ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਪੁਲੀਸ ਦੇ ਜਵਾਨਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਹੋਇਆ ਅੱਜ ਪੁਲਿਸ ਲਾਈਨ ਅੰਮ੍ਰਿਤਸਰ ਦੇ ਕਾਨਫਰੰਸਹਾਲ ‘ਚ ਸਿਹਤ ਦੀ ਸਾਂਭ ਸੰਭਾਲ ਸਬੰਧੀ ਸੈਮੀਨਾਰ ਅਤੇ ਮੈਡੀਕਲ ਕੈਂਪ ਲਗਾਇਆ ਗਿਆ।ਜਿਥੇ ਹਰਜੋਤ ਹਸਪਤਾਲ ਦੇ ਡਾ: ਹਰਜੋਤ ਸਿੰਘ ਐਮ.ਬੀ.ਬੀ.ਐਸ, ਡਾ: ਦਰਪਨ ਬਾਂਸਲ ਸਮੇਤ ਸਟਾਫ ਪਹੁੰਚੇ।ਇਸ ਦੌਰਾਨ 380 ਪੁਲੀਸ ਜਵਾਨਾਂ ਦੀ ਮੈਡੀਕਲ ਜਾਂਚ ਕੀਤੀ ਗਈ ਅਤੇ ਪੁਲਿਸ ਕਰਮਚਾਰੀਆਂ ਨੂੰ ਗੰਭੀਰ ਬਿਮਾਰੀਆਂ ਅਤੇ ਕਰੋਨਾ ਵਾਇਰਸ ਤੋਂ ਬਚਾਅ ਤੋਂ ਇਲਾਵਾ ਰੋਜ਼ਾਨਾ ਖਾਣ-ਪੀਣ ਵਿੱਚ ਤਬਦੀਲੀ ਲਿਆਉਣ ਬਾਰੇ ਜਾਗਰੂਕ ਕੀਤਾ ਗਿਆ।ਡਾ: ਬਾਂਸਲ ਨੇ ਔਰਤਾਂ ਸਬੰਧੀ ਹੋਣ ਵਾਲੇ ਰੋਗਾਂ ਬਾਰੇ ਮਹਿਲਾ ਪੁਲੀਸ ਕਰਮਚਾਰੀਆਂ ਨੂੰ ਦੱਸਿਆ।
ਪੁਲੀਸ ਅਧਿਕਾਰੀਆਂ ਨੇ ਮੈਡੀਕਲ ਟੀਮ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਸਿਰੋਪਾ ਦੇ ਕੇ ਸਮਾਨਿਤ ਕੀਤਾ ਗਿਆ।ਇਸ ਸਮੇਂ ਇੰਸਪੈਕਟਰ ਰਾਜਵਿੰਦਰ ਕੌਰ ਆਰ.ਆਈ, ਲਾਈਨ ਅਫ਼ਸਰ ਐਸ.ਆਈ ਮੇਜ਼ਰ ਸਿੰਘ ਸਮੇਤ ਪੁਲਿਸ ਸਟਾਫ ਹਾਜ਼ਰ ਸੀ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …