ਦੀਆਂ ਸੜਕਾਂ ‘ਤੇ ਪ੍ਰੀਮਿਅਕਸ ਪਾਉਣ ਦੇ ਕੰਮਾਂ ਦਾ ਉਦਘਾਟਨ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਕੀਤਾ ਗਿਆ।ਉਨਾਂ ਨੇ ਵਾਰਡ ਵਾਸੀਆਂ ਦੀ ਸਮੱਸਿਆਵਾਂ ਸੁਣ ਕੇ ਉਨਾਂ ਨੂੰ ਮੌਕੇ ‘ਤੇ ਹੱਲ ਕਰਨ ਦੇ ਨਿਗਮ ਅਧਿਕਾਰੀਆਂ ਨੂੰ ਆਦੇਸ਼ ਦਿੱਤੇ।
                  ਇਸੇ ਦੌਰਾਨ ਮੇਅਰ ਨੇ ਹਲਕਾ ਉਤਰੀ ਦੀ ਵਾਰਡ ਨੰ: 6 ਸਥਿਤ ਅਕਾਸ਼ ਐਵਨਿਊ ਵਿਖੇ 18 ਲੱਖ ਦੀ ਲਾਗਤ ਨਾਲ ਲੱਗਣ ਵਾਲੇ ਨਵੇਂ ਟਿਊਬਵੈਲ ਦੇ ਕੰਮ ਅਤੇ ਵਾਰਡ ਨੰ: 7 ਦੀ ਹਾਊਸਿੰਗ ਬੋਰਡ ਕਾਲੋਨੀ ਵਿਖੇ ਨਵੇਂ ਬਣੇ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ।ਜਿਸ ਨਾਲ ਫੈਜ਼ਪੁਰਾ, ਜੰਤਪੁਰਾ, ਗਾਂਧੀ ਕਾਲੋਨੀ ਦੇ ਇਲਾਕਾ ਨਿਵਾਸੀਆਂ ਨੂੰ ਸ਼ੁੱਧ ਪਾਣੀ ਦੀ ਮੁਹੱਈਆ ਹੋਵੇਗਾ।
                  ਮੇਅਰ ਰਿੰਟੂ ਨੇ ਕਿਹਾ ਕਿ ਅਗਰ ਸ਼ਹਿਰ ਦੇ ਕਿਸੇ ਵੀ ਇਲਾਕੇ ’ਚ ਵਿਕਾਸ ਕਾਰਜ਼ ਦੀ ਲੋੜ ਹੈ ਤਾਂ ਉਹ ਉਨਾਂ ਦੇ ਧਿਆਨ ‘ਚ ਜ਼ਰੂਰ ਲਿਆਉਣ ਤਾਂ ਜੋ ਅੰਮ੍ਰਿਤਸਰ ਸ਼ਹਿਰ ਦਾ ਕੋਈ ਵੀ ਇਲਾਕਾ ਵਿਕਾਸ ਕਾਰਜ਼ਾਂ ਤੋਂ ਸੱਖਣਾ ਨਾ ਰਹੇ।
                     ਇਸ ਮੌਕੇ ਕੌਂਸਲਰ ਪ੍ਰਿੰਅਕਾ ਸ਼ਰਮਾ, ਰਿਤੇਸ਼ ਸ਼ਰਮਾ, ਪਵਨ ਕੁਮਾਰ, ਪੀ.ਕੇ ਸ਼ਰਮਾ, ਆਸ਼ਾ ਰਾਣੀ, ਸੁਨਾਲੀ ਸ਼ਰਮਾ, ਵਿਸ਼ਾਲ ਸ਼ਰਮਾ, ਮਨਜੀਤ ਸਿੰਘ, ਪੰਕਜ਼ ਸ਼ਰਮਾ, ਨਿਸ਼ਾ, ਐਕਸੀਅਨ ਭਲਿੰਦਰ ਸਿੰਘ, ਕੌਂਸਲਰ ਸ੍ਰੀਮਤੀ ਕਾਜ਼ਲ, ਕੌਂਸਲਰ ਬਲਵਿੰਦਰ ਸਿੰਘ, ਇੰਦਰਜੀਤ ਸਿੰਘ ਬੋਬੀ, ਰਾਹੁਲ, ਰਾਮ ਪ੍ਰਧਾਨ, ਪੂਰਨ ਚੰਦ, ਐਡਵੋਕੇਟ ਅਰਸ਼ਦੀਪ ਗਿੱਲ, ਸਤਪਾਲ ਸਿੰਘ ਹੈਡਮਾਸਟਰ, ਹਰਦਿਆਲ ਸਿੰਘ, ਅਮਰਜੀਤ ਸਿੰਘ, ਹਰਪ੍ਰੀਤ ਸਿੰਘ, ਐਕਸੀਅਨ ਮਨਜੀਤ ਸਿੰਘ, ਜੇ.ਈ ਰਮਨ ਕੁਮਾਰ ਆਦਿ ਹਾਜ਼ਰ ਸਨ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …