ਅੰਮ੍ਰਿਤਸਰ, 8 ਜੁਲਾਈ (ਜਗਸੀਰ ਲੌਂਗੋਵਾਲ) – 29 ਜੁੁੂਨ 2021 ਨੂੰ ਚਲਾਣਾ ਕਰ ਗਏ ਕੈਪਟਨ ਮੇਵਾ ਸਿੰਘ ਕੈਪਟਨ ਸਾਹਿਬ ਬੋਫਰਜ਼ ਤੋਪਾਂ ਦੇ ਮਾਹਿਰ ਸਨ।ਇਹਨਾਂ ਨੇ ਚੀਨ ਦੇ ਖਿਲਾਫ ਸਿੱਕਮ ਨਥੂਲਾ ਬਾਰਡਰ ‘ਚੇ 17 ਦਿਨ ਮੋਰਚਾ ਸੰਭਾਲਿਆ ਤੇ 1971 ਦੀ ਪਾਕਿ ਜੰਗ ਦੌਰਾਨ ਛੰਬ ਜੌੜੀਆਂ ਮੋਰਚੇ ‘ਤੇ ਬਹਾਦਰੀ ਦੇ ਅਜਿਹੇ ਜੌਹਰ ਵਿਖਾਏ ਕਿ ਰਾਸ਼ਟਰਪਤੀ ਵਲੋਂ `ਮੈਨਸਨ ਇਨ ਡਿਸਪੈਚ` ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਸੰਗਰੂਰ ਦੇ ਡੀ.ਸੀ ਦਫਤਰ ਵਿਖੇ ਬਹਾਦਰ ਸੈਨਿਕਾਂ ਦੀ ਲਿਸਟ ਵਿੱਚ ਨਾਮ ਦਰਜ਼ ਕਰਵਾਇਆ।
ਪਿੰਡ ਉਭਾਵਾਲ ਵਿਖੇ ਤੇਜਾ ਸਿੰਘ ਤੇ ਮਾਤਾ ਗੁਰਨਾਮ ਕੌਰ ਦੇ ਘਰ 15-10-1943 ਨੂੰ ਇੱਕ ਸਧਾਰਨ ਜ਼ਿੰਮੀਦਾਰ ਦੇ ਘਰ ਜਨਮੇ ਕੈਪਟਨ ਮੇਵਾ ਸਿੰਘ ਨੇ ਦਸਵੀਂ ਰਾਜ ਹਾਈ ਸਕੂਲ ਸੰਗਰੂਰ ਤੋਂ ਕਰਨ ਉਪਰੰਤ ਉਹ 13-2-1963 ਨੂੰ ਭਾਰਤੀ ਫੌਜ ਵਿੱਚ ਭਰਤੀ ਹੋ ਗਏ।31 ਸਾਲ 8 ਮਹੀਨੇ 19 ਦਿਨ ਦੀ ਸਰਵਿਸ ਕਰਕੇ 1-11-1994 ਨੂੰ ਸੇਵਾ ਮੁਕਤ ਹੋ ਕੇ 8 ਸਾਲ ਆਰ.ਟੀ ਸਕੂਲ ‘ਚ ਬਤੌਰ ਇੰਸਟ੍ਰੱਕਟਰ ਸੇਵਾ ਨਿਭਾਈ।
ਸੇਵਾ ਮੁਕਤ ਹੋਣ ਤੋਂ ਬਾਅਦ ਚਾਰ ਸਾਲ ਸੰਗਰੂਰ ਦੇੇ ਪਬਲਿਕ ਸਕੂਲ ‘ਚ ਬਤੌਰ ਸਕੂਲ ਮੁੱਖੀ ਸੇਵਾਵਾਂ ਨਿਭਾਈਆਂ ਤੇ ਗੁਰੂ ਨਾਨਕ ਦੇਵ ਡੈਂਟਲ ਕਾਲਜ ਸੁਨਾਮ ਵਿਖੇ 10 ਸਾਲ ਮੈਸ ਚਲਾਉਦਿਆਂ ਬੱਚਿਆਂ ਨੂੰ ਜੀਵਨ ਜਾਚ ਦਾ ਪਾਠ ਪੜਾਇਆ।ਇਸ ਉਪਰੰਤ ਅਪਣੇ ਸਪੁੱਤਰ ਮੋਤਾ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਖੇਤੀ ਵਿਭੰਨਤਾ ਨੂੰ ਹੁਲਾਰਾ ਦਿੰਦਿਆਂ ਸਬਜ਼ੀਆਂ ਦੀ ਖੇਤੀ ਕਰਕੇ ਇਲਾਕੇ ਵਿੱਚ ਮਿਸਾਲ ਕਾਇਮ ਕੀਤੀ।
ਕੈਪਟਨ ਮੇਵਾ ਸਿੰਘ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਦੇ ਪਰਿਵਾਰ ਵਿਚੋਂ ਤਿੰਨ ਨੌਜਵਾਨ ਭਾਰਤੀ ਫੌਜ ਵਿੱਚ ਭਰਤੀ ਹੋਏ।ਪੋਤੀ, ਪੋਤੇ ਤੇ ਦੋਹਤੀ ਨੂੰ ਕਨੇਡਾ ਸੈਟ ਕਰਨ ਦਾ ਉਪਰਾਲਾ ਕੀਤਾ।ਸਾਦੇ ਜੀਵਨ, ਸੁਚੱਜੀ ਸੋਚ ਤੇ ਦੂਰਅੰਦੇਸ਼ੀ ਦੇ ਮਾਲਕ ਕੈਪਟਨ ਸਾਹਿਬ ਦੀ ਸ਼ਖਸੀਅਤ ਅੱਜ ਸਮਾਜ ਲਈ ਰਾਹ ਦਸੇਰਾ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ ਕੈਪਟਨ ਮੇਵਾ ਸਿੰਘ ਨਮਿਤ ਅੰਤਿਮ ਅਰਦਾਸ 9-7-2021 ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਸਿੱਧ ਸਾਹਿਬ ਪਿੰਡ ਉਭਾਵਾਲ ਵਿਖੇ ਹੋਵੇਗੀ।
Check Also
ਇੰਸਟੀਚਿਊਟ ਫਾਰ ਦ ਬਲਾਈਂਡ ਨੇ 102 ਸਾਲਾ ਸਥਾਪਨਾ ਦਿਵਸ ਮਨਾਇਆ
ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਨੇਤਰਹੀਣਾਂ ਦੀ ਸੇਵਾ ਲਈ ਸੰਸਥਾ ਦੀ ਕੀਤੀ ਸ਼ਲਾਘਾ …