Saturday, April 20, 2024

ਪਠਾਨਕੋਟ ਵਿਖੇ ਆਡਿਟ ਅਫਸਰ ਸਹਿਕਾਰੀ ਸਭਾਵਾਂ ਪਠਾਨਕੋਟ ਦਫਤਰ ਦਾ ਸ਼ੁਭਆਰੰਭ

ਪਠਾਨਕੋਟ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸਹਿਕਾਰਤਾ ਵਿਭਾਗ ਦਾ ਪੁਨਰਗਠਨ ਕਰਨ ਉਪਰੰਤ ਜਿਲ੍ਹਾ ਪਠਾਨਕੋਟ ਵਿਖੇ ਆਡਿਟ ਅਫਸਰ ਸਹਿਕਾਰੀ ਸਭਾਵਾਂ ਪਠਾਨਕੋਟ ਦੇ ਦਫਤਰ ਦਾ ਸ਼ੁਭਆਰੰਭ ਕੀਤਾ ਗਿਆ।ਜਿਕਰਯੋਗ ਹੈ ਇਸ ਤੋਂ ਪਹਿਲਾ ਦਫਤਰ ਜਿਲ੍ਹਾ ਗੁਰਦਾਸਪੁਰ ਵਿਖੇ ਚਲਾਇਆ ਜਾ ਰਿਹਾ ਸੀ।
                   ਸੁਖਦੇਵ ਸਿੰਘ ਆਫਿਟ ਅਫਸ਼ਰ ਸਹਿਕਾਰੀ ਸਭਾ ਪਠਾਨਕੋਟ ਨੇ ਦਫਤਰ ਲਈ ਜਗ੍ਹਾ ਉਪਲੱਬਧ ਕਰਵਾਏ ਜਾਣ ਤੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦਾ ਧੰਨਵਾਦ ਕੀਤਾ।ਉਨ੍ਹਾਂ ਦੱਸਿਆ ਕਿ ਅੱਜ ਤੋਂ ਇਹ ਦਫਤਰ ਗਾਂਧੀ ਚੌਂਕ ਸਥਿਤ ਬੀ.ਡੀ.ਓ ਦਫਤਰ ਵਿਖੇ ਚਲਾਇਆ ਜਾਵੇਗਾ।
ਇਸ ਮੋਕੇ ਰੋਹਨ ਕੁਮਾਰ ਨਿਰੀਖਕ ਪੜਤਾਲ ਅਧਿਕਾਰੀ, ਮੀਨਾਕਸ਼ੀ, ਸੁਨੀਤਾ ਕੁਮਾਰੀ, ਨੀਰਜ਼ ਗੁਪਤਾ, ਰਜਿੰਦਰ ਸਿੰਘ, ਗੋਰਵ, ਸੰਜੀਵ ਕੁਮਾਰ, ਅਨਿਲ ਸ਼ਰਮਾ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …