Friday, October 18, 2024

ਬੇ-ਨੂਰ ਹੋਵਾਂਗੇ (ਗੀਤ)

ਸ਼ੀਸ਼ੇ ਵਾਂਗੂੰ ਟੁੱਟ ਕੇ ਚੂਰੋ-ਚੂਰ ਹੋਵਾਂਗੇ,
ਨੀਂ! ਕਦੇ ਸੋਚਿਆ ਵੀ ਨਹੀਂ ਸੀ।
ਆਪਾਂ ਜ਼ਿੰਦਗੀ ਤੋਂ ਐਨਾ ਦੂਰ ਹੋਵਾਂਗੇ,
ਨੀਂ! ਕਦੇ ਸੋਚਿਆ ਵੀ ਨਹੀਂ ਸੀ।

ਤੈਨੂੰ ਅੱਖਾਂ ਵਿੱਚ ਬਿਠਾ ਕੇ ਪੜਾਈਆਂ ਕੀਤੀਆਂ ਜੋ,
ਅੱਖਾਂ ਮੁਹਰੇ ਆਉਂਦੀਆਂ ਸਭ ਕਹਾਣੀਆਂ ਬੀਤੀਆਂ ਉਹ,
ਧੱਕੇ ਖਾਣ ਨੂੰ ਅੜੀਏ! ਹੁਣ ਮਜ਼ਬੂਤ ਹੋਵਾਂਗੇ।
ਨੀ! ਕਦੇ ਸੋਚਿਆ ਵੀ ਨਹੀਂ ਸੀ…

ਤੇਰੇ ਲਈ ਲਾਏ ਬਹਾਨੇ ਤੇ ਚੋਰੀਆਂ ਕੀਤੀਆਂ ਜੋ,
ਮਿਲਣ ਲਈ ਜੋ ਮੁਸ਼ਕਲਾਂ ਸਹੀਆਂ ਉਹ ਵੀ ਯਾਦ ਮੈਨੂੰ
ਫਿਰ ਵੀ ਆਪਾਂ ਐਨੇ ਬਰਬਾਦ ਹੋਵਾਂਗੇ,
ਨੀਂ! ਕਦੇ ਸੋਚਿਆ ਵੀ ਨਹੀਂ ਸੀ…..

ਕੀ ਪਤਾ ਸੀ ਪਿਆਰ ਦੇ ਹੜ੍ਹ ਵਿਚ ਆਪਾਂ ਵਹਿ ਜਾਣਾ,
“ਭੋਮੇ ਵਾਲੇ” ਦੀਆਂ ਗੱਲਾਂ ਸਭ ਲੁੱਟ ਕੇ ਲੈਣ ਜਾਣਾ,
ਬੁੱਝਦਿਆਂ ਦੀਵਿਆਂ ਵਾਂਗੂ ਬੇ-ਨੂਰ ਹੋਵਾਂਗੇ,
ਨੀਂ! ਕਦੇ ਸੋਚਿਆ ਵੀ ਨਹੀਂ ਸੀ
ਆਪਾਂ ਜ਼ਿੰਦਗੀ ਤੋਂ ਐਨਾ ਦੂਰ ਹੋਵਾਂਗੇ
ਨੀਂ! ਕਦੇ ਸੋਚਿਆ ਵੀ ਨਹੀਂ ਸੀ।14012022

ਗੁਰਮੀਤ ਸਿੰਘ ਭੋਮਾ
ਗ੍ਰੇਟਰ ਕੈਲਾਸ਼, ਬਟਾਲਾ।
ਮੋ – 9781535440

Check Also

ਰੁੱਤਾਂ

ਹੁਨਾਲ ਰੁੱਤ ਜਦੋਂ ਆਵੇ ਸੂਰਜ ਅੱਗ ਬੱਦਲਾਂ ਨੂੰ ਲਾਵੇ ਤਪਸ਼ ਪੂਰਾ ਪਿੰਡਾ ਝੁਲਸਾਵੇ ਨਾਲੇ ਦਿਲ …