ਅੰਮ੍ਰਿਤਸਰ, 8 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਮਾਣਮਤੀ ਗੱਲ ਹੈ ਕਿ ਯੂਨੀਵਰਸਿਟੀ ਦੇ ਖੋਜਾਰਥੀ ਸ਼ੋਬਮ ਇੰਦਰਕੁਮਾਰ ਸਿੰਘ ਜੋ
ਕਿ ਯੂਨੀਵਰਸਿਟੀ ਬੋਟਾਨੀਕਲ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਦੇ ਪ੍ਰੋਫੈਸਰ ਡਾ. ਆਦਰਸ਼ਪਾਲ ਵਿਗ ਦੇ ਦਿਸ਼ਾ ਨਿਰਦੇਸ਼ ਹੇਠ ਪੀ.ਐਚ.ਡੀ ਕਰ ਰਹੇ ਹਨ, ਨੂੰ ਸਵੱਛ ਸਾਰਥੀ ਫੈਲੋਸ਼ਿਪ (ਐਸ.ਐਸ.ਐਫ, 2021) ਨਾਲ ਸਨਮਾਨਿਤ ਕੀਤਾ ਗਿਆ ਹੈ।ਇਨ੍ਹਾਂ ਦੀ ਇਹ ਚੋਣ ਭਾਰਤ ਸਰਕਾਰ ਦੇ ਪ੍ਰਿੰਸੀਪਲ ਸਾਇੰਟੇਫਿਕ ਐਡਵਾਈਜ਼ਰ ਆਫਿਸ ਦੀ ਗਠਿਤ ਕਮੇਟੀ ਵੱਲੋਂ ਵਰਮੀ ਟੈਕਨਾਲੋਜੀ ਦੇ ਆਧਾਰ `ਤੇ ਵੇਸਟ ਮੈਨੇਜਮੈਂਟ `ਤੇ ਕੀਤੇ ਖੋਜ ਕਾਰਜ ਸਦਕਾ ਕੀਤੀ ਗਈ ਹੈ।
ਇਹ ਫੈਲੋਸ਼ਿਪ ਸਫਾਈ ਕਰਮਚਾਰੀਆਂ, ਵੇਸਟ ਮੈਨੇਜਮੈਂਟ, ਵੇਸਟ ਸਰਵੇ, ਪੜ੍ਹਾਈ ਅਤੇ ਰਹਿੰਦ-ਖੂੰਹਦ ਪ੍ਰਬੰਧਨ ਨਾਲ ਜੁੜੇ ਨੌਜੁਆਨਾਂ ਖੋਜਾਰਥੀਆਂ ਨੂੰ ਪ੍ਰੇਰਿਤ ਕਰਨ ਲਈ ਪ੍ਰਦਾਨ ਕੀਤੀ ਜਾਂਦੀ ਹੈ ਜੋ ਕਿ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ ਨੌਵੇਂ ਨੈਸ਼ਨਲ ਮਿਸ਼ਨ `ਵੇਸਟ ਟੂ ਵੈਲਥ` ਮਿਸ਼ਨ ਦਾ ਹਿੱਸਾ ਹੈ।
ਉਨ੍ਹਾਂ ਦੇ ਸੁਪਰਵਾਈਜ਼ ਅਤੇ ਵਿਭਾਗ ਦੇ ਮੁਖੀ, ਡਾ. ਆਦਰਸ਼ਨ ਪਾਲ ਵਿਗ, ਡਾ. ਜਤਿੰਦਰ ਕੌਰ ਅਤੇ ਹੋਰ ਫੈਕਲਟੀ ਮੈਂਬਰਾਂ ਅਤੇ ਖੋਜਾਰਥੀਆਂ ਵਿਦਿਆਥੀਆਂ ਨੇ ਸ਼ੌਬਮ ਨੂੰ ਉਨ੍ਹਾਂ ਦੀ ਇਸ ਕਾਮਯਾਬੀ `ਤੇ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਇਨ੍ਹਾਂ ਵੱਲੋਂ ਕੀਤੀ ਖੋਜ ਸਦਕਾ ਰਹਿੰਦ ਖੂੰਹਦ ਪ੍ਰਬੰਧਨ, ਸਨਅਤੀ ਕੂੜੇ ਦੀ ਸਾਂਭ ਸੰਭਾਲ ਲਈ ਢੁਕਵੇਂ ਸੁਝਾਅ ਦਿੱਤੇ ਜਾਣਗੇ ਅਤੇ ਚੌਗਿਰਦੇ ਨੂੰ ਸਾਫ ਸੁਥਰਾ ਰੱਖਣ ਵਿਚ ਸਹਾਈ ਹੋਵੇਗਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media