Monday, December 23, 2024

ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਯਾਦ ‘ਚ ਦੋ ਰੋਜ਼ਾ ਪਹਿਲਾ ਟੂਰਨਾਮੈਂਟ ਕਰਵਾਇਆ

ਸਮਰਾਲਾ, 28 ਦਸੰਬਰ (ਇੰਦਰਜੀਤ ਸਿੰਘ ਕੰਗ) – ਸਥਾਨਕ ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਗਰਾਊਂਡ ਵਿੱਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਦੀ ਯਾਦ ਨੂੰ ਸਮਰਪਿਤ ਨਨਕਾਣਾ ਸਾਹਿਬ ਫੁੱਟਬਾਲ ਕਲੱਬ ਸਮਰਾਲਾ ਵਲੋਂ 14 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਦਾ ਪਹਿਲਾ ਸ਼ਾਨਦਾਰ ਦੋ ਰੋਜ਼ਾ ਟੂਰਨਾਮੈਂਟ ਕਰਵਾਇਆ ਗਿਆ। ਜਿਸ ਦਾ ਉਦੇਸ਼ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਵਧਾ ਕੇ ਚੰਗੇ ਸਮਾਜ ਦੀ ਉਸਾਰੀ ਕਰਨਾ ਸੀ।ਟੂਰਨਾਮੈਂਟ ਦਾ ਉਦਘਾਟਨ ਪੰਜਾਬ ਪੁਲੀਸ ਵਿੱਚ ਸੇਵਾ ਨਿਭਾਅ ਰਹੇ ਜਤਿੰਦਰ ਸਿੰਘ ਫੁੱਟਬਾਲ ਕੋਚ ਵਲੋਂ ਕੀਤਾ ਗਿਆ।ਟੂਰਨਾਮੈਂਟ ਵਿੱਚ ਪੰਜਾਬ ਦੀਆਂ ਕੁੱਲ 16 ਉਚ ਪੱਧਰੀ ਟੀਮਾਂ ਨੇ ਭਾਗ ਲਿਆ।
                  ਇਸ ਦੋ ਰੋਜ਼ਾ ਟੂਰਨਾਮੈਂਟ ਵਿੱਚ ਭਮੱਦੀ (ਲੁਧਿਆਣਾ) ਦੇ ਖਿਡਾਰੀਆਂ ਦੀ ਟੀਮ ਪਹਿਲੇ ਸਥਾਨ ‘ਤੇ ਰਹੀ।ਦੂਸਰੇ ਸਥਾਨ ‘ਤੇ ਝੰਡੂ ਕੇ (ਮਾਨਸਾ) ਦੀ ਟੀਮ ਆਈ।ਦੋਵੇਂ ਜੇਤੂ ਟੀਮਾਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਗੁਰਮਤਿ ਪ੍ਰਚਾਰ ਸਭਾ ਸਮਰਾਲਾ ਦੇ ਮੁੱਖ ਸੇਵਾਦਾਰ ਲਖਬੀਰ ਸਿੰਘ ਬਲਾਲਾ, ਬੰਤ ਸਿੰਘ ਖਾਲਸਾ, ਸੁਖਦੇਵ ਸਿੰਘ ਕੁੱਬਾ, ਰਜਿੰਦਰਪਾਲ ਸਿੰਘ ਸਮਰਾਲਾ, ਪ੍ਰਦੀਪ ਸਿੰਘ ਸਰਪੰਚ ਘਰਖਣਾ, ਹਰਪ੍ਰੀਤ ਸਿੰਘ ਲਾਟੋਂ, ਕਸ਼ਮੀਰਾ ਸਿੰਘ ਸਰਵਰਪੁਰ, ਨਰਿੰਦਰ ਨੰਦੂ ਅਤੇ ਬਾਬਾ ਸਵਰਨ ਸਿੰਘ ਨੇ ਜੇਤੂ ਟੀਮਾਂ ਨੂੰ ਸਨਮਾਨ ਚਿੰਨ੍ਹ ਅਤੇ ਇਨਾਮ ਦਿੱਤੇ।ਭਮੱਦੀ ਟੀਮ ਦੇ ਖਿਡਾਰੀ ਨੂੰ ਬੈਸਟ ਖਿਡਾਰੀ ਐਲਾਨਿਆ ਗਿਆ।
                    ਪ੍ਰਸਿੱਧ ਕਮੈਂਟੇਟਰ ਰਘਵੀਰ ਸਿੰਘ ਬੀਰਾ ਰੈਲ ਮਾਜ਼ਰਾ ਨੇ ਕੁਮੈਂਟਰੀ ਬਾਖੂਬੀ ਕੀਤੀ।ਟੂਰਨਾਮੈਂਟ ਦੀ ਅਗਵਾਈ ਨਨਕਾਣਾ ਸਾਹਿਬ ਫੁੱਟਬਾਲ ਕਲੱਬ ਦੇ ਕੋਚ ਇੰਮਰੋਜ਼ ਸਿੰਘ ਦੁਆਰਾ ਕੀਤੀ ਗਈ।ਕਲੱਬ ਦੇ ਮੈਂਬਰਾਂ ਬੈਨੀ, ਇਮਰਾਨ, ਹਰਜੋਤ, ਹਰਜੀਤ, ਸੱਮੀ, ਬੌਬੀ, ਸਮਰਬੀਰ, ਜੋਬਨ, ਅਲੀ, ਹਰਸ਼, ਜੱਸੀ, ਗੋਪੀ, ਜੋਗੀ, ਲਵਪ੍ਰੀਤ ਅਤੇ ਓਮੀ ਨੇ ਦਿਨ ਰਾਤ ਇੱਕ ਕਰ ਦਿੱਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …