ਡੰਪ ਵਾਲੀ ਜਮੀਨ ਸੋਂਪ ਦਿੱਤੀ ਜਾਵੇ ਤਾਂ ਕਾਲਜ ਇਸ ਦੀ ਸਾਂਭ ਸੰਭਾਲ ਕਰਕੇ ਹਰਿਆ-ਭਰਿਆ ਰੱਖੇਗਾ- ਚੱਢਾ

ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ ਸੱਗੂ) -ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸz. ਚਰਨਜੀਤ ਸਿੰਘ ਚੱਡਾ ਜੀ ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਪੁੱਜੇ, ਜਿੱਥੇ ਉਹਨਾਂ ਪ੍ਰਿੰਸੀਪਲ ਮੈਡਮ ਦਰਸ਼ਨ ਸੋਹੀ ਦੇ ਨਾਲ ਜਾ ਕੇ ਕਾਲਜ ਦੀ ਕੰਧ ਨਾਲ ਕੂੜੇ ਤੇ ਗੰਦਗੀ ਦੇ ਢੇਰਾਂ ਦਾ ਜ਼ਾਇਜ਼ਾ ਲਿਆ ਅਤੇ ਉਹਨਾਂ ਇਸ ਦੇ ਕਾਰਨ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਪਰੇਸ਼ਾਨੀਆਂ ਬਾਰੇ ਪੁੱਛਿਆ।ਪ੍ਰਿੰਸੀਪਲ ਮੈਡਮ ਦਰਸ਼ਨ ਸੋਹੀ ਨੇ ਦੱਸਿਆ ਕਿ ਕਈ ਮਹੀਨਿਆਂ ਤੋਂ ਇੱਥੇ ਡੰਪ ਚੁੱਕਣ ਦੀ ਮੰਗ ਨੂੰ ਨਿਗਮ ਅਣਦੇਖਿਆ ਕਰ ਰਿਹਾ ਹੈ। ਇਸ ਸਬੰਧਿਤ ਮੰਗਾਂ ਕੈਬਿਨੇਟ ਮੰਤਰੀ ਸ਼੍ਰੀ ਅਨਿਲ ਜੋਸ਼ੀ, ਓ.ਐਸ.ਡੀ ਸ਼੍ਰੀ ਯੋਗੇਸ਼ ਅਰੋੜਾ ਅੱਗੇ ਰੱਖੀਆਂ ਗਈਆਂ ਹਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ।ਕੱਲ੍ਹ ਵਿਦਿਆਰਥੀਆਂ ਵਲੋਂ ਕੂੜਾ ਸੁੱਟਣ ਆ ਰਹੀਆਂ ਕੂੜੇ ਦੀਆਂ ਟਰਾਲੀਆਂ ਦੇ ਵਿਰੋਧ ਵਿੱਚ 3 ਘੰਟੇ ਸੜਕ ਜਾਮ ਕਰਕੇ ਧਰਨਾ ਦਿੱਤਾ ਗਿਆ।ਜਿਸ ਦੇ ਨਤੀਜੇ ਵਜੋਂ ਐਸ.ਐਚ.ੳ ਸ਼੍ਰੀ ਸੁਸ਼ੀਲ ਕੁਮਾਰ, ਸ਼੍ਰੀ ਸਰਬਜੀਤ ਸਿੰਘ ਤੇ ਏ.ਸੀ.ਪੀ ਸ਼੍ਰੀ ਮਨਵਿੰਦਰ ਸਿੰਘ ਕਾਲਜ ਵਿੱਚ ਆਏ ਅਤੇ ਕਾਲਜ ਦੇ ਪ੍ਰਬੰਧਕ ਡਾ. ਸੰਤੋਖ ਸਿੰਘ (ਚੇਅਰਮੈਨ ਅਤੇ ਡਾ. ਐਸ.ਐਸ.ਵਾਲੀਆ) ਮੈਂਬਰ ਇੰਚਾਰਜ ਨਾਲ ਮੀਟਿੰਗ ਕਰਨ ਉਪਰੰਤ ਉਹਨਾਂ ਨੇ ਸ਼ੁਕੱਰਵਾਰ ਤੱਕ ਕੂੜੇ ਦੀਆਂ ਟਰਾਲੀਆਂ ਸੁੱਟਣੀਆ ਬੰਦ ਕਰਾਉਣ ਦਾ ਵਾਅਦਾ ਕੀਤਾ ਅਤੇ ਦੋ ਪੁਲਿਸ ਕਰਮਚਾਰੀ ਕਾਲਜ ਕੋਲ ਤਾਇਨਾਤ ਕਰਨ ਦਾ ਕਾਲਜ ਦੀ ਮੈਨੇਜਮੈਂਟ ਅਤੇ ਬੱਚਿਆਂ ਨੂੰ ਭਰੋਸਾ ਦਿੱਤਾ ।
ਪਰ ਅੱਜ ਜਦੋਂ ਸz. ਚੱਢਾ ਨੇ ਹਾਲਤਾਂ ਦਾ ਜ਼ਾਇਜ਼ਾ ਲਿਆ ਤਾਂ ਇੱਥੇ ਦੇਖਿਆ ਕਿ ਹਾਲਤ ਵਿੱਚ ਕੋਈ ਵੀ ਬਦਲਾਅ ਨਹੀ ਆਇਆ, ਤੇ ਰੋਜ਼ ਦੀ ਤਰ੍ਹਾਂ ਕੂੜੇ ਦੀਆਂ ਟਰਾਲੀਆਂ ਅਤੇ ਮਰੇ ਹੋਏ ਪਸ਼ੂ ਲਿਆ ਕੇ ਸੁੱਟੇ ਜਾ ਰਹੇ ਹਨ। ਅਤੇ ਕੋਈ ਵੀ ਪੁਲਿਸ ਕਰਮਚਾਰੀ ਕਾਲਜ ਕੋਲ ਤਾਇਨਾਤ ਨਹੀ ਹੈ।ਪ੍ਰਧਾਨ ਸz. ਚਰਨਜੀਤ ਸਿੰਘ ਚੱਢਾ ਨੇ ਸੰਬੰਧਿਤ ਅਧਿਕਾਰੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਛੇਤੀ ਤੋਂ ਛੇਤੀ ਇਸ ਗੰਭੀਰ ਸੱਮਸਿਆ ਦਾ ਹੱਲ੍ਹ ਕੱਢਿਆ ਜਾਵੇ ਤਾਂ ਜੋ ਵਿਦਿਆਰਥੀ ਸਾਫ-ਸੁਥਰੇ ਮਾਹੋਲ ਵਿੱਚ ਨਿਰਵਿਘਨ ਪੜਾਈ ਕਰ ਸਕਣ। ਉਹਨਾਂ ਕਿਹਾ ਕਿ ਜੇ ਇੱਥੇ ਡੰਪ ਵਾਲੀ ਜਮੀਨ ਸੀ.ਕੇ.ਡੀ ਨਰਸਿੰਗ ਕਾਲਜ ਨੂੰ ਸੋਂਪ ਦਿੱਤੀ ਜਾਵੇ ਤਾਂ ਇਸ ਦੀ ਸਾਂਭ ਸੰਭਾਲ ਤੇ ਹਰਿਆ-ਭਰਿਆ ਰੱਖਣ ਦੀ ਜਿੰਮੇਵਾਰੀ ਚੀਫ ਖਾਲਸਾ ਦੀਵਾਨ ਲੈ ਲਵੇਗਾ।
Punjab Post Daily Online Newspaper & Print Media