Saturday, April 20, 2024

ਸਿਲਾਈ ਕਢਾਈ ਸੈਂਟਰ ਉਭਾਵਾਲ ਵਿਖੇ ਵੰਡੀਆਂ ਕਿੱਟਾਂ

ਸੰਗਰੂਰ, 10 ਅਗਸਤ (ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਉਭਾਵਾਲ ਵਿਖੇ 35 ਲੜਕੀਆਂ ਦੇ ਸਿਲਾਈ ਕਢਾਈ ਸੈਂਟਰ ਵਿੱਚ ਜਗਰੂਪ ਸਿੰਘ ਜੱਗੀ ਪ੍ਰਧਾਨ ਬਾਬਾ ਹਿੰਮਤ ਸਿੰਘ ਧਰਮਸਾਲਾ ਸੰਗਰੂਰ ਵਲੋਂ ਸਿਲਾਈ ਮਸ਼ੀਨਾਂ ਲਈ ਕਿੱਟਾਂ ਵੰਡੀਆਂ ਗਈਆਂ।ਪਿੰਡ ਉਭਾਵਾਲ ਦੇ ਸਾਬਕਾ ਸਰਪੰਚ ਪਾਲੀ ਸਿੰਘ ਕਮਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹੋ ਜਿਹੇ ਦਾਨੀ ਸੱਜਣਾਂ ਦੇ ਕਾਰਨ ਹੀ ਸੈਂਟਰ ਚੱਲ ਰਹੇ ਹਨ।
                 ਇਸ ਮੌਕੇ ਬਾਬਾ ਪਿਆਰਾ ਸਿੰਘ ਪ੍ਰਧਾਨ ਗ੍ਰੰਥੀ ਸਭਾ ਸੰਗਰੂਰ, ਕੁਲਵੰਤ ਸਿੰਘ ਢੀਂਡਸਾ ਸਾਬਕਾ ਸਰਪੰਚ ਉਭਾਵਾਲ, ਸਾਬਕਾ ਪੰਚ ਹਰਬੰਸ ਸਿੰਘ ਖਾਲਸਾ, ਵਿਸ਼ਵਕਰਮਾ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ, ਸੁਖਵਿੰਦਰ ਸਿੰਘ, ਸਿਲਾਈ ਸੈਂਟਰ ਤੋਂ ਮੈਡਮ ਜਸਵੀਰ ਕੌਰ, ਮੈਂਬਰ ਗੁਰਜੰਟ ਸਿੰਘ ਅਤੇ ਸਿਲਾਈ ਸੈਂਟਰ ਵਿੱਚ ਟ੍ਰੇਨਿੰਗ ਪ੍ਰਾਪਤ ਕਰ ਰਹੀਆਂ ਲੜਕੀਆਂ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …