Sunday, December 22, 2024

ਖੁੱਲਗੇ ਸਕੂਲ

ਖੁੱਲਗੇ ਸਕੂਲ ਬੱਚੇ ਖੁਸ਼ ਮਿੱਤਰੋ
ਆਊਗੀ ਬੱਸ ਰਹੇ ਪੁੱਛ ਮਿੱਤਰੋ
ਸਕੂਲ ਬੈਗ ਮੋਢਿਆਂ ‘ਤੇ ਪਾਏ ਨੇ
ਬੇਬੇ ਬਾਪੂ ਨਾਲ ਚੜ੍ਹਾਉਣ ਆਏ ਨੇ।

ਰੋਟੀ ਵਾਲੇ ਡੱਬੇ ਫੜੇ ਹੱਥ ਮਿੱਤਰੋ
ਹਮੇਸ਼ਾਂ ਬੱਚੇ ਬੋਲਦੇ ਨੇ ਸੱਚ ਮਿੱਤਰੋ
ਦੁਨੀਆਂ ‘ਤੇ ਨਾਮ ਕਮਾਉਣ ਆਏ ਨੇ
ਬੇਬੇ ਬਾਪੂ ਨਾਲ ਚੜ੍ਹਾਉਣ ਆਏ ਨੇ।

ਬੱਸ ਵਿੱਚ ਚੜ੍ਹ ਜਾਣ ਸਕੂਲ ਮਿੱਤਰੋ
ਸਿੱਖਦੇ ਨੇ ਏਥੇ ਨਵੇਂ ਅਸੂਲ ਮਿੱਤਰੋ
ਮਾਪਿਆਂ ਦੇ ਨਾਮ ਚਮਕਾਉਣ ਆਏ ਨੇ
ਬੇਬੇ ਬਾਪੂ ਨਾਲ ਚੜ੍ਹਾਉਣ ਆਏ ਨੇ।

ਸਕੂਲ ਜਾ ਕੇ ਕਰਨ ਪੜ੍ਹਾਈ ਮਿੱਤਰੋ
ਵੱਡੇ ਹੋ ਕੇ ਬਣਦੀ ਚੜ੍ਹਾਈ ਦੀ ਮਿੱਤਰੋ
ਸੁਖਚੈਨ, ਬੱਸ ਵਾਲੀ ਬਾਰੀ ਹੱਥ ਪਾਏ ਨੇ
ਬੇਬੇ ਬਾਪੂ ਨਾਲ ਚੜ੍ਹਾਉਣ ਆਏ ਨੇ। 02082021

ਸੁਖਚੈਨ ਸਿੰਘ ‘ਠੱਠੀ ਭਾਈ’
ਸੰਪਰਕ – 00971527632924

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …