Thursday, May 29, 2025
Breaking News

ਕਾਮਰੇਡ ਹਰਪਾਲ ਸਿੰਘ ਮੰਜ਼ਾਲੀਆਂ ਦੀ ਪਹਿਲੀ ਬਰਸੀ 11 ਨੂੰ

ਸਮਰਾਲਾ, 7 ਜੁਲਾਈ (ਇੰਦਰਜੀਤ ਸਿੰਘ ਕੰਗ) – ਇਥੋਂ ਨੇੜਲੇ ਪਿੰਡ ਮੰਜ਼ਾਲੀਆਂ ਦੇ ਜੰਮ-ਪਲ ਉਘੇ ਟਰੇਡ ਯੂਨੀਅਨ ਆਗੂ ਕਾਮਰੇਡ ਹਰਪਾਲ ਸਿੰਘ ਮੰਜ਼ਾਲੀਆਂ ਦੀ ਪਹਿਲੀ ਬਰਸੀ 11 ਜੁਲਾਈ ਨੂੰ ਉਹਨਾਂ ਦੇ ਜੱਦੀ ਪਿੰਡ ਮੰਜ਼ਾਲੀਆਂ ਵਿਖੇ ਮਨਾਉਣ ਸਬੰਧੀ ਅੱਜ ਇਥੇ ਮੀਟਿੰਗ ਕੀਤੀ ਗਈ।
                   ਸੀ.ਪੀ.ਆਈ ਤਹਿਸੀਲ ਸਮਰਾਲਾ ਦੇ ਸਕੱਤਰ ਕਾਮਰੇਡ ਜਗਦੀਸ਼ ਰਾਏ ਬੌਬੀ ਦੀ ਪ੍ਰਧਾਨਗੀ ਹੇਠ ਇਹ ਵਿਸ਼ੇਸ਼ ਮੀਟਿੰਗ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਦਫਤਰ ਸਮਰਾਲਾ ਵਿੱਚ ਹੋਈ।ਜਿਸ ਵਿਚ ਕਾ. ਮਹਿੰਦਰ ਸਿੰਘ ਮੰਜ਼ਾਲੀਆਂ ਖੇਤ ਮਜ਼ਦੂਰ ਯੂਨੀਅਨ ਪ੍ਰਧਾਨ ਜ਼ਿਲ੍ਹਾ ਲੁਧਿਆਣਾ, ਕਾ. ਕੇਵਲ ਸਿੰਘ ਮੰਜਾਲੀਆਂ ਕਿਸਾਨ ਆਗੂ, ਕਾ. ਅਰਵਿੰਦਰ ਕੁਮਾਰ ਸੋਨੂੰ ਪ੍ਰਧਾਨ ਸਰਬ ਭਾਰਤ ਨੌਜਵਾਨ ਸਭਾ ਮਾਛੀਵਾੜਾ, ਕਾ. ਬੰਤ ਸਿੰਘ ਸਮਰਾਲਾ ਅਤੇ ਸ਼ਵਿੰਦਰ ਸਿੰਘ ਸ਼ਾਮਲ ਹੋਏ।
ਕਾ. ਜਗਦੀਸ ਰਾਏ ਬੌਬੀ ਨੇ ਦੱਸਿਆ ਕਿ ਇਸ ਸਮਾਗਮ ਵਿਚ ਸੀ.ਪੀ.ਆਈ ਦੇ ਸੂਬਾ ਜਨਰਲ ਸਕੱਤਰ ਕਾ. ਬੰਤ ਸਿੰਘ ਬਰਾੜ ਉਚੇਚੇ ਤੌਰ’ ਤੇ ਪਹੁੰਚ ਰਹੇ ਹਨ।ਉਹਨਾਂ ਦੇ ਨਾਲ ਜਿਲ੍ਹਾ ਲੁਧਿਆਣਾ ਦੇ ਸੀ.ਪੀ.ਆਈ ਦੇ ਸਕੱਤਰ ਡੀ.ਪੀ ਮੌੜ ਵੀ ਇਸ ਸਮਾਗਮ ਵਿੱਚ ਭਾਗ ਲੈਣਗੇ।ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਸੀਨੀਅਰ ਸੈਕੰਡਰੀ ਗਰਲਜ ਸਕੂਲ ਸਮਰਾਲਾ ਕਰਨਗੇ।ਪਿੰਡ ਮੰਜ਼ਾਲੀਆਂ ਦੀ ਗ੍ਰਾਮ ਪੰਚਾਇਤ ਦਾ ਭਰਪੂਰ ਸਹਿਯੋਗ ਰਹੇਗਾ।
                   ਕਾ. ਜਗਦੀਸ ਰਾਏ ਬੌਬੀ ਨੇ ਦੱਸਿਆ ਕਿ ਕਾ. ਹਰਪਾਲ ਸਿੰਘ ਪਿੰਡ ਮੰਜਾਲੀਆਂ ਦੇ ਜੰਮਪਲ ਸਨ।ਉਹਨਾਂ ਐਮ.ਏ, ਐਲ.ਐਲ.ਬੀ ਤੱਕ ਦੀ ਪੜ੍ਹਾਈ ਕੀਤੀ ਅਤੇ ਇਸੇ ਦੌਰਾਨ ਉਹਨਾਂ ਵਿਦਿਆਰਥੀ ਸੰਘਰਸ਼ਾਂ ਵਿਚ ਅਗਾਂਵਧੂ ਰੋਲ ਅਦਾ ਕੀਤਾ।ਉਹ ਆਲ ਇੰਡੀਆ ਸਟੂੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਰਹੇ।1972 ਤੋਂ ਸਾਲ 1977 ਤੱਕ ਪਿੰਡ ਦੇ ਸਰਪੰਚ ਰਹੇ ਅਤੇ ਪਿੰਡ ਨੂੰ ਪ੍ਰਗਤੀਵਾਦੀ ਲੀਹਾਂ ‘ਤੇ ਲਿਆ ਕੇ ਤਰੱਕੀ ਵਿਚ ਵਰਨਣਯੋਗ ਯੋਗਦਾਨ ਪਾਇਆ।ਮੋਹਾਲੀ ਵਿਖੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਵਿੱਚ ਸਰਗਰਮ ਰੋਲ ਅਦਾ ਕੀਤਾ।ਉਹ ਸਮਾਜਵਾਦੀ ਦੇਸ਼ਾਂ ਦੇ ਦੌਰਿਆਂ ‘ਤੇ ਵੀ ਗਏ।ਪੰਜਾਬ ਵਿੱਚ ਫੈਲੇ ਅੱਤਵਾਦ ਦੇ ਦੌਰ ਵਿੱਚ ਉਹਨਾਂ ਉਸਾਰੂ ਭੁਮਿਕਾ ਅਦਾ ਕੀਤੀ।ਜੂਨ 1989 ਵਿੱਚ ਅੱਤਵਾਦੀਆਂ ਵਲੋਂ ਉਹਨਾਂ ਤੇ ਜਾਨਲੇਵਾ ਹਮਲਾ ਹੋਇਆ। ਡਾਕਟਰਾਂ ਦੀ ਜੱਦੋਜਹਿਦ ਨਾਲ ਉਹਨਾਂ ਦੀ ਜਾਨ ਤਾਂ ਬਚ ਗਈ ਪਰ ਉਹ ਪੂਰਨ ਰੂਪ ਵਿਚ ਉਮਰ ਭਰ ਲਈ ਅਪੰਗ ਹੋ ਗਏ। ਇਸ ਦੇ ਬਾਵਜ਼ੂਦ ਉਹਨਾਂ ਹੌਸਲਾ ਨਹੀ ਹਾਰਿਆ ਅਤੇ ਦੱਬੇ-ਕੁਚਲੇ ਲੋਕਾਂ ਦੀ ਸਰਕਾਰੇ-ਦਰਬਾਰੇ ਆਵਾਜ਼ ਬੁਲੰਦ ਕਰਦੇ ਰਹੇ।
                          ਅਖੀਰ 12 ਜੁਲਾਈ 2020 ਨੂੰ ਉਹ ਜ਼ਿੰਦਗੀ ਦੀ ਜ਼ੰਗ ਹਾਰ ਗਏ।ਉਹਨਾਂ ਦੀ ਪਹਿਲੀ ਬਰਸੀ 11 ਜੁਲਾਈ ਨੂੰ ਮਨਾਈ ਜਾ ਰਹੀ ਹੈ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …