Friday, March 13, 2026

ਅਕਾਲੀ ਦਲ-ਭਾਜਪਾ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਰਹੀ ਹੈ-ਬਾਜਵਾ

Partap Singh Bajwa

ਜੰਡਿਆਲਾ ਗੁਰੂ, 14 ਨਵੰਬਰ (ਹਰਿੰਦਰਪਾਲ ਸਿੰਘ) – ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਬੀਤੇ ਦਿਨੀ ਪਿੰਡ ਮੱਲੀਆ ਵਿਖੇ ਸੁਰਿੰਦਰ ਸਿੰਘ ਸ਼ਾਹ ਵਾਈਸ ਪ੍ਰਧਾਨ ਬਲੱਾਕ ਕਾਗਰਸ ਜੰਡਿਆਲਾ ਗੁਰੂ ਦੇ ਗ੍ਰਹਿ ਵਿਖੇ ਅਪਨੀ ਫੇਰੀ ਦੋਰਾਨ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਹਰ ਫਰੰਟ ਤੇ ਫੇਲ੍ਹ ਹੁੰਦੀ ਸਾਬਿਤ ਹੋ ਰਹੀ ਹੈ ਅਤੇ ਵਿਸ਼ੇਸ਼ ਤੋਰ ਤੇ ਨਸ਼ਿਆ ਦੇ ਵਗ ਰਹੇ ਦਰਿਆ ਵਿਚ ਇਸ ਦੇ ਮੰਤਰੀਆ ਦੇ ਨਾਮ ਖੁੱਲ ਕੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਆਪਣੇ ਆਪਨੂੰ ਕਿਸਾਨ ਹਿਤੈਸ਼ੀ ਅਖਵਾਉਂਦੀ ਸਰਕਾਰ ਦੇ ਰਾਜ ਵਿਚ ਹੀ ਕਿਸਾਨ ਮੰਡੀਆ ਵਿਚ ਰੁਲ ਰਿਹਾ ਹੈ ਅਤੇ ਕਿਸਾਨਾਂ ਨੂੰ ਆਪਣੀ ਖੁਨ ਪਸੀਨੇ ਦੀ ਮਿਹਨਤ ਦਾ ਪੂਰਾ ਫਲ ਵੀ ਨਹੀ ਮਿਲ ਰਿਹਾ।ਗਰੀਬ, ਵਿਧਵਾ, ਬੁਢਾਪਾ ਪੈਨਸ਼ਨ, ਸਸਤਾ ਅਨਾਜ ਸਭ ਅਕਾਲੀ ਦਲ ਦੇ ਸੁਪਨੇ ਹੀ ਸਾਬਿਤ ਹੋ ਰਹੇ ਹਨ। ਸ੍ਰ: ਸਰਦੂਲ ਸਿੰਘ ਬੰਡਾਲਾ ਸਾਬਕਾ ਕੈਬਨਿਟ ਮੰਤਰੀ ਨੇ ਅਪਨੇ ਸੰਬੋਧਨ ਵਿਚ ਕਿਹਾ ਕਿ ਸ਼ਰਾਬ ਦੇ ਇਹਨਾ ਸੋਦਾਗਰਾਂ ਨੂੰ ਨੱਥ ਪਾਉਣ ਲਈ ਜਨਤਾ ਦਾ ਝੁਕਾਅ ਹੁਣ ਕਾਗਰਸ ਪਾਰਟੀ ਵੱਲ ਹੁੰਦਾ ਜਾ ਰਿਹਾ ਹੈ।
ਇਸ ਮੋਕੇ ਹੋਰਨਾ ਤੋਂ ਇਲਾਵਾ ਸ਼ੰਮੀ ਸਿੰਘ ਬਲਾਕ ਚੇਅਰਮੈਨ ਐਸ.ਸੀ ਸੈੱਲ ਕਾਗਰਸ ਪਾਰਟੀ ਜੰਡਿਆਲਾ ਗੁਰੂ, ਗੁਰਦੇਵ ਸਿੰਘ, ਹੀਰਾ ਸਿੰਘ, ਕੈਪਟਨ ਰਘਬੀਰ ਸਿੰਘ, ਗੁਰਜੀਤ ਸਿੰਘ ਅੋਜਲਾ ਦਿਹਾਤੀ ਚੇਅਰਮੈਨ, ਸਵਿੰਦਰ ਸਿੰਘ ਰੰਧਾਵਾ, ਰਾਜੀਵ ਭਗਤ ਸ਼ਹਿਰੀ ਪ੍ਰਧਾਨ, ਕੁਲਦੀਪ ਸਿੰਘ ਸਫੀਪੁਰ, ਦਿਲਬਾਗ ਸਿੰਘ ਮੱਲ੍ਹੀ, ਮਨਜੀਤ ਸਿੰਘ, ਸੁਖਵਿੰਦਰ ਸਿੰਘ ਬਾਬਾ, ਨੂਰ ਸ਼ਾਹ, ਹਰਦੇਵ ਸਿੰਘ, ਬਿਕਰਮਜੀਤ ਸਿੰਘ ਨੰਬਰਦਾਰ, ਪ੍ਰਕਾਸ਼ ਸਿੰਘ, ਭਜਨ ਸਿੰਘ, ਡਾ: ਕਸ਼ਮੀਰ ਸਿੰਘ, ਡਾ: ਅਜੀਤ ਸਿੰਘ, ਬੱਬੂ, ਪਿਆਰਾ ਸਿੰਘ, ਹਰਿੰਦਰਪਾਲ ਸਿੰਘ ਟਿੱਕਾ, ਹਰਜੀਤ ਸਿੰਘ, ਵਿਕਾਸ ਚੇਅਰਮੈਨ ਰਾਣਾ ਝੰਡ, ਤਰਸੇਮ ਸਿੰਘ ਆਦਿ ਸ਼ਾਮਿਲ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply