ਤਰਸਿੱਕਾ, 14 ਨਵੰਬਰ (ਹਰਿੰਦਰਪਾਲ ਸਿੰਘ/ਕੰਵਲ ਜੋਧਾਨਗਰੀ) – ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਇੰਚਾਰਜ ਦਿਲਬਾਗ ਸਿੰਘ ਏ. ਐਸ. ਆਈ ਵਲੋਂ ਜੰਡਿਆਲਾ ਗੁਰੂ ਵਿਖੇ ਗਲਤ ਦਿਸ਼ਾ ਤੋਂ ਆ ਰਹੇ ਵਾਹਨ ਚਾਲਕਾਂ ਦੇ ਚਲਾਣ ਕੱਟੇ ਗਏ ।ਦਿਲਬਾਗ ਸਿੰਘ ਏ. ਐਸ. ਆਈ ਨੇ ਇਸ ਮੌਕੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਜਗਾ ‘ਤੇ ਗਲਤ ਰਸਤੇ ਤੋਂ ਲੋਕ ਵਹੀਕਲ ਲੈ ਕੇ ਆਉਂਦੇ ਹਨ, ਜਿਸ ਕਾਰਣ ਕਦੇ ਵੀ ਕੋਈ ਦੁਰਘਟਨਾ ਹੋ ਸਕਦੀ ਹੈ । ਇਸ ਲਈ ਅੱਜ ਕਾਰਵਾਈ ਕਰਦੇ ਹੋਏ ਗਲਤ ਸਾਈਡ ਤੋਂ ਆ ਰਹੇ ਤਕਰੀਬਨ 10 ਵਾਹਣ ਚਾਲਕਾਂ ਦੇ ਚਲਾਣ ਕੱਟੇ ਗਏ ਹਨ ਅਤੇ ਤਕਰੀਬਨ ਸੱਤ ਹਜ਼ਾਰ ਦੇ ਕਰੀਬ ਰਕਮ ਜੁਰਮਾਨੇ ਦੇ ਰੂਪ ਵਿੱਚ ਪ੍ਰਾਪਤ ਕੀਤੀ ਗਈ । ਇਸ ਮੌਕੇ ਉਹਨਾਂ ਦੇ ਨਾਲ ਸਿਪਾਹੀ ਗੁਰਲਾਲ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ ਆਦਿ ਮੌਜੂਦ ਸਨ ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …