Monday, December 23, 2024

ਸਾਬਕਾ ਸੈਨਿਕ ਹੈਲਪ ਗਰੁੱਪ ਦੀ ਜ਼ਿਲ੍ਹਾ ਪੱਧਰੀ ਮੀਟਿੰਗ ‘ਚ ਜਥੇਬੰਦੀ ਦੀ ਕੀਤੀ ਚੋਣ

ਕੈਪਟਨ ਭਜਨ ਸਿੰਘ ਪ੍ਰਧਾਨ, ਨੈਕ ਹਰਬੰਸ ਸਿੰਘ ਸੰਗਤਪੁਰਾ ਬਣੇ ਮੀਡੀਆ ਸਲਾਹਕਾਰ

ਸਮਰਾਲਾ, 31 ਅਗਸਤ (ਇੰਦਰਜੀਤ ਸਿੰਘ ਕੰਗ) – ਸਮਰਾਲਾ ਦੇ ਸ਼ਾਹੀ ਪੈਲੇਸ ਵਿਖੇ ਸਾਬਕਾ ਸੈਨਿਕ ਹੈਲਪ ਗਰੁੱਪ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ।ਜਿਸ ਵਿੱਚ ਸਾਬਕਾ ਸੈਨਿਕ ਜੋ ਹੈਲਪ ਗਰੁੱਪ, ਸਿਖਲਾਈ ਗਰੁੱਪ ਬੰਬੇ ਇੰਜਨੀਰਿੰਗ ਗਰੁੱਪ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਸਾਬਕਾ ਸੈਨਿਕਾਂ ਨੇ ਭਾਗ ਲਿਆ।
                 ਮੀਟਿੰਗ ਵਿੱਚ ਸਮਰਾਲਾ ਹਲਕੇ ਦੇ ਸਾਬਕਾ ਸੈਨਿਕਾਂ ਦੀ ਜਥੇਬੰਦੀ ਚੁਣੀ ਗਈ।ਅਹੁੱਦੇਦਾਰ ਵਿੱਚ ਕੈਪਟਨ ਭੁਪਿੰਦਰ ਸਿੰਘ, ਕੈਪਟਨ ਕੁਲਵੰਤ ਸਿੰਘ, ਕੈਪਟਨ ਮਲਕੀਤ ਸਿੰਘ ਨੂੰ ਮੁੱਖ ਸਲਾਹਕਾਰ, ਕੈਪਟਨ ਕਰਮਜੀਤ ਸਿੰਘ ਚੇਅਰਮੈਨ, ਕੈਪਟਨ ਭਜਨ ਸਿੰਘ ਸੈਨਾ ਮੈਡਲ ਨੂੰ ਪ੍ਰਧਾਨ, ਲੈਫਟੀਨੈਂਟ ਹਰਜਿੰਦਰ ਸਿੰਘ ਮਾਨੂੰਪੁਰੀ ਅਤੇ ਸੂਬੇਦਾਰ ਦਲਵੀਰ ਸਿੰਘ ਜਨਰਲ ਸਕੱਤਰ, ਕੈਪਟਨ ਬਿਕਰਮਜੀਤ ਸਿੰਘ ਮਾਣਕੀ, ਹੌਲਦਾਰ ਮਲਾਗਰ ਸਿੰਘ ਢੀਂਡਸਾ ਹੈੱਡ ਕੈਸ਼ੀਅਰ, ਨੈਕ ਹਰਬੰਸ ਸਿੰਘ ਸੰਗਤਪੁਰਾ ਮੀਡੀਆ ਸਲਾਹਕਾਰ, ਹਵਾਲਦਾਰ ਪਰਮਜੀਤ ਸਿੰਘ ਬਾਲਿਓਂ ਮੀਡੀਆ ਸਲਾਹਕਾਰ ਅਹੁਦੇਦਾਰ ਚੁਣੇ ਗਏ।ਉੁਪਰੋਕਤ ਤੋਂ ਇਲਾਵਾ ਹੌਲਦਾਰ ਮਨਜੀਤ ਸਿੰਘ, ਹੌਲਦਾਰ ਪਿਆਰਾ ਸਿੰਘ, ਹੌਲਦਾਰ ਹਰਨੇਕ ਸਿੰਘ, ਸੂਬੇਦਾਰ ਜਗਤਾਰ ਸਿੰਘ, ਸੂਬੇਦਾਰ ਰਣਜੀਤ ਸਿੰਘ, ਹੌਲਦਾਰ ਜਗਤਾਰ ਸਿੰਘ, ਹੌਲਦਾਰ ਜਗਦੀਸ਼ ਸਿੰਘ, ਨੈਕ ਚਰਨਜੀਤ ਸਿੰਘ, ਹੌਲਦਾਰ ਮਨਜੀਤ ਸਿੰਘ, ਨੈਕ ਰਾਮਪਾਲ, ਹੌਲਦਾਰ ਜਗਤਾਰ ਸਿੰਘ ਮੈਂਬਰਾਨ ਚੁਣੇ ਗਏ। ਇਸ ਤੋਂ ਇਲਾਵਾ ਮੀਟਿੰਗ ਵਿੱਚ ਸਾਬਕਾ ਸੈਨਿਕਾਂ ਨੂੰ ਦਰਪੇਸ਼ ਮੁਸੀਬਤਾਂ, ਹੱਕਾਂ, ਵਨ ਰੈਂਕ ਵਨ ਪੈਨਸ਼ਨ ਸਕੀਮ, ਭੱਤੇ ਅਤੇ ਡੀ.ਏ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ।
                   ਦਿੱਲੀ ਵਿਖੇ ਪਿਛਲੇ 9 ਮਹੀਨੇ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਵਿੱਚ ਮਤਾ ਪਾ ਕੇ ਚਰਚਾ ਕੀਤੀ ਗਈ।ਨਵੇਂ ਚੁਣੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵਧਾਈ ਦਿੱਤੀ ਗਈ ਅਤੇ ਕਿਹਾ ਕਿ ਜੇਕਰ ਕਿਸੇ ਸਾਬਕਾ ਸੈਨਿਕ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਜਾਂ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਨਵੀਂ ਚੁਣੀ ਜਥੇਬੰਦੀ ਨਾਲ ਸੰਪਰਕ ਕਰ ਸਕਦਾ ਹੈ।ਇਸ ਤੋਂ ਇਲਾਵਾ ਸਾਬਕਾ ਸੈਨਿਕਾਂ ਨੂੰ ਆਪਣੇ ਹੱਕਾਂ ਲਈ ਇੱਕਜੁੱਟ ਹੋਣ ਲਈ ਪ੍ਰੇਰਿਆ ਗਿਆ।
                ਇਸ ਮੌਕੇ ਉਪਰੋਕਤ ਤੋਂ ਇਲਾਵਾ ਕੈਪਟਨ ਪ੍ਰੀਤਮ ਸਿੰਘ, ਕੈਪਟਨ ਕੁਲਵੰਤ ਸਿੰਘ, ਕੈਪਟਨ ਬਲਦੇਵ ਸਿੰਘ, ਕੈਪਟਨ ਨੰਦ ਲਾਲ, ਕੈਪਟਨ ਭੁਪਿੰਦਰ ਸਿੰਘ, ਕੈਪਟਨ ਅਵਤਾਰ ਸਿੰਘ ਆਦਿ ਨੇ ਲਧਿਆਣਾ ਤੋਂ ਸ਼ਿਰਕਤ ਕੀਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …