Tuesday, May 6, 2025
Breaking News

ਚੋਣਕਾਰ ਰਜਿਸਟਰੇਸ਼ਨ ਅਫਸਰ ਵਲੋਂ ਨਵੀਆਂ ਵੋਟਾਂ ਬਣਾਉਣ ਲਈ ਜਾਗਰੁਕਤਾ ਕੈਂਪ ਦਾ ਪਲਾਨ ਜਾਰੀ

ਪਠਾਨਕੋਟ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਚੋਣ ਹਲਕਾ 003 ਪਠਾਨਕੋਟ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਪਠਾਨਕੋਟ ਗੁਰਸਿਮਰਨ ਸਿੰਘ ਢਿੱਲੋ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪਠਾਨਕੋਟ ਚੋਣ ਹਲਕੇ ਵਿੱਚ ਨਵੀਆਂ ਵੋਟਾਂ ਬਣਾਉਣ ਲਈ ਜਾਗਰੂਕਤਾ ਕੈਂਪ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ ।
                    ਉਹਨਾਂ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਲੋਕਾਂ ਨੂੰ ਵੋਟਾਂ ਬਣਾਉਣ ਸਬੰਧੀ ਵੱਧ ਤੋ ਵੱਧ ਜਾਣਕਾਰੀ ਦਿੱਤੀ ਜਾਵੇ।ਵੋਟਰ ਸੂਚੀਆਂ ਦੀ ਲਗਾਤਾਰ ਚੱਲ ਰਹੀ ਸੁਧਾਈ ਦੋਰਾਨ ਨਵੀਂ ਵੋਟ ਬਣਾਈ ਜਾ ਸਕਦੀ ਹੈ, ਮਰ ਚੁੱਕੇ, ੜਿਆਹੀਆਂ ਗਈਆਂ ਲੜਕੀਆਂ ਅਤੇ ਪੱਕੇ ਤੋਰ ‘ਤੇ ਆਪਣਾ ਨਿਵਾਸ ਛੱਡ ਚੁੱਕੇ ਵੋਟਰਾਂ ਦੀਆਂ ਵੋਟਾਂ ਕਟਵਾਈਆਂ ਜਾ ਸਕਦੀਆਂ ਹਨ ਅਤੇ ਅਤੇ ਪਹਿਲਾਂ ਬਨੇ ਵੋਟਰ ਕਾਰਡਾਂ ਵਿੱਚ ਕਿਸੇ ਕਿਸਮ ਦੀ ਸੋਧ ਕਰਵਾਈ ਜਾ ਸਕਦੀ ਹੈ ।
                         ਉਨਾਂ ਕੈਂਪ ਲਗਾ ਰਹੀਆਂ ਟੀਮਾਂ ਨੂੰ ਵੱਧ ਤੋ ਵੱਧ ਵੋਟਾਂ ਦਰਜ਼ ਕਰਨ ਦੇ ਨਿਰਦੇਸ਼ ਦਿੱਤੇ ਅਤੇ ਵੋਟਾਂ ਬਣਾਉਣ ਤੋਂ ਵਾਂਝੇ ਰਹਿ ਗਏ ਨੋਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਏਰੀਏ ਦੇ ਬੂਥ ਲੈਵਲ ਅਫਸਰ (ਬੀ.ਐਲ.ਓ) ਨਾਲ ਤਾਲਮੇਲ ਕਰਕੇ ਵੋਟਾਂ ਬਣਵਾ ਲੈਣ।ਉਨ੍ਹਾਂ ਕਿਹਾ ਕਿ ਇਹਨਾਂ ਕੈਂਪਾ ਨੂੰ ਸਵੀਪ ਕਮੇਟੀ ਦੇ ਨੋਡਲ ਅਫਸਰ ਕੈਪਟਨ ਸਮਸ਼ੇਰ ਸਿੰਘ ਐਨ.ਸੀ.ਸੀ ਅਫਸਰ ਏ.ਬੀ ਕਾਲਜ ਦੀ ਰਹਿਨੁਮਾਈ ਹੇਠ ਹੋਰ ਅਗੇ ਵੀ ਵਧਾਇਆ ਜਾਵੇਗਾ।ਵਿਧਾਨ ਸਭਾ ਚੋਣ ਹਲਕਾ ਪਠਾਨਕੋਟ ਦੇ ਮੋਜ਼ੂਦਾ ਅਤੇ ਐਕਸ ਸਰਪੰਚ/ਐਮ.ਸੀ ਨੂੰ ਅਪੀਲ ਕੀਤੀ ਕਿ ਜੋ ਕੋਈ ਵੀ ਆਪਣੇ ਏਰੀਏ/ਪਿੰਡ ਵਿੱਚ ਕੈਂਪ ਲਗਾਉਣਾ ਚਾਹੁੰਦਾ ਹੈ।ਉਹ ਇਸ ਦਫਤਰ ਦੇ ਕਰਮਚਾਰੀ ਸੰਜੀਵ ਕੁਮਾਰ ਤੇ ਸੰਪਰਕ ਨੰ: 9915304282 ‘ਤੇ ਤਾਲਮੇਲ ਕਰ ਸਕਦਾ ਹੈ।
                  ਉਨ੍ਹਾਂ ਦੱਸਿਆ ਕਿ ਵੋਟਾਂ ਬਣਾਉਣ ਲਈ ਜਿਲ੍ਹਾ ਪਠਾਨਕੋਟ ਵਿੱਚ ਜਾਗਰੁਕਤਾ ਕੈਂਪ ਲਗਾਏ ਜਾ ਰਹੇ ਹਨ ਜਿਸ ਅਨੁਸਾਰ 7 ਜੁਲਾਈ, 8 ਜੁਲਾਈ ਅਤੇ 9 ਜੁਲਾਈ 2021 ਨੂੰ ਪ੍ਰਸਥਾਨ ਅਸ਼ਰਮ, ਸੁਜਾਨਪੁਰ ਰੋਡ ਖਾਨਪੁਰ ਪਠਾਨਕੋਟ, 12 ਜੁਲਾਈ, 13 ਜੁਲਾਈ ਅਤੇ 14 ਜੁਲਾਈ 2021 ਨੂੰ ਨੋਸ਼ਹਿਰਾ ਨਲ ਬੰਦਾ ਸਕੂਲ ਦੇ ਨਜਦੀਕ, 15, 16 ਅਤੇ 17 ਜੁਲਾਈ ਨੂੰ ਨੰਗਲ ਭੂਰ ਬੱਸ ਸਟੈਂਡ ਦੇ ਨਜ਼ਦੀਕ, 20, 21 ਅਤੇ 22 ਜੁਲਾਈ 2021 ਨੂੰ ਮੀਰਥਲ ਬੱਸ ਸਟੈਂਡ ਦੇ ਨਜਦੀਕ, 23, 26 ਅਤੇ 27 ਜੁਲਾਈ ਨੂੰ ਪਿੰਡ ਗੂੜ੍ਹਾ ਕਲਾਂ, 28, 29 ਅਤੇ 30 ਜੁਲਾਈ 2021 ਨੂੰ ਘਿਆਲਾ, 2, 3 ਅਤੇ 4 ਅਗਸਤ ਨੂੰ ਨੇੜੇ ਰੇਲਵੇ ਸਟੇਸ਼ਨ ਚੱਕੀ ਬੈਂਕ, 5, 6 ਅਤੇ 9 ਅਗਸਤ ਨੂੰ ਨਿਊ ਚੱਕੀ ਪੁਲ ਸੈਲੀ ਕੁਲੀਆਂ ਪਠਾਨਕੋਟ, 10, 11 ਅਤੇ 12 ਅਗਸਤ 2021 ਨੂੰ ਹਾਊਸਿੰਗ ਬੋਰਡ ਕਲੋਨੀ ਅਤੇ 13,16 ਅਤੇ 17 ਅਗਸਤ 2021 ਨੂੰ ਢਾਂਗੂ ਪੀਰ ਪਠਾਨਕੋਟ ਵਿਖੇ ਵੋਟ ਬਣਾਉਣ ਲਈ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ।

Check Also

ਸਫਾਈ ਮੁਹਿੰਮ ‘ਚ ਲੋਕਾਂ ਦੀ ਭਾਗੀਦਾਰੀ ਜਰੂਰੀ – ਵਿਧਾਇਕ ਡਾ: ਜਸਬੀਰ ਸਿੰਘ ਸੰਧੂ

ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਦੇ ਹਰ ਖੇਤਰ ਨੂੰ ਸਾਫ …