Sunday, September 20, 2026

ਅਨਾਜ ਦੀ ਬਰਬਾਦੀ ਕਰਨ ਵਾਲਿਆ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ- ਹਰਸਿਮਰਤ ਬਾਦਲ

ਕੇਂਦਰੀ ਮੰੰਤਰੀ ਨੇ ਸੰਗਤ ਦਰਸ਼ਨ ਦੋਰਾਨ ਪਿੰਡਾਂ ‘ਚ ਪਾਣੀ, ਸੀਵਰ, ਸੜਕਾਂ ਦਾ ਜਾਇਜ਼ਾ ਲਿਆ

ਫੀਲਡ ਹੋਸਟਲ ਵਿਖੇ ਸੰਗਤ ਦਰਸ਼ਨ ਦੌਰਾਨ ਪੰਚਾਇਤਾ ਨੂੰ ਮਿਲਦੇ ਹੋਏ ਬੀਬੀ ਹਰਸਿਮਰਤ ਕੌਰ ਬਾਦਲ।  ਤਸਵੀਰ : ਜਸਵਿੰਦਰ ਜੱਸੀ
ਫੀਲਡ ਹੋਸਟਲ ਵਿਖੇ ਸੰਗਤ ਦਰਸ਼ਨ ਦੌਰਾਨ ਪੰਚਾਇਤਾ ਨੂੰ ਮਿਲਦੇ ਹੋਏ ਬੀਬੀ ਹਰਸਿਮਰਤ ਕੌਰ ਬਾਦਲ।
ਤਸਵੀਰ : ਜਸਵਿੰਦਰ ਜੱਸੀ

ਬਠਿੰਡਾ, 15 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਅਨਾਜ ਦੀ ਬਰਬਾਦੀ ਜਾਂ ਉਸ ਨੂੰ ਖੁਰਦ-ਬੁਰਦ ਕਰਨ ਵਾਲੇ ਕਰਮਚਾਰੀਆਂ ਅਤੇ ਅਫ਼ਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਪ੍ਰਕਾਰ ਦੀ ਉਣਤਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਅੱਜ ਇੱਥੇ ਕੇਂਦਰੀ ਮੰਤਰੀ ਫੂਡ ਪ੍ਰੋਸੈਸਿੰਗ ਬੀਬੀ ਹਰਸਿਮਰਤ ਕੌਰ ਬਾਦਲ ਨੇ ਸਥਾਨਕ ਫੀਲਡ ਹੋਸਟਲ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਭਾਰਤੀ ਖਾਦ ਨਿਗਮ (ਫੂਡ ਕਾਰਪੋਰੇਸ਼ਨ ਆਫ ਇੰਡੀਆ ) ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਹੈ ਤਾਂ ਜੋ ਅਨਾਜ ਦੀ ਬਰਬਾਦੀ, ਭੰਡਾਰਨ ਅਤੇ ਵੰਡ ਪ੍ਰਣਾਲੀ ਉੱਤੇ ਨਜ਼ਰ ਰੱਖੀ ਜਾ ਸਕੇ। ਉਨਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰਾਲਾ ਵੀ ਇਨਾਂ ਲੀਹਾਂ ਤੇ ਤੁਰਦਾ ਹੋਇਆ ਇਸ ਗੱਲ ਨੂੰ ਯਕੀਨੀ ਬਣਾਵੇਗਾ ਕਿ ਕਿਸੇ ਵੀ ਕਿਸਮ ਦੀ ਅਨਾਜ ਦੀ ਬਰਬਾਦੀ ਨਾ ਹੋਵੇ ਅਤੇ ਕਿਸਾਨਾਂ ਨੂੰ ਉਨਾਂ ਦਾ ਬਣਦਾ ਲਾਭ ਦਿੱਤਾ ਜਾ ਸਕੇ। ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੁਕਤਸਰ ਜਿਲ੍ਹੇ ਦਾ ਮਾਨ ਪਿੰਡ ਨੂੰ ਸੰਸਦ ਆਦਰਸ਼ ਗਰਾਮ ਯੋਜਨਾ ਤਹਿਤ ਅਪਨਾਇਆ । ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਪਿੰਡ ਵਾਸੀਆਂ ਨੂੰ ਪਿੰਡ ਦੀ ਸਮਾਜਿਕ ਅਤੇ ਆਰਥਿਕ ਉਨੱਤੀ ਦਾ ਭਾਗੀਦਾਰ ਬਣਾਇਆ ਜਾਵੇਗਾ।

ਅਕਾਲੀ-ਭਾਜਪਾ ਗਠਜੋੜ ਨੂੰ ਨਹੁੰ-ਮਾਸ ਦਾ ਰਿਸ਼ਤਾ ਦੱਸਦੇ ਹੋਏ ਉਨਾਂ੍ਹ ਕਿਹਾ ਕਿ ਇਹ ਗਠਜੋੜ ਸਥਾਈ ਹੈ ਅਤੇ ਸੂਬੇ ਦੇ ਬਹੁਮੁੱਖੀ ਵਿਕਾਸ ਵਿਚ ਅਹਿੰਮ ਭੁਮਿਕਾ ਨਿਭਾ ਰਿਹਾ ਹੈ। ਉਨਾਂ੍ਹ ਦੱਸਿਆ ਕਿ ਪੰਜਾਬ ਵਿੱਚ ਅੱਜ ਅਮਨ, ਸਾਂਤੀ ਅਤੇ ਭਾਈਚਾਰੇ ਨੂੰ ਬਣਾਏ ਰੱਖਣ ਵਿੱਚ ਭਾਜਪਾ ਅਤੇ ਅਕਾਲੀ ਦਲ ਗੱਠਜੋੜ ਦੀ ਹੀ ਅਹਿਮ ਭੁਮਿਕਾ ਰਹੀ ਹੈ। ਉਨਾਂ੍ਹ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਜਪਾ ਦਾ ਉਨਾਂ੍ਹ ਦੀ ਜਿੱਤ ਵਿੱਚ ਇਕ ਵੱਡਾ ਹੱਥ ਹੈ। ਉਨਾਂ੍ਹ ਕਿਹਾ ਕਿ ਬਠਿੰਡਾ ਵਾਸਤੇ ਸ਼ਤਾਬਦੀ ਟਰੇਨ ਅਤੇ ਹਵਾਈ ਅੱਡੇ ਦੀ ਸ਼ੁਰੂਆਤ ਜਲਦ ਹੀ ਕੀਤੀ ਜਾਵੇਗੀ। ਉਨਾਂ੍ਹ ਕਿਹਾ ਕਿ ਪ੍ਰਾਈਵੇਟ ਏਅਰ ਲਾਈਨ ਕੰਪਨੀਆਂ ਨਾਲ ਸਰਕਾਰ ਦੀ ਗੱਲਬਾਤ ਚਲ ਰਹੀ ਹੈ, ਜਿਸ ਦੇ ਸਿੱਟੇ ਵਜੋਂ ਬਠਿੰਡਾ ਹਵਾਈ ਅੱਡਾ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਸ ਨਾਲ ਹੀ ਸ਼ਤਾਬਦੀ ਟਰੇਨ ਵੀ ਜਲਦ ਹੀ ਸ਼ੁਰੂ ਕੀਤੀ ਜਾਵੇਗੀ।ਸੰਗਤ ਦਰਸ਼ਨ ਦੋਰਾਨ ਉਨਾਂ੍ਹ ਨੇ ਪਿੰਡ ਧੰਨ ਸਿੰਘ ਖਾਨਾ, ਜੰਗੀਰਾਣਾ, ਬਾਹੋ ਯਾਤਰੀ, ਲੂਲਬਾਈ, ਫਰੀਦਕੋਟ ਕੋਟਲੀ, ਚੱਕ ਖੜਕ ਸਿੰਘ ਵਾਲਾ (ਡੂਮਵਾਲੀ), ਨਰ ਸਿੰਘ ਵਾਲਾ , ਕਾਲਝਰਾਨੀ ਅਤੇ ਹੋਰ ਪਿੰਡਾਂ ਦੇ ਸੀਵਰ, ਪਾਣੀ, ਲਿੰਕ ਸੜਕਾਂ ਅਤੇ ਹੋਰ ਵਿਕਾਸ ਕਾਰਜਾਂਦਾ ਜਾਇਜਾ ਲਿਆ। ਅਫ਼ਸਰਾਂ ਨੂੰ ਨਿਰਦੇਸ਼ ਦਿੰਦਿਆਂ ਉਨਾਂ੍ਹ ਕਿਹਾ ਇਹ ਯਕੀਨੀ ਬਣਾਇਆ ਜਾਵੇ ਕਿ ਪਿੰਡ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਦਿਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਤੇ ਉਨਾਂ੍ਹ ਨਾਲ ਵਿਧਾਇਕ ਸਰੂਪ ਚੰਦ ਸਿੰਗਲਾ, ਵਿਧਾਇਕ ਦਰਸ਼ਨ ਸਿੰਘ ਕੋਟ ਫੱਤਾ, ਡੀ.ਸੀ. ਬਠਿੰਡਾ ਡਾ: ਬਸੰਤ ਗਰਗ, ਐਸ.ਐਸ.ਪੀ. ਬਠਿੰਡਾ ਗੁਰਪ੍ਰੀਤ ਸਿੰਘ ਭੁੱਲਰ, ਸਹਾਇਕ ਮੀਡੀਆ ਸਲਾਹਕਾਰ ਉੱਪ ਮੁੱਖ ਮੰਤਰੀ ਪੰਜਾਬ ਹਰਜਿੰਦਰ ਸਿੱਧੂ, ਭਾਜਪਾ ਆਗੂ ਦਿਆਲ ਸਿੰਘ ਸੋਢੀ, ਭਾਜਪਾ ਆਗੂ ਗੁਰਵਿੰਦਰ ਸਿੰਘ ਗਰੇਵਾਲ, ਜ਼ਿਲ੍ਹਾ ਪ੍ਰੈਸ ਸਕੱਤਰ ਅਕਾਲੀ ਦਲ ਡਾ: ਉਮ ਪ੍ਰਕਾਸ ਸ਼ਰਮਾ, ਚੇਅਰਮੈਨ ਮਿਲਕ ਫੈਡ  ਅਮਰਜੀਤ ਸਿੰਘ ਸਿੱਧੂ, ਅਕਾਲੀ ਆਗ ਹੁਕਮ ਸਿੰਘ ਸਿੱਧੂ, ਮੈਂਬਰ ਵਿਜੀਲੈਂਸ ਐਂਡ ਮੋਨੀਟਰਿੰਗ ਕਮੇਟੀ ਤੇਜਾ ਸਿੰਘ ਗਹਿਰੀ ਅਤੇ ਹੋਰ ਵੀ ਹਾਜ਼ਰ ਸਨ।

ਅਕਾਲੀ ਦਲ ਅਤੇ ਭਾਜਪਾ ਪਈ ਦਰਾੜ ਦਾ ਅਸਰ ਬਠਿੰਡਾ ਦੇ ਭਾਜਪਾ ਆਗੂਆਂ ਅਹਿਮੀਅਤ ਵਧੀ
ਅਕਾਲੀ ਦਲ ਅਤੇ ਭਾਜਪਾ ਨੇਤਾਵਾਂ ਵਿਚ ਚੱਲ ਰਹੀ ਬਿਆਨਬਾਜ਼ੀ ਤੋਂ ਵਧੀ ਕਸਮਕਸ ਨੇ ਭਾਜਪਾ ਆਗੂਆਂ ਦੀ ਅਹਿਮੀਅਤ ਵਧਾ ਦਿੱਤੀ ਹੈ। ਬਠਿੰਡਾ ਵਿਖੇ ਪੰਚਾਇਤਾਂ ਨੂੰ ਮਿਲਣ ਸਮੇਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਦੇ ਜਿਲ੍ਹਾ ਬਠਿੰਡਾ ਦਿਹਾਤੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਪ੍ਰਦੇਸ ਭਾਜਪਾ ਕਾਰਜਕਾਰਨੀ ਮੈਂਬਰ ਦਿਆਲ ਦਾਸ ਸੋਢੀ ਅਤੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਭਗਤਾ ਨੂੰ ਆਪਣੇ ਨਾਲ ਸੋਫੇ ਤੇ ਬਿਠਾ ਕੇ ਪੂਰੀ ਅਹਿਮੀਅਤ ਦਿੱਤੀ। ਏਨਾ ਹੀ ਬੱਸ ਨਹੀ ਉਨ੍ਹਾਂ ਪੱਤਰਕਾਰਾਂ ਦੇ ਅਕਾਲੀ ਭਾਜਪਾ ਦੇ ਵਿਗੜੇ ਸਬੰਧਾਂ ਬਾਰੇ ਸਵਾਲ ਪੁੱਛਣ ਤੇ ਕਿਹਾ ਕਿ ਦੇਖੋ ਭਾਜਪਾ ਦੀ ਪੂਰੀ ਲੀਡਰਸਿੱਪ ਉਨ੍ਹਾਂ ਦੇ ਨਾਲ ਬੈਠੀ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦਿਆਲ ਦਾਸ ਸੋਢੀ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦਾ ਸੰਗਠਨ  ਮਜਬੂਤ ਹੋਇਆ ਹੈ ਅਤੇ ਮੈਂਬਰਸਿੱਪ ਵਧੀ ਹੈ। ਜਿਸ ਦੇ ਆਧਾਰ ਤੇ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿਚ ਭਾਜਪਾ ਵੱਧ ਸੀਟਾਂ ਮੰਗਣ ਦੀ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਪਹਿਲਾਂ ਵੱਧ ਸੀਟਾਂ ਮੰਗੇਗੀ ਅਤੇ ਜੇ ਕੋਈ ਉਲਝਣ ਪਈ ਤਾਂ ਭਾਜਪਾ ਦੀ ਹਾਈਕਮਾਂਡ ਦਖਲ ਦੇਵੇਗੀ। ਜਿਸ ਤੋਂ ਲਗਦਾ ਹੈ ਕਿ ਭਾਜਪਾ ਵੱਧ ਸੀਟਾਂ ਮੰਗਣ ਲਈ ਤਿਆਰ ਬੈਠੀ ਹੈ ਅਤੇ ਅਕਾਲੀ ਦਲ ਪੂਰੀ ਤਰ੍ਹਾਂ ਡਰਿਆ ਹੋਇਆ ਹੈ। ਇਸ ਲਈ ਇਸ ਦਬਾਅ ਹੇਠ ਵਿਚਕਾਰਲਾ ਰਸਤਾ ਕੱਢ ਕੇ ਅਕਾਲੀ ਦਲ ਵੱਧ ਸੀਟਾਂ ਦੇਣ ਲਈ ਮਜਬੂਰ ਹੋ ਜਾਵੇਗਾ ਤਾਂ ਕਿ 2017 ਤੱਕ ਗੱਠਜੋੜ ਕਇਮ ਰਹਿ ਸਕੇ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply