Saturday, December 21, 2024

ਸਰਕਾਰੀ ਐਲੀਮੈਂਟਰੀ ਸਕੂਲ (ਲੜਕੀਆਂ) ਮਾਹਣਾ ਸਿੰਘ ਰੋਡ ਵਿਖੇ ਬੂਟੇ ਲਾਏ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵਾਤਾਵਰਣ ਦੀ ਸ਼ੁੱਧਤਾ ਲਈ ਸਥਾਨਕ ਸਰਕਾਰੀ ਐਲੀ: ਸਕੂਲ (ਲੜਕੀਆਂ) ਮਾਹਣਾ ਸਿੰਘ ਰੋਡ ਵਿਖੇ ਮੁੱਖ ਅਧਿਆਪਕਾ ਪਰੀਮਲਜੀਤ ਕੋਰ ਵਲੋਂ ਸਮੇਤ ਸਮੂਹ ਸਟਾਫ ਨਾਲ ਮਿਲ ਕੇ ਬੂਟੇ ਲਗਾਏ ਗਏ।ਅੰਮ੍ਰਿਤਸਰ ਸਿਟੀਜਨ ਐਨਵਾਇਰਮੈਂਟ ਕਮੇਟੀ ਮੈਂਬਰ ਇੰਜ: ਦਲਜੀਤ ਸਿੰਘ ਕੋਹਲੀ, ਸੈਂਟਰ ਹੈਡ ਟੀਚਰ ਜਗਦੀਸ਼ ਸਿੰਘ ਅਤੇ ਬੀ.ਐਮ.ਟੀ ਅਰਵਿੰਦਰ ਸਿੰਘ ਦਾ ਇਸ ਮੁਹਿੰਮ ਵਿੱਚ ਅਹਿਮ ਯੋਗਦਾਨ ਰਿਹਾ।
                ਇਸ ਮੌਕੇ ਗੱਲਬਾਤ ਕਰਦਿਆਂ ਦਲਜੀਤ ਸਿੰਘ ਕੋਹਲੀ ਨੇ ਕਿਹਾ ਕਿ ਜਿਥੇ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ ਹੈ, ਉਥੇ ਵਧ ਰਿਹਾ ਪ੍ਰਦੂਸ਼ਣ ਵੀ ਇਕ ਚਿੰਤਾ ਦਾ ਵਿਸ਼ਾ ਹੈ।ਪੰਜਾਬ ਵਿੱਚ ਗ੍ਰੀਨ ਕਵਰ ਲੋੜੀਂਦੇ 33% ਦੀ ਥਾਂ ਲਗਭਗ 3% ਰਹਿ ਗਿਆ ਹੈ।ਇਸ ਹਿਸਾਬ ਨਾਲ ਹਰ ਮਨੁੱਖ ਨੂੰ ਘੱਟ ਤੋਂ ਘੱਟ 10 ਰੁੱਖ ਲਗਾ ਕੇ ਪੁਰਾਣੇ ਰੁੱਖਾਂ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ।ਸੈਂਟਰ ਹੈਡ ਟੀਚਰ ਜਗਦੀਸ਼ ਸਿੰਘ ਨੇ ਕਿਹਾ ਕਿ ਉਹ ਆਪਣੇ ਅਧੀਨ ਆਉਂਦੇ ਸਕੂਲਾਂ ਅਤੇ ਹੋਰ ਪਬਲਿਕ ਥਾਵਾਂ ‘ਤੇ ਰੁੱਖ ਲਗਾ ਕੇ ਵਾਤਾਵਰਣ ਦੀ ਸ਼ੁੱਧਤਾ ਵਾਸਤੇ ਬਣਦਾ ਯੋਗਦਾਨ ਪਾਉਣਗੇ।

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …