Monday, December 23, 2024

ਚੇਅਰਮੈਨ ਲੱਕੀ ਦੇ ਯਤਨਾਂ ਸਦਕਾ ਬਟਾਲਾ ਰੋਡ ਵਾਸੀਆਂ ਨੂੰ ਬਿਜਲੀ ਦੀਆਂ ਹਾਈਟੈਨਸ਼ਨ ਤਾਰਾਂ ਤੋਂ ਮਿਲੇਗੀ ਰਾਹਤ

ਬਿਜਲੀ ਬੋਰਡ ਨੂੰ ਸੌਂਪਿਆ 13 ਲੱਖ ਰੁਪਏ ਦਾ ਚੈਕ

ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ) – ਪਿਛਲੇ ਕਾਫੀ ਸਾਲਾਂ ਤੋਂ ਬਟਾਲਾ ਰੋਡ ਦੀਆਂ ਕਲੋਨੀਆਂ ਚਾਂਦ ਐਵੀਨਿਊ, ਗਲੀ ਬਾਂਕੇ ਬਿਹਾਰੀ ਅਤੇ ਵਿਸ਼ਾਲ ਵਿਹਾਰ ਕਲੋਨੀ ਵਾਸੀਆਂ ਨੂੰ ਉਨ੍ਹਾਂ ਦੀਆਂ ਘਰਾਂ ਦੀਆਂ ਛੱਤਾਂ ਉਪਰ ਦੀ ਲੰਘਣ ਵਾਲੀਆਂ ਬਿਜਲੀ ਦੀਆਂ ਹਾਈਟੈਨਸ਼ਨ ਤਾਰਾਂ ਤੋਂ ਲੋਕ ਕਾਫੀ ਪ੍ਰੇਸ਼ਾਨ ਸਨ ਅਤੇ ਤਾਰਾਂ ਨਾਲ ਕਈ ਕੀਮਤੀ ਜਾਨਾਂ ਵੀ ਚਲੀਆਂ ਗਈਆਂ ਸਨ। ਇਸ ਸਬੰਧੀ ਉਪਰਾਲਾ ਕਰਦੇ ਹੋਏ ਚੇਅਰਮੈਨ ਯੋਜਨਾ ਬੋਰਡ ਰਾਜ ਕੰਵਲਪ੍ਰੀਤ ਸਿੰਘ ਲੱਕੀ ਦੇ ਯਤਨਾਂ ਸਦਕਾ ਇਨ੍ਹਾਂ ਕਲੋਨੀ ਵਾਸੀਆਂ ਨੂੰ ਰਾਹਤ ਮਿਲੇਗੀ।
                  ਲੱਕੀ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਸਾਰਾ ਮਸਲਾ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਧਿਆਨ ਵਿੱਚ ਲਿਆਂਦਾ ਸੀ।ਜਿੰਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ 13 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕਰਕੇ ਇਸ ਦਾ ਚੈਕ ਅੱਜ ਐਸ.ਡੀ.ਓ ਰਾਕੇਸ਼ ਸ਼ਰਮਾ ਬਿਜਲੀ ਵਿਭਾਗ ਨੂੰ ਸੌਂਪ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਹੁਣ ਬਿਜਲੀ ਵਿਭਾਗ ਵੱਲੋਂ ਜਲਦ ਹੀ ਲੋਕਾਂ ਦੀਆਂ ਘਰਾਂ ਤੋਂ ਲੰਘਣ ਵਾਲੀਆਂ 11 ਕੇ.ਵੀ ਬਿਜਲੀ ਦੀਆਂ ਹਾਈਟੈਨਸ਼ਨ ਤਾਰਾਂ ਨੂੰ ਹਟਾਇਆ ਜਾਵੇਗਾ।ਇਲਾਕਾ ਵਾਸੀਆਂ ਨੇ ਲੱਕੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
          ਇਸ ਮੌਕੇ ਉਪ ਅੰਕੜਾ ਸਹਾਇਕ ਚਰਨਦੀਪ ਸਿੰਘ, ਅਸ਼ਵਨੀ ਕੁਮਾਰ, ਰਵਿੰਦਰ ਕੁਮਾਰ ਸ਼ਰਮਾ, ਰਾਜੀਵ ਭਾਟੀਆ, ਸੁਭਾਸ਼ ਸਹਿਗਲ, ਸਮੀਰ ਸਹਿਗਲ ਅਤੇ ਪ੍ਰਿੰਸ ਵਰਮਾ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …