Sunday, December 22, 2024

ਨਸ਼ੇ ਦੀ ਆਦਤ, ਇਸਦੇ ਕਾਰਨ, ਨਿਸ਼ਾਨੀਆਂ ਅਤੇ ਪ੍ਰਭਾਵ ਦੇ ਵਿਸ਼ੇ ‘ਤੇ ਸ੍ਰੀ ਸਾਂਈ ਗਰੁੱਪ ਆੱਫ ਇੰਸਚੀਚਿਊਟਸ ‘ਚ ਸੈਮੀਨਾਰ

PPN160313ਜੰਡਿਆਲਾ ਗੁਰੂ, 16 ਮਾਰਚ (ਕੁਲਵੰਤ ਸਿੰਘ/ਵਰਿੰਦਰ ਸਿੰਘ)- ਸ੍ਰੀ ਸਾਂਈ ਗਰੁੱਪ ਆੱਫ ਇੰਸਚੀਚਿਊਟਸ ਮਾਨਾਂਵਾਲਾ ਵਲੋਂ ਨਸ਼ੇ ਦੀ ਆਦਤ, ਇਸਦੇ ਕਾਰਨ, ਨਿਸ਼ਾਨੀਆਂ ਅਤੇ ਪ੍ਰਭਾਵ ਦੇ ਵਿਸ਼ੇ ‘ਤੇ ਵਿਦਿਆਰਥੀਆਂ ਦਾ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਭਾਜਪਾ ਦੀ ਤੇਜ ਤਰਾਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਹਿੱਸਾ ਲਿਆ। ਭਾਸ਼ਣ ਮੁਕਾਬਲੇ ਵਿਚ ਸ਼ਾਮਿਲ ੧੬ ਵਿਦਿਆਰਥੀਆਂ ਵਲੋਂ ਨਸ਼ੇ ਨਾਲ ਹੁੰਦੇ ਨੁਕਸਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਨਾਂ ਵਿਚੋਂ ਗੁਰਨੀਤ ਕੋਰ ਸੀ ਐਸ ਈ ਡਿਪਾਰਟਮੈਂਟ ਨੇ ਪਹਿਲਾ ਸਥਾਨ, ਦਲਜੀਤ ਕੋਰ ਐਮ ਬੀ ਏ ਨੇ ਦੂਸਰਾ ਸਥਾਨ, ਗੁਰਲੀਨ ਕੋਰ ਫਾਰਮੇਸੀ ਨੇ ਤੀਸਰਾ ਸਥਾਨ ਹਾਸਿਲ ਕੀਤਾ।

PPN160314

ਨਸ਼ੇ ਦੇ ਪ੍ਰਭਾਵ ਬਾਰੇ ਬੋਲਦਿਆਂ ਵਿਦਿਆਰਥੀਆ ਨੇ ਦੱਸਿਆ ਕਿ ਕਿਵੇ ਮਨੁੱਖ ਨੂੰ ਨਸ਼ੇ ਦੀ ਆਦਤ ਪੈਂਦੀ ਹੈ ਅੋਰ ਫਿਰ ਉਹ ਇਸਦਾ ਆਦੀ ਹੋ ਜਾਦਾ ਹੈ। ਨਸ਼ੇ ਵਿਚ ਮਨੁੱਖ ਅਪਨਾ ਦਿਮਾਗੀ ਸੰਤੁਲਨ ਗਵਾ ਬੈਠਦਾ ਹੈ।ਅਪਨੇ ਭਾਸ਼ਣ ਵਿਚ ਵਿਦਿਆਰਥੀਆਂ ਵਲੋਂ ਨਸ਼ੇ ਨੂੰ ਏਡਜ਼ ਤੋਂ ਵੀ ਭਿਆਨਕ ਬਿਮਾਰੀ ਦੱਸਦੇ ਹੋਏ ਕਿਹਾ ਕਿ ਇਸ ਨਾਲ ਪਰਿਵਾਰਾ ਦੇ ਪਰਿਵਾਰ ਉਜੱੜ ਜਾਦੇ ਹਨ। ਘਰ-ਪਰਿਵਾਰ ਵਿਚੋਂ ਖੁਸ਼ੀਆਂ ਵਾਲਾ ਮਾਹੋਲ ਖਤਮ ਹੋ ਜਾਦਾ ਹੈ। ਰਾਤ ਨੂੰ ਮੀਆਂ-ਬੀਵੀ ਦੀ ਲੜਾਈ ਵਿਚ ਬੱਚਿਆਂ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਨਸ਼ਾ ਮਨੁੱਖ ਨੂੰ ਆਰਥਿਕ ਪੱਖੋਂ ਵੀ ਕਮਜ਼ੋਰ ਕਰ ਦਿੰਦਾ ਹੈ। ਨਸ਼ਾ ਪੈਸਾ, ਸਮਾਂ ਅਤੇ ਐਨਰਜੀ ਨੂੰ ਬਰਬਾਦ ਕਰਦਾ ਹੈ। ਨਸ਼ਾ ਹੀ ਸੜਕ ਦੁਰਘਟਨਾਵਾਂ ਦਾ ਮੁੱਖ ਕਾਰਣ ਹੈ। ਇਸ ਮੋਕੇ ਚੇਅਰਮੈਨ ਐਸ.ਕੇ.ਪੁੰਜ ਅਤੇ ਐਮ.ਡੀ ਮੈਡਮ ਤਰਿਪਤਾ ਪੁੰਜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਸ਼ੇ ਦੇ ਖਿਲਾਫ ਸਮਾਜ ਨੂੰ ਸੇਧ ਦੇਣ ਲਈ ਸਭ ਤੋਂ ਪਹਿਲਾਂ ਸਾਨੂੰ ਅਪਨੇ ਪਰਿਵਾਰ ਵਿਚ ਸੁਧਾਰ ਲਿਆਉਣਾ ਪਵੇਗਾ ਤਾਂ ਹੀ ਅਸੀਂ ਦੂਸਰਿਆਂ ਨੂੰ ਇਸਦੇ ਨੁਕਸਾਨ ਤੋਂ ਜਾਣੂ ਕਰਵਾ ਸਕਦੇ ਹਾਂ। ਉਹਨਾਂ ਸਮੂਹ ਵਿਦਿਆਥੀਆਂ ਨੂੰ ਕਿਹਾ ਕਿ ਆਉ ਅੱਜ ਅਸੀਂ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਦੀ ਸਹੁੰ ਚੁਕੀਏ ਅਤੇ ਲਾਹਨਤ ਭਰੀ ਜਿੰਦਗੀ ਤੋਂ ਦੂਰੀ ਰੱਖੀਏ। ਇਸ ਮੋਕੇ ਸਮਾਗਮ ਵਿਚ ਸ੍ਰੀ ਰਾਮ ਲੁਭਾਇਆ ਸੀ ਏ ਉ, ਸੰਜੇ ਬਹਿਲ ਪ੍ਰਿੰਸੀਪਲ, ਐਚ.ਐਸ.ਰਾਉ. ਡਾਇਰੈਕਟਰ ਫਾਰਮੇਸੀ, ਐਨ.ਐਲ ਅਰੋੜਾ ਡਾਇਰੈਕਟਰ ਪਾਲੀਟੈਕਨਿਕ, ਪੀ.ਕੇ.ਹਾਂਡਾ ਆਦਿ ਹਾਜ਼ਿਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply