ਚੰਡੀਗੜ੍ਹ, 16 ਜੂਨ (ਪ੍ਰੀਤਮ ਲੁਧਿਆਣਵੀ) – ਪੰਜਾਬੀ ਸਾਹਿਤ ਸਭਾ ਖੰਨਾ ਦੀ ਜੂਨ ਮਹੀਨੇ ਦੀ ਮੀਟਿੰਗ ਸਭਾ ਦੇ ਗਰੁੱਪ ਵਿੱਚ ਮੀਤ ਪ੍ਰਧਾਨ ਗੁਰਜੰਟ ਸਿੰਘ ਮਰਾੜ (ਕਾਲ਼ਾ ਪਾਇਲ ਵਾਲ਼ਾ) ਦੀ ਪ੍ਰਧਾਨਗੀ ਹੇਠ ਆਨਲਾਈਨ ਹੋਈ।ਜੋ ਮਹਾਨ ਗੀਤਕਾਰ ਮਰਹੂਮ ਦਰਸ਼ਨ ਸਿੰਘ ਗਿੱਲ ਨੂੰ ਸਮਰਪਿਤ ਕੀਤੀ ਗਈ ਅਤੇ ਉਹਨਾ ਦੀ ਗਜ਼ਲ ‘ਹੰਦੇਸੇ’ ਨਾਲ਼ ਹੀ ਸ਼ੁਰੂ ਕੀਤੀ ਗਈ।ਇਸ ਤੋਂ ਇਲਾਵਾ ਹਰਬੰਸ ਰਾਏ, ਸਨੀ ਵਰਮਾ, ਰਮਨਦੀਪ ਕੌਰ ਰਿੰਮੀ, ਗੁਰੀ ਤੁਰਮਰੀ, ਤਸਵਿੰਦਰ ਵੜੈਚ, ਗੁਰਵਿੰਦਰ ਸਿੰਘ ਸੰਧੂ ਕੋਟਲ਼ਾ ਅਜਨੇਰ, ਵਰਿੰਦਰ ਖੰਨਾ, ਜੰਗ ਚਾਪੜਾ, ਗੁਰਸੇਵਕ ਸਿੰਘ ਢਿੱਲੋਂ, ਮਨਜੀਤ ਕੌਰ ਜੀਤ, ਹਰਪ੍ਰੀਤ ਸਿੰਘ ਸਿਹੌੜਾ, ਨੇਤਰ ਸਿੰਘ ਮੁੱਤੋਂ, ਗੁਰਦੀਪ ਮਹੌਣ, ਗੁਰਜੰਟ ਸਿੰਘ ਮਰਾੜ, ਸੁਰਿੰਦਰ ਰਾਮਪੁਰੀ, ਜਸਵੀਰ ਝੱਜ ਅਤੇ ਭਗਵੰਤ ਸਿੰਘ ਲਿੱਟ ਨੇ ਭਾਗ ਲਿਆ।ਸਭਾ ਦੀ ਕਾਰਵਾਈ ਜਨਰਲ ਸਕੱਤਰ ਗੁਰੀ ਤੁਰਮਰੀ ਨੇ ਚਲਾਈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੁਰਾਣੀਆਂ ਵਸਤਾਂ ਦੀ ਸੰਭਾਲ ਕਰ ਰਹੇ ਪਿੰਡ ਦੀਵਾਲਾ ਦੇ ਨੌਜਵਾਨ ਗੀਤਕਾਰ ਤੇ ਕਹਾਣੀਕਾਰ ਤਸਵਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਾਥੀਆਂ ਵੱਲੋਂ ਮਰਹੂਮ ਗੀਤਕਾਰ ਦਰਸ਼ਨ ਗਿੱਲ ਨਾਲ ਗੁਜ਼ਾਰੇ ਸਾਂਝੇ ਪਲਾਂ ਨੂੰ ਯਾਦ ਕੀਤਾ ਗਿਆ।ਉਨਾਂ ਇਸ ਵਿਛੋੜੇ ਨੂੰ ਸਾਹਿਤਕ ਖੇਤਰ ਨੂੰ ਪੂਰਾ ਹੋਣ ਵਾਲਾ ਘਾਟਾ ਦੱਸਿਆ। ਅੰਤ ਵਿੱਚ ਮੀਤ ਪ੍ਰਧਾਨ ਗੁਰਜੰਟ ਸਿੰਘ ਮਰਾੜ ਨੇ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਮਹੀਨੇ ਦੀ ਮੀਟਿੰਗ ਵਿੱਚ ਸ਼ਿਰਕਤ ਕਰਨ ਦੀ ਬੇਨਤੀ ਕੀਤੀ, ਜੋ ਕਿ ਪਹਿਲਾਂ ਦੀ ਤਰਾਂ ਸਥਾਨਕ ਆਰੀਆ ਸਕੂਲ ਵਿੱਚ ਹੀ ਹੋਵੇਗੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …