Wednesday, May 14, 2025
Breaking News

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਹੈਲਥ ਸਾਇੰਸਜ਼ ਵਿਖੇ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ

ਅੰਮ੍ਰਿਤਸਰ, 1 ਸਤੰਬਰ (ਜਗਦੀਪ ਸਿੰਘ) – ਸਥਾਨਕ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵਿਖੇ ਮਿਤੀ 28 ਅਤੇ 29 ਅਗਸਤ ਨੂੰ ‘ਦਾ ਗ੍ਰੇਟ ਗੇਟਰਸਬੀ ਇੰਨ ਹੈਲਥਕੇਅਰ-ਬ੍ਰਿਜਿੰਗ ਦਾ ਗੇਪ’ ਵਿਸ਼ੇ ਤੇ 24ਵੀਂ ਨੋਰਥ ਜ਼ੋਨ ਇੰਡਿਅਨ ਐਸੋਸੀਏਸ਼ਨ ਪ੍ਰੀਵੈਂਟਿਵ ਐਂਡ ਸੋਸ਼ਲ ਮੈਡੀਸਨ ਕਾਨਫਰੰਸ ਦਾ ਆਯੋਜਨ ਕੀਤਾ ਗਿਆ।ਜਿਸ ਦਾ ਉਦਘਾਟਨ ਡਾ. ਜੀ.ਬੀ ਸਿੰਘ ਡਾਇਰੈਕਟਰ ਸਿਹਤ ਸੇਵਾਵਾਂ ਨੇ ਡਾ. ਬਲਜੀਤ ਕੌਰ ਸਹਾਇਕ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਡਾ. ਦਲਜੀਤ ਸਿੰਘ ਉਪ ਕੁਲਪਤੀ ਐਸ.ਜੀ.ਆਰ.ਡੀ ਯੂਨੀਵਰਸਿਟੀ, ਡਾ. ਮਨਜੀਤ ਸਿੰਘ ਉਪਲ ਡਾਇਰੈਕਟਰ ਪ੍ਰਿੰਸੀਪਲ, ਐਸ.ਜੀ.ਆਰ.ਡੀ ਮੈਡੀਕਲ ਕਾਲਜ, ਡਾ. ਰਾਕੇਸ਼ ਬਹਿਲ ਸਕੱਤਰ ਐਨ.ਜੈਡ.ਆਈ.ਏ.ਪੀ.ਐਸ.ਐਮ ਦੀ ਮਜ਼ੂਦਗੀ ਵਿੱਚ ਕੀਤਾ।ਡਾ. ਪ੍ਰਿਯੰਕਾ ਦੇਵਗਨ ਪ੍ਰੋਫੈਸਰ ਤੇ ਮੁੱਖੀ ਕਮਿਊਨਟੀ ਮੈਡੀਸਨ ਵਿਭਾਗ ਐਸ.ਜੀ.ਆਰ.ਡੀ ਮੈਡੀਕਲ ਕਾਲਜ਼ ਨੂੰ ਸਾਲ 2021-22 ਲਈ ਐਨ.ਜੈਡ.ਆਈ.ਏ.ਪੀ.ਐਸ.ਐਮ ਦਾ ਪ੍ਰਧਾਨ ਚੁਣਿਆ ਗਿਆ।ਹਾਈਬ੍ਰਿਡ ਮੋਡ ਵਿੱਚ ਹੋਈ ਇਸ ਕਾਨਫਰੰਸ ਵਿੱਚ ਭਾਰਤ ਭਰ ਤੋਂ 600 ਤੋਂ ਵੱਧ ਪਾਰਟੀਸਿਪੈਂਟਾਂ ਨੇ ਹਿੱਸਾ ਲਿਆ, ਜਿਥੇ ਉਨ੍ਹਾਂ ਨੇ ਆਪਣੇ-ਆਪਣੇ 80 ਪੇਪਰ ਤੇ 55 ਪੋਸਟਰ ਪੇਸ਼ ਕੀਤੇ।ਕਾਨਫਰੰਸ ਵਿੱਚ ਹਿੱਸਾ ਲੈਣ ਵਾਲੇ ਪਾਰਟੀਸਿਪੇਂਟ ਨੇ ਪੰਜਾਬ ਮੈਡੀਕਲ ਕਾਊਂਸਲ ਵਲੋਂ 6 ਘੰਟਿਆਂ ਦੀ ਮਾਨਤਾ (ਐਕਰੀਡੀਸ਼ਨ) ਹਾਸਲ ਕੀਤੀ।
                ਇਸ ਮੌਕੇ ਡਾ. ਜੀ.ਬੀ ਸਿੰਘ ਨੇ ਕਿਹਾ ਕਿ ਕਾਨਫਰੰਸ ਨੇ ਮਾਹਿਰ ਅਤੇ ਪੇਸ਼ੇਵਰ ਡਾਕਟਰਾਂ ਨੂੰ ਆਪਣੇ ਤਜ਼ੱਰਬੇ ਸਾਂਝੇ ਕਰਨ ਲਈ ਇੱਕ ਸਾਂਝਾ ਸੰਵਾਦ (ਡਾਇਲਾਗ) ਪਲੇਟਫਾਰਮ ਪ੍ਰਦਾਨ ਕੀਤਾ, ਜਿਥੇ ਡਾਕਟਰਾਂ ਵਲੋਂ ਮਰੀਜ਼ ਦੀ ਸਿਹਤ ਅਤੇ ਇਲਾਜ਼ ਵਿੱਚ ਸਿੱਖੇ ਗਏ ਉਨ੍ਹਾਂ ਦੇ ਤਜੁਰਬੇ ਅਤੇ ਤਰਜ਼ੀਹਾਂ ਬਾਰੇੇ ਵਿਚਾਰ ਵਟਾਂਦਰੇ ਕੀਤੇ ਗਏ। ਉਨ੍ਹਾਂ ਕਿਹਾ ਕਿ ਮੈਡੀਕਲ ਦੀ ਪੜ੍ਹਾਈ ਸ਼ੁਰੂ ਕਰਨ ਵਾਲੇ ਵਿਦਿਆਰਥੀਆਂ ਲਈ ਵੀ ਇਹ ਮੰਚ ਇੱਕ ਵਰਦਾਨ ਤੋਂ ਘੱਟ ਨਹੀਂ।ਉਨ੍ਹਾਂ ਕਿਹਾ ਕਿ ਸਮਾਗਮ ਦਾ ਉਦੇਸ਼ ਵਿਕਸਤ ਕੀਤੀਆਂ ਸਿਹਤ ਸੇਵਾਵਾਂ ਦੇ ਅਤਿ-ਆਧੁਨਿਕ ਮਾਡਲਾਂ ਅਤੇ ਮਾਹਿਰ ਡਾਕਟਰਾਂ ਦੇ ਅਨੁਭਵਾਂ ਨੂੰ ਸਾਂਝਾ ਕਰਨਾ ਹੈ।
             ਇਸ ਕਾਨਫਰੰਸ ਵਿੱਚ ਵੱਡੀ ਗਿਣਤੀ ‘ਚ ਡਾਕਟਰਾਂ ਨੇ ਭਾਰਤ ਭਰ ਤੋਂ ਆਨਲਾਈਨ ਹਿੱਸਾ ਲਿਆ, ਜਦਕਿ ਸੰਸਥਾ ਦੇ 250 ਤੋਂ ਵੱਧ ਡਾਕਟਰ ਵੀ ਕਾਨਫਰੰਸ ਵਿੱਚ ਸ਼ਾਮਲ ਹੋਏ।

Check Also

ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …