ਅੰਮ੍ਰਿਤਸਰ, 15 ਨਵੰਬਰ (ਰੋਮਿਤ ਸ਼ਰਮਾ)- ਸਥਾਨਕ ਅਮਨਦੀਪ ਹਸਪਤਾਲ ਵੱਲੋ ਇਕ ਮਹੀਨੇ ਤੋ ਚਲ ਰਹੇ ‘ਰਾਖਸ਼ ਅਭਿਯਾਨ’ ਦਾ ਸੰਬੰਧ ‘ਵਿਸ਼ਵ ਸੂਗਰ ਦਿਹਾੜੇ’ ਤੇ ਸੰਪਨ ਹੋਂਇਆ। ਇਸ ਅਨੋਖੇ ਅਭਿਯਾਨ ਵਿਚ ਮਹਾਨਗਰ ਦੇ ਵਾਸੀਆਂ ਦੇ ਵਿਚ ਸ਼ੂਗਰ ਵਰਗੀ ਖਤਰਨਾਕ ਬੀਮਾਰੀ ਦੇ ਬਾਰੇ ‘ਚ ਜਾਗਰੂਕਤਾ ਡ੍ਰਿਲ ਕਰਨ ਲਈ ਚਲਾਈ ਗਈ ਸੀ।ਵੱਡੇ-ਵੱਡੇ ਰਾਖਸ਼ ਦੇ ਕਟ-ਆਉਟ ਜਗ੍ਹਾ-ਜਗ੍ਹਾਂ ਤੇ ਲਗਾਏ ਗਏ ਜਿਨ੍ਹਾਂ ਵਿਚ ਹਸਪਤਾਲਾਂ, ਵਿਦਿਆ ਸੰਸਥਾਵਾਂ, ਪਾਰਕ ਆਦਿ ਵਿਚ ਪੇਸ਼ ਕੀਤੇ ਗਏ। ਸ਼ੂਗਰ ਦੀ ਰੋਕਥਾਨ ਲਈ ਰਾਖਸ਼ ਦੇ ਆਕਾਰ ਤੇ ਸੁਨੇਹਾ ‘ਮੁਝ ਸੇ ਪੂਛੋ’ ਲਗਾਇਆ ਗਿਆ ਜਿਸ ਵਿਚ ਇਕ ਹੈਲਪਲਾਇਨ ਫੋਨ ਨੰਬਰ ਡਾਇਬਟੀਜ਼ ਦੇ ਬਾਰੇ ਵਿਚ ਪ੍ਰਸ਼ਨਾਂ ਦੇ ਜਵਾਬ ਦੇ ਕੇ ਸਹਾਇਕ ਬਣਿਆ। ਇਸ ਤੋ ਇਲਾਵਾ ਹਸਪਤਾਲ ਦੀ ਓ.ਪੀ.ਡੀ. ਵਿਖੇ ਮੁਫਤ ਚਿਕਿਤਸਾ ਜਾਂਚ ਸ਼ਿਵਰ ਦ ਆਯੋਜਨ ਕੀਤਾ ਗਿਆ।ਹਸਪਤਾਲ ਦੀ ਡਾਇਰੈਕਟਰ ਡਾ. ਅਮਨਦੀਪ ਕੌਰ ਅਤੇ ਡਾ. ਸ਼ਾਹਬਾਜ਼ ਸਿੰਘ ਨੇ ਦੱਸਿਆ ਕਿ ਇਸ ਸ਼ਿਵਰ ਵਿਚ ਮੁਫਤ ਪ੍ਰੋਯਗਸ਼ਾਲਾ ਜਾਂਚ ਦੀ ਸਹੂਲਤ ਦਿਤੀ ਜਿਸ ਨਾਲ ਲੋਕ ਪੰਜ ਤਰ੍ਹਾਂ ਦੇ ਟੈਸਟ ਮੁਫਤ ਕਰਵਾ ਸਕਦੇ ਹਨ, ਜਿਨ੍ਹਾਂ ਵਿਚ ਸ਼ੂਗਰ, ਐਚ.ਬੀ ਏ-1, ਲਿਪਿਡ ਪ੍ਰੋਫਾਇਲ, ਯੂਰਿਕ ਏਸਿਡ, ਸ਼ੂਗਰ ਨਿਊਰੋਪੈਥੀ ਸਕਰੀਨਿੰਗ ਟੈਸਟ ਆਦਿ ਸਨ। ਹਸਪਤਾਲ ਦੀ ਵਿਸ਼ੇਸ਼ਯ ਚਿਕਿਤਸਕ ਟੀਮ ਵਿਚ ਕਾਰਡੀਓ ਡਾਇਬਟੀਸ਼ਨ ਡਾ. ਕੰਵਲਜੀਤ ਸਿੰਘ ਦੇ ਨਾਲ ਡਾ. ਰਾਜੀਵ ਮੇਹਰਾ ਅਤੇ ਡਾ. ਨੀਤਾ ਗੋਯਨੀਕਾ ਆਹਾਰ ਵਿਸ਼ੇਸ਼ਯ ਨੇ ਕੈਂਪ ਵਿਚ ਚੈਕਅਪ ਤੋ ਇਲਾਵਾ ਟੈਸਟ ਨਤੀਜਿਆਂ ਦੀ ਜਾਂਚ ਪੜਤਾਲ ਕੀਤੀ। ਇਸ ਤੋ ਇਲਾਵਾ ਹਸਪਤਾਲ ਨੇ ਮੋਟਾਪੇ ਤੇ ਵੀ ਇਕ ਰਾਖਸ਼ ਦੀ ਆਕ੍ਰਿਤੀ ਖੜੀ ਕੀਤੀ ਅਤੇ ਲੋਕਾਂ ਨੂੰ ਇਸਦੇ ਹੈਰਾਨੀਜਨਕ ਨਤੀਜਿਆਂ ਤੋ ਜਾਣੂ ਕਰਵਾਇਆ। ਜੀਵਨਸ਼ੈਲੀ ਦੇ ਨਾਲ ਮੋਟਾਪੇ ਤੇ ਕਾਬੂ ਪਾਇਆ ਜਾ ਸਕਦਾ ਹੈ ਜਿਸ ‘ਚ ਹਰ ਰੋਜ ਸੈਰ ਤੋ ਇਲਾਵਾ ਸੰਤੁਲਿਤ ਆਹਾਰ ਸ਼ਾਮਿਲ ਹੈ।
ਹਸਪਤਾਲ ਵਲੋ ਵੰਡੇ ਗਏ ਪੈਫਲੇਟ ਵਿਚ ਉਚ ਰਕਤ ਸ਼ੂਗਰ ਦੀ ਪਹਿਚਾਨ ਦੇ ਲਛਣਾਂ ‘ਚ ਜਿਆਦਾ ਪਿਆਸ ਅਤੇ ਭੂਖ, ਸੁਸਤੀ, ਨਜ਼ਰ ‘ਚ ਧੁੰਧਲਾਪਨ, ਸੱਟ ਅਤੇ ਸੰਕ੍ਰਮਣ ਦਾ ਹੋਲੀ ਰਫਤਾਰ ਨਾਲ ਉਪਚਾਰ ਆਦਿ ਅਤੇ ਨਿਮਨ ਰਕਤ ਸ਼ੂਗਰ ਦੇ ਲੱਛਣਾਂ ਵਿਚ ਚੱਕਰ ਆਉਣਾ, ਘਬਰਾਹਟ, ਥਕਾਵਟ ਅਤੇ ਪਸੀਨੇ ਦੀ ਤਰੇਲੀ ਆਉਣੀ ਵਰਗੇ ਅਚਾਨਕ ਵਿਵਹਾਰ ਵਿਚ ਬਦਲਾਵ ਵਰਗੇ ਲਛਣ ਸ਼ਾਮਿਲ ਹਨ।
ਮੋਟਾਪੇ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਸ਼ੂਗਰ, ਦਿਲ ਦਾ ਰੋਗ, ਉਚ ਰਕਤ ਚਾਪ, ਉਚ ਕਲੋਸਟਰਾਲ, ਬਾਂਝਪਨ, ਗੱਠੀਆਂ, ਅਸਿਥਰ ਗਰਭ-ਅਵਸਥਾ ਅਤੇ ਯੋਨ ਖਰਾਬੀ ਵਰਗੀ ਬੀਮਾਰੀਆਂ ਇਸ ਦੇ ਕਾਰਣ ਲਗ ਸਕਦੀਆਂ ਹਨ। ਮਫਤ ਸ਼ਿਵਰ ਇਕ ਹੋਰ ਦਿਨ ਦੇ ਲਈ ਚਲੇਗਾ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …