ਜੰਡਿਆਲਾ ਗੁਰੂ, 14 ਨਵੰਬਰ (ਹਰਿੰਦਰਪਾਲ ਸਿੰਘ/ਵਰਿੰਦਰ ਸਿੰਘ) – ਅੱਜ 14 ਨਵੰਬਰ ਤੋਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਹਰਿਆਣਾ ਦੇ ਗੁਰਦੁਆਰਾ ਸਾਹਿਬ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ।ਪਿਛਲੇ ਸਾਲ ਵੀ 14 ਨਵੰਬਰ 2013 ਤੋਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਜੋ ਕਿ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਨੇ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਦਾ ਵਾਅਦਾ ਕਰ ਕੇ ਸਮਾਪਤ ਕਰਵਾ ਦਿੱਤੀ ਸੀ। ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਜਥੇਦਾਰ ਸਾਹਿਬ ਨੇ ਆਪਣਾ ਵਾਅਦਾ ਨਾ ਪੂਰਾ ਕਰਨ ਕਰਕੇ ਉਹਨਾ ਨੇ ਦੁਬਾਰਾ ਤੋਂ ਇਹ ਸੰਘਰਸ਼ ਸ਼ੁਰੂ ਕੀਤਾ ਹੈ ਉਹਨਾ ਕਿਹਾ ਕਿ ਇਸ ਵਾਰ ਇਹ ਸੰਘਰਸ਼ ਗੁਰਦੁਆਰਾ ਅੰਬ ਸਾਹਿਬ ਦੀ ਬਜਾਏ ਗੁਰਦੁਆਰਾ ਲਖਨੋਰ ਸਾਹਿਬ ਪਾਤਿਸ਼ਾਹੀ ਦਸਵੀਂ ਨੇੜੇ ਅੰਬਾਲਾ ਸ਼ਹਿਰ ਵਿਖੇ ਹੋਵੇਗਾ, ਜੋ ਕਿ ਹਰਿਆਣਾ ਰਾਜ ਵਿੱਚ ਆਉਂਦਾ ਹੈ।ਉਹਨਾ ਕਿਹਾ ਕਿ ਇਸ ਸੰਘਰਸ਼ ਦੇ ਹਰਿਆਣਾ ਵਿੱਚ ਸ਼ੁਰੂ ਕਰਨ ਦਾ ਇਕ ਕਾਰਨ ਇਹ ਹੈ ਕਿ ਪੰਜਾਬ ਵਿੱਚ ਕਿਸੇ ਵੀ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਡੇਰੇਦਾਰਾਂ ਨੇ ਸੰਘਰਸ਼ ਲਈ ਸਥਾਨ ਦੇਣ ਦੀ ਹਾਮੀ ਨਹੀਂ ਭਰੀ, ਕਿਉਂਕਿ ਹਾਮੀ ਭਰਨ ਦਾ ਮਤਲਬ ਸਰਕਾਰ ਨਾਲ ਟੱਕਰ ਲੈਣਾ ਹੈ ।ਜਿਸ ਲਈ ਕੋਈ ਤਿਆਰ ਨਹੀਂ ਉਹਨਾ ਕਿਹਾ ਕਿ ਜੇ ਕਿਤੇ ਜਗ੍ਹਾ ਦੇਣ ਲਈ ਕੋਈ ਤਿਆਰ ਵੀ ਹੋਇਆ ਤਾਂ ਪੰਜਾਬ ਸਰਕਾਰ ਨੇ ਉਹਨਾ ਤੇ ਦਬਾਅ ਬਣਾ ਕੇ ਉਹਨਾ ਤੋ ਮਨ੍ਹਾ ਕਰਵਾ ਦਿੱਤਾਇਸ ਮੋਕੇ ਉਹਨਾ ਗੁਰਦੁਆਰਾ ਲਖਨੋਰ ਸਾਹਿਬ ਦੀ ਕਮੇਟੀ ਦਾ ਸੰਘਰਸ਼ ਲਈ ਸਥਾਨ ਦੇਣ ਤੇ ਧੰਨਵਾਦ ਕੀਤਾ।
ਉਹਨਾ ਨੇ ਸਾਰੀ ਸਿੱਖ ਕੋਮ ਨੂੰ ਅਪੀਲ ਕੀਤੀ ਕਿ ਆਉ ਸਾਰੀ ਕੋਮ ਇੱਕ ਨਿਸ਼ਾਨ ਸਾਹਿਬ ਹੇਠ ਇੱਕਤਰ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੰਭਲਾ ਮਾਰੀਏ।ਇਸ ਸਮੇਂ ਉਹਨਾ ਨਾਲ ਗੁਰਪੀ੍ਰਤ ਸਿੰਘ ਗੁਰੀ, ਗੁਰਪਿਆਰ ਸਿੰਘ, ਨਿਰੰਜਣ ਸਿੰਘ, ਸੁਰਜਾ ਸਿੰਘ, ਬਲਵਿੰਦਰ ਸਿੰਘ ਸਿਆਣ, ਇੰਦਰਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ, ਰਾਜਵੀਰ ਸਿੰਘ ਆਦਿ ਮੋਜੂਦ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …