ਸੰਗਰੂਰ, 12 ਜਨਵਰੀ (ਜਗਸੀਰ ਲੌਂਗੋਵਾਲ) – ਸਟੇਟ ਫੈਮਿਲੀ ਜ਼ੋਨ ਦੇ ਪ੍ਰਧਾਨ ਖੁਸ਼ਵਿੰਦਰ ਗਰਗ ਅਤੇ ਚੇਅਰਮੈਨ ਗੋਪਾਲ ਗੋਇਲ ਦੀ ਅਗਵਾਈ ਦੇ ਵਿੱਚ ਲੋਹੜੀ
ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਕਲੱਬ ਦੇ ਮੈਂਬਰਾਂ ਨੇ ਪਰਿਵਾਰ ਸਮੇਤ ਭਾਗ ਲਿਆ।ਇਸ ਸਮੇਂ ਕਈ ਮੁਕਾਬਲੇ ਕਰਵਾਏ ਗਏ ਤੰਬੋਲਾ ਗੇਮ `ਚ ਰਜੇਸ਼ ਜਾਗਰਣ, ਰਾਕੇਸ਼ ਸੀ.ਏ, ਪ੍ਰਮੋਦ ਹੋਡਲਾ, ਸੰਜੇ ਬੰਦਲੀਸ਼ ਤੇ ਕਪਲ ਗੇਮਜ਼ `ਚ ਸੰਜੀਵ ਕਾਲਾ ਨੇ ਜਿੱਤ ਪ੍ਰਾਪਤ ਕੀਤੀ ਅਤੇ ਉਨ੍ਹਾਂ ਨੂੰ ਵੱਖ-ਵੱਖ ਇਨਾਮ ਦਿੱਤੇ ਗਏ।ਪੰਚੂਐਲਿਟੀ ਐਵਾਰਡ ਜੈਪਾਲ ਨੂੰ ਦਿੱਤਾ ਗਿਆ।
ਪ੍ਰਧਾਨ ਖੁਸ਼ਵਿੰਦਰ ਗਰਗ ਅਤੇ ਚੇਅਰਮੈਨ ਗੋਪਾਲ ਗੋਇਲ ਨੇ ਦੱਸਿਆ ਕਿ ਹਰ ਸਾਲ ਉਨ੍ਹਾਂ ਵੱਲੋਂ ਸਟੇਟ ਫੈਮਿਲੀ ਜ਼ੋਨ `ਚ ਪੂਰੇ ਮੈਬਰਾਂ ਸਮੇਤ ਇਹ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਵੀ ਸਾਰੇ ਮੈਂਬਰਾਂ ਨੇ ਇਸ ਤਿਉਹਾਰ ਦਾ ਪੂਰਾ ਆਨੰਦ ਮਾਣਿਆ।
ਇਸ ਮੌਕੇ ਸੈਕਟਰੀ ਸੰਜੀਵ ਗੋਇਲ, ਕੈਸ਼ੀਅਰ ਹਰੀਸ਼ ਗੋਇਲ, ਪ੍ਰਾਜੈਕਟ ਚੇਅਰਮੈਨ ਪ੍ਰਮੋਦ ਹੋਡਲਾ ਅਤੇ ਮੈਂਬਰ ਅਰਵਿੰਦ ਗੁਪਤਾ, ਦਿਨੇਸ਼ ਜੈਨ, ਹਿਤੇਸ਼ ਵੀਰ ਗੁਪਤਾ, ਜੈਪਾਲ ,ਕ੍ਰਿਸ਼ਨ ਜਿੰਦਲ, ਪ੍ਰਵੀਨ ਬਿੱਟੂ, ਰਜੇਸ਼ ਜਾਗਰਣ, ਰਜੇਸ਼ ਸਿੰਗਲਾ, ਰਾਕੇਸ਼ ਸੀ.ਏ, ਰਮੇਸ਼ ਗੁਪਤਾ, ਸੰਜੇ ਬੰਦਲੀਸ, ਸੰਜੀਵ ਕਾਲਾ, ਸੁਰਿੰਦਰ ਸਿੰਗਲਾ, ਤਰਸੇਮ ਗੋਇਲ, ਵਿਕਾਸ ਗੋਇਲ, ਅਸ਼ਵਨੀ ਕਾਂਸਲ ਆਦਿ ਮੌਜ਼ੂਦ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media