ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੂੰ ਪਾਣੀ ਦੀ ਸੰਭਾਲ ਤੇ ਸਫਾਈ ਦੇ ਖੇਤਰ ਵਿੱਚ ਵੱਖ-ਵੱਖ ਗਤੀਵਿਧੀਆਂ
ਤੇ ਪ੍ਰਾਪਤੀਆਂ ਅਤੇ ਸਵੱਛਤਾ ਐਕਸ਼ਨ ਪਲੈਨ ਨੂੰ ਸਫਲਤਾਪੂਰਵਕ ਲਾਗੂ ਕਰਨ ਸਦਕਾ ਮਹਾਤਮਾ ਗਾਂਧੀ ਨੈਸ਼ਨਲ ਕਾਊਂਸਲ ਆਫ ਰੂਰਲ ਐਜੂਕੇਸ਼ਨ (ਐਮ.ਜੀ.ਅੇਨ.ਸੀ.ਆਰ.ਈ), ਡਿਜ਼ੀਟਲ ਸਿੱਖਿਆ ਵਿਭਾਗ ਸਿੱਖਿਆ ਮੰਤਰਾਲਾ ਭਾਰਤ ਸਰਕਾਰ ਵੱਲੋਂ ਵੱਕਾਰੀ ਗਰੀਨ ਚੈਂਪੀਅਨ ‘ਵੰਨ ਡਿਸਟ੍ਰਿਕਟ ਵੰਨ ਗਰੀਨ ਚੈਂਪੀਅਨ ਅਵਾਰਡ’ ਨਾਲ ਨਿਵਾਜ਼ਿਆ ਗਿਆ।ਇਹ ਇਨਾਮ ਇਕ ਜ਼ਿਲੇ ‘ਚ ਇਕ ਹੀ ਸੰਸਥਾ ਨੂੰ ਦਿੱਤਾ ਜਾਂਦਾ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਹ ਇਨਾਮ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਦਫਤਰ ‘ਚ ਪ੍ਰਾਪਤ ਕੀਤਾ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਸ ਸਮੇਂ ਕਿਹਾ ਕਿ ਕਾਲਜ 2014 ਤੋਂ ਲਗਾਤਾਰ ਸਵੱਛਤਾ ਪਖਵਾੜਾ ਦਾ ਸੰਚਾਲਨ ਕਰ ਰਿਹਾ ਹੈ।ਜਿਸ ਦੇ ਤਹਿਤ ਇਕ ਐਸ.ਏ.ਪੀ ਕਮੇਟੀ ਬਣਾਈ ਗਈ ਹੈ, ਜੋ ਪਾਣੀ ਦੀ ਸੰਭਾਲ, ਸਫਾਈ, ਵੇਸਟ ਮੈਨੇਜਮੈਂਟ, ਰੀਸਾਈਕਲਿੰਗ ਅਤੇ ਊਰਜਾ ਪ੍ਰਬੰਧਨ ਦੇਖਦੀ ਹੈ।ਕਾਲਜ ਦੇ ਫੈਕਲਟੀ ਮੈਂਬਰ ਤਹਿ ਦਿਲੋਂ ਕੋਵਿਡ ਮਹਾਂਮਾਰੀ ਤੋਂ ਬਚਾਓ ਦੇ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ‘ਚ ਹਮੇਸ਼ਾਂ ਤਤਪਰ ਹਨ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਵਧਾਈ ਦਿੰਦਿਆਂ ਹੋਇਆਂ ਡਿਪਟੀ ਕਮਿਸ਼ਨਰ ਖਹਿਰਾ ਨੇ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਸਫਾਈ ਤੇ ਵਾਤਾਵਰਨ ਦੀ ਸੰਭਾਲ ਨਾਲ ਜੁੜੇ ਕਾਰਜ਼ਾਂ ਵਿਚ ਹਮੇਸ਼ਾਂ ਮੋਹਰੀ ਰਿਹਾ ਹੈ।
ਇਸ ਮੌਕੇ ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋ. ਸੰਦੀਪ ਜੁਤਸ਼ੀ, ਡਾ. ਸ਼ੈਲੀ ਜੱਗੀ, ਪ੍ਰੋ. ਪ੍ਰਿਯੰਕਾ ਬੱਸੀ, ਪ੍ਰੋ. ਸੁਰਭੀ ਸੇਠੀ ਅਤੇ ਪ੍ਰੋ. ਪ੍ਰਿਆ ਸ਼ਰਮਾ ਵੀ ਮੋਜੂਦ ਸਨ।
Check Also
ਭਗਤਾਂਵਾਲਾ ਡੰਪ ਸਾਈਟ ’ਤੇ ਬਾਇਓ-ਰੀਮੀਡੀਏਸ਼ਨ ਕੰਮ ਨੇ ਫੜੀ ਰਫ਼ਤਾਰ – ਵਧੀਕ ਕਮਿਸ਼ਨਰ
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਭਗਤਾਂਵਾਲਾ ਡੰਪ ਸਾਈਟ …
Punjab Post Daily Online Newspaper & Print Media