ਸਮਰਾਲਾ, 28 ਦਸੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਹੀਨੇਵਾਰ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਪਿਛਲੇ ਦਿਨੀਂ ਵਿਛੋੜਾ ਦੇ ਗਏ ਪ੍ਰਸਿੱਧ ਨਾਵਲਕਾਰ ਤੇ ਕਹਾਣੀਕਾਰ ਗੁਰਦੇਵ ਸਿੰਘ ਰੁਪਾਣਾ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ।
ਰਚਨਾਵਾਂ ਦੇ ਦੌਰ ’ਚ ਅਵਤਾਰ ਸਿੰਘ ਉਟਾਲਾਂ ਵਲੋਂ ਦੋ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਕਵਿਤਾ ‘ਕਾਵਾਂ ਕਿਉਂ ਨੀ ਖੀਰ ਬਣਾਉਂਦਾ, ਲੋਕਾਂ ਤੋਂ ਤੂੰ ਕਿਉਂ ਅਖਵਾਉਂਦਾ’ ਪੇਸ਼ ਕੀਤੀ, ਜਿਸ ਨੂੰ ਸਾਰਿਆਂ ਵਲੋਂ ਬੇਹੱਦ ਸਰਾਹਿਆ ਗਿਆ।ਦੀਪ ਦਿਲਬਰ ਨੇ ਗ਼ਜ਼ਲ ‘ਆਪਣੀਆਂ ਨਜ਼ਰਾਂ ਤੋਂ ਦੂਰ ਬੜੇ ਕੰਢੇ ਨੇ, ਉਹਨਾਂ ਦੇ ਹਿੱਸੇ ਆਏ ਸਦੀਆਂ ਤੋਂ ਕੰਡੇ ਨੇ’, ਕਹਾਣੀਕਾਰ ਸੰਦੀਪ ਸਮਰਾਲਾ ਨੇ ਕਰੋਨਾ ਕਾਲ ਨਾਲ ਸਬੰਧਿਤ ਕਹਾਣੀ ‘ਸੁਕਰ ਆ ਸੁਪਨਾ ਹੀ ਸੀ’ ਪੇਸ਼ ਕੀਤੀ ਜਿਸ ’ਤੇ ਭਰਪੂਰ ਚਰਚਾ ਕੀਤੀ ਗਈ।ਸਭਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਵਲੋਂ ਅੰਗਰੇਜ਼ੀ ਕਵਿਤਾ ਤਰਨੰਮ ’ਚ ਪੇਸ਼ ਕੀਤੀ ਗਈ।ਇਹਨਾਂ ਰਚਨਾਵਾਂ ਬਾਰੇ ਨਰਿੰਦਰ ਸ਼ਰਮਾ, ਗੁਰਭਗਤ ਸਿੰਘ, ਕਹਾਣੀਕਾਰ ਗੁਰਮੀਤ ਆਰਿਫ਼, ਕਹਾਣੀਕਾਰ ਤਰਨ ਬੱਲ, ਕਹਾਣੀਕਾਰ ਅਮਨਦੀਪ ਕੌਸ਼ਲ ਵਲੋਂ ਉਸਾਰੂ ਟਿੱਪਣੀਆਂ ਪੇਸ਼ ਕੀਤੀਆਂ।ਇਸ ਉਪਰੰਤ ਸਭਾ ਦੇ ਮੀਤ ਪ੍ਰਧਾਨ ਦੀਪ ਦਿਲਬਰ ਵਲੋਂ ਸੰਪਾਦਿਤ ਡਾ. ਗੁਰਨਾਮ ਕੌਰ ਦੀਆਂ ਤਿੰਨ ਪੁਸਤਕਾਂ ‘ਆਪਣੀ ਮਿੱਟੀ ’ਚੋਂ ਉਗਦਿਆਂ, ਬੀਤੇ ਪਲਾਂ ਦੀ ਦਾਸਤਾਨ, ਜਬ ਲਗੁ ਦੁਨੀਆ ਰਹੀਐ ਨਾਨਕ’ ਸਭਾ ਵਲੋਂ ਰਲੀਜ਼ ਕੀਤੀਆਂ ਗਈਆਂ ਤੇ ਸਭਾ ਨੂੰ ਭੇਟ ਕੀਤੀਆਂ।ਇਸ ਤੋਂ ਬਿਹਾਰੀ ਲਾਲ ਸੱਦੀ ਵਲੋਂ ਭਗਵਾਨ ਪਰਸ਼ੂਰਾਮ ਰਾਮ ਜੀ ਦੀ ਸਮਾਰਿਕਾ ਸਭਾ ਨੂੰ ਭੇਂਟ ਕੀਤੀ ਗਈ।
ਅਖੀਰ ਵਿੱਚ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਆ ਰਹੇ ਨਵੇਂ ਸਾਲ 2022 ਦੀਆਂ ਸਮੁੱਚੇ ਸੰਸਾਰ ਨੂੰ ਵਧਾਈਆਂ ਦਿੱਤੀਆਂ।ਉਨਾਂ ਕਿਹਾ ਕਿ ਆਉਣ ਵਾਲਾ ਵਰ੍ਹਾ ਇਸ ਮੌਕੇ ਚੱਲ ਰਹੀਆਂ ਕੁਦਰਤੀ ਆਫਤਾਂ ਤੋਂ ਨਿਜ਼ਾਤ ਪਾਵੇ ਅਤੇ ਦੁਨੀਆਂ ਭਰ ਵਿੱਚ ਸੁੱਖ ਸ਼ਾਂਤੀ ਵਰਤਦੀ ਰਹੇ।
ਮੰਚ ਸੰਚਾਲਨ ਦੀ ਕਾਰਵਾਈ ਸਭਾ ਦੇ ਸਕੱੱਤਰ ਕਹਾਣੀਕਾਰ ਸੰਦੀਪ ਸਮਰਾਲਾ ਵਲੋਂ ਬਾਖੂਬੀ ਨਿਭਾਈ ਗਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …