ਅੰਮ੍ਰਿਤਸਰ, 7 ਜੁਲਾਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਬਾਇਓਸਾਇੰਸ ਵਿਭਾਗ ਵਲੋਂ `ਕੋਵਿਡ ਐਂਡ ਮੈਂਟਲ ਹੈਲਥ` ਵਿਸ਼ੇ `ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਨੂੰ ਡਾ. ਸੋਨਲ ਰਾਇ ਕੰਸਲਟੈਂਟ ਸਾਈਕੈਟ੍ਰਿਸਟ ਭਾਟੀਆ ਨਿਊਰੋ ਸਾਈਕੈਟ੍ਰਿਕ ਹਸਪਤਾਲ ਅੰਮ੍ਰਿਤਸਰ ਨੇ ਸੰਬੋਧਿਤ ਕੀਤਾ।ਬਾਇਓਸਾਇੰਸ ਵਿਭਾਗ ਮੁਖੀ ਅਤੇ ਐਸੋਸੀਏਟ ਪ੍ਰੋ. ਡਾ. ਰਸ਼ਮੀ ਕਾਲੀਆ ਨੇ ਸਰੋਤ ਵਕਤਾ ਦਾ ਸੁਆਗਤ ਕੀਤਾ ਅਤੇ ਵਿਸ਼ੇ `ਤੇ ਸੰਖੇਪ `ਚ ਜਾਣਕਾਰੀ ਦਿੱਤੀ। ਕੋਵਿਡ-19 ਮਹਾਂਮਾਰੀ ਦੇ ਸਮੇਂ ਸੰਕ੍ਰਮਣ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ `ਚ ਲੋਕਾਂ ਦੀ ਦਿਮਾਗੀ ਸਿਹਤ ਦੀ ਦੇਖਭਾਲ ਲਈ ਉਹਨਾਂ `ਚ ਜਾਗਰੁਕਤਾ ਨੂੰ ਵਧਾਉਣਾ ਹੀ ਇਸ ਵੈਬੀਨਾਰ ਦਾ ਉਦੇਸ਼ ਸੀ।
ਡਾ. ਰਾਇ ਨੇ ਘਰੋਂ ਕੰਮ ਕਰਨ, ਅਸਥਾਈ ਬੇਰੁਜ਼ਗਾਰੀ ਅਤੇ ਬੱਚਿਆਂ ਦੀ ਹੋਮ-ਸਕੂਲਿੰਗ ਦੀਆਂ ਨਵੀਆਂ ਵਾਸਤਵਿਕਤਾਵਾਂ `ਤੇ ਚਾਨਣਾ ਪਾਇਆ।ਇਹਨਾਂ ਨਵੀਆਂ ਪ੍ਰਸਥਿਤੀਆਂ ਨੇ ਮਨੁੱਖੀ ਮਨ `ਤੇ ਬਹੁਤ ਬੋਝ ਪਾਇਆ ਹੈ, ਜਿਸ ਤੋਂ ਉਹਨਾਂ ਦੇ ਜੀਵਨ `ਚ ਡਰ, ਚਿੰਤਾ ਅਤੇ ਤਣਾਓ ਦੇ ਬੱਦਲ ਛਾ ਗਏ ਹਨ।
ਡਾ. ਸੋਨਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਅਸੀਂ ਇਨ੍ਹਾਂ ਪਰਿਸਥਿਤੀਆਂ ਨੂੰ ਦੂਰ ਕਰ ਸਕਦੇ ਹਾਂ।ਸਮਾਜਿਕ ਸੰਪਰਕ ਨੂੰ ਡਿਜੀਟਲ ਰੂਪ ਤੋਂ ਰੱਖ ਕੇ, ਨਿਯਮਿਤ ਰੂਪ ਨਾਲ ਕਸਰਤ ਕਰਕੇ ਅਤੇ ਅਲਕੋਹਲ ਦਾ ਘੱਟ ਤੋਂ ਘੱਟ ਉਪਯੋਗ ਕਰਕੇ ਅਸੀਂ ਆਪਣੀ ਜੀਵਨ ਸ਼ੈਲੀ ਨੂੰ ਸੁਧਾਰ ਸਕਦੇ ਹਾਂ। ਵੈਬੀਨਾਰ `ਚ ਵਿਦਿਆਰਥਣਾਂ ਅਤੇ ਵਿਭਿੰਨ ਵਿਭਾਗਾਂ ਦੇ ਫੈਕਲਟੀ ਮੈਂਬਰ ਮੌਜੂਦ ਸਨ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਸ ਵੈਬੀਨਾਰ ਦੇ ਆਯੋਜਨ ਲਈ ਵਿਭਾਗ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਉਤਸ਼ਾਹਿਤ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …