ਸਮਰਾਲਾ, 31 ਅਗਸਤ (ਇੰਦਰਜੀਤ ਸਿੰਘ ਕੰਗ) – ਸਰਕਾਰੀ ਸੀਨੀ. ਸੈਕੰ. ਸਮਾਰਟ ਸਕੂਲ (ਲੜਕੇ) ਸਮਰਾਲਾ ਵਿਖੇ 19ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ ਲੁਧਿਆਣਾ ਦੇ ਕਮਾਂਡਿੰਗ ਅਫ਼ਸਰ ਕਰਨਲ ਡੀ.ਕੇ ਸਿੰਘ, ਪ੍ਰਬੰਧਕੀ ਅਫ਼ਸਰ ਕਰਨਲ ਕੇ.ਐਸ ਕੁੰਡਲ ਅਤੇ ਸੂਬੇਦਾਰ ਮੇਜਰ ਬਲਵੀਰ ਸਿੰਘ ਦੇ ਨਿਰਦੇਸ਼ਾਂ ਤਹਿਤ ਸਕੂਲ ਵਿਦਿਆਰਥੀਆਂ ਦੀ ਨਵੇਂ ਸੈਸ਼ਨ ਲਈ ਸੀਨੀਅਰ ਅਤੇ ਜੂਨੀਅਰ ਡਵੀਜ਼ਨ ਵਿੱਚ ਚੋਣ ਲਈ ਭਰਤੀ ਕੈਂਪ ਲਗਾਇਆ ਗਿਆ।
ਸਕੂਲ ਪ੍ਰਿੰਸੀਪਲ ਸੁਮਨ ਲਤਾ ਨੇ ਦੱਸਿਆ ਕਿ ਇਹ ਭਰਤੀ ਕੈਂਪ ਲੈਫ਼ਟੀਨੈਂਟ ਜਤਿੰਦਰ ਕੁਮਾਰ ਅਤੇ ਕੇਅਰਟੇਕਰ ਅਫ਼ਸਰ ਵਿਕਰਮਜੀਤ ਸਿੰਘ ਦੀ ਯੋਗ ਅਗਵਾਈ ਵਿੱਚ ਲਗਾਇਆ ਗਿਆ।ਇਸ ਭਰਤੀ ਕੈਂਪ ਦੌਰਾਨ ਸਕੂਲ ਦੇ ਸੈਂਕੜੇ ਵਿਦਿਆਰਥੀਆਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਗਿਆ।ਭਰਤੀ ਲਈ ਬਟਾਲੀਅਨ ਤੋਂ ਪਹੁੰਚੇ ਨਾਇਬ ਸੂਬੇਦਾਰ ਗੁਰਪ੍ਰੀਤ ਸਿੰਘ ਅਤੇ ਹੌਲਦਾਰ ਸੁਰਜੀਤ ਸਿੰਘ ਵਲੋਂ ਕੈਡਿਟਾਂ ਦੀ ਯੋਗਤਾ ਦੇ ਆਧਾਰ ਤੇ ਸਰਕਾਰੀ ਮਾਪਦੰਡਾਂ ਅਨੁਸਾਰ ਸਕੂਲ ਸਟਾਫ਼ ਮੈਂਬਰਾਂ ਦੀ ਹਾਜ਼ਰੀ ਵਿੱਚ 22 ਸੀਨੀਅਰ ਅਤੇ 20 ਜੂਨੀਅਰ ਡਵੀਜ਼ਨ ਲਈ ਲੜਕਿਆਂ ਦੀ ਚੋਣ ਕੀਤੀ ਗਈ।
ਸਕੂਲ ਪ੍ਰਿੰਸੀਪਲ ਸੁਮਨ ਲਤਾ ਵਲੋਂ ਨਵੇਂ ਚੁਣੇ ਗਏ ਕੈਡਿਟਾਂ ਨੂੰ ਵਧਾਈ ਦਿੰਦਿਆਂ ਐਨ.ਸੀ.ਸੀ ਵਿੱਚ ਇਨ੍ਹਾਂ ਦੇ ਚੰਗੇਰੇ ਭਵਿੱਖ ਲਈ ਕਾਮਨਾ ਵੀ ਕੀਤੀ ਗਈ।ਨਾਇਬ ਸੂਬੇਦਾਰ ਗੁਰਪ੍ਰੀਤ ਸਿੰਘ ਤੇ ਹੌਲਦਾਰ ਸੁਰਜੀਤ ਸਿੰਘ ਨੇ ਕਿਹਾ ਕਿ ਐਨ.ਸੀ.ਸੀ. ਸਾਡੇ ਸਰੀਰ ਨੂੰ ਅਰੋਗ ਅਤੇ ਤੰਦਰੁਸਤ ਰੱਖਣ ਵਿੱਚ ਸਹਾਈ ਹੁੰਦੀ ਹੈ।ਲੈਫ਼ਟੀਨੈਂਟ ਜਤਿੰਦਰ ਕੁਮਾਰ ਵੱਲੋਂ ਐਨ.ਸੀ.ਸੀ ਦੇ ਮਾਟੋ, ਮੰਤਵ, ਉਦੇਸ਼ਾਂ, ਸਰਟੀਫ਼ਿੇਟ ‘ਏ’ ਅਤੇ ‘ਬੀ’ ਸਬੰਧੀ ਕੈਡਿਟਾਂ ਨੂੰ ਚਾਨਣਾ ਪਾਉਂਦੇ ਹੋਏ ਅਕਾਦਮਿਕ ਅਤੇ ਆਰਮਡ ਫੋਰਸਿਸ ਵਿੱਚ ਐਨ.ਸੀ.ਸੀ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਲੈਕ: ਰਾਜੀਵ ਰਤਨ ਵਲੋਂ ਸਕੂਲ ਦੇ ਕੈਡਿਟਾਂ ਦੁਆਰਾ ਐਨ.ਸੀ.ਸੀ ਖੇਤਰ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਤੇ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਚੁਣੇ ਕੈਡਿਟਾਂ ਨੂੰ ਦੇਸ਼ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿਣ ਲਈ ਪ੍ਰੇਰਿਤ ਵੀ ਕੀਤਾ ਗਿਆ।ਪੁਲਿਸ ਅਤੇ ਫ਼ੌਜ ਵਿੱਚ ਭਰਤੀ ਹੋ ਚੁੱਕੇ ਸਕੂਲ ਦੇ ਸਾਬਕਾ ਕੈਡਿਟਾਂ ਨੂੰ ਯਾਦ ਵੀ ਕੀਤਾ ਗਿਆ।
ਭਰਤੀ ਦੌਰਾਨ ਸਕੂਲ ਦੇ ਸੀਨੀਅਰ ਅੰਡਰ ਅਫ਼ਸਰ ਸੁਖਵਿੰਦਰ ਸਿੰਘ, ਸਾਰਜੈਂਟ ਅਜੈ ਕੁਮਾਰ, ਕੈਡਿਟ ਮੋਂਟੀ, ਸੁਖਮਨਪ੍ਰੀਤ ਸਿੰਘ ਅਤੇ ਖੁਸ਼ਪ੍ਰੀਤ ਸਿੰਘ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ।
ਇਸ ਮੌਕੇ ਵਰਿੰਦਰ ਕੁਮਾਰ, ਜਸਵਿੰਦਰ ਸਿੰਘ, ਕੰਚਨ ਬਾਲਾ, ਇੰਦਰਪ੍ਰੀਤ ਕੌਰ ਸੇਖੋਂ ਤੋਂ ਇਲਾਵਾ ਸਤਨਾਮ ਸਿੰਘ, ਕੰਪਿਊਟਰ ਫ਼ੈਕਲਟੀ ਇਕਬਾਲ ਸਿੰਘ ਸ਼ੇਰਗਿੱਲ ਤੇ ਬਲਰਾਜ ਸਿੰਘ ਬਾਠ, ਸਰਬਜੀਤ ਸਿੰਘ, ਵਿਨੋਦ ਕੁਮਾਰ, ਵਿਕਰਮਜੀਤ ਸਿੰਘ, ਬਰਿੰਦਰਪਾਲ ਸਿੰਘ ਢਿੱਲੋਂ, ਤਰਵਿੰਦਰ ਕੁਮਾਰ, ਪਵਨਪ੍ਰੀਤ ਸਿੰਘ ਪੰਧੇਰ, ਧਰਮਪਾਲ ਸਿੰਘ, ਮਨਦੀਪ ਸਿੰਘ, ਰਾਜਿੰਦਰ ਸਿੰਘ ਅਤੇ ਪਵਨ ਕੁਮਾਰ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …