ਜੰਡਿਆਲਾ ਗੁਰੂ, 16 ਮਾਰਚ (ਕੁਲਵੰਤ ਸਿੰਘ/ਵਰਿੰਦਰ ਸਿੰਘ)- ਹੋਲੀ ਦਾ ਤਿਉਹਾਰ ਬੱਚਿਆ ਵਲੋਂ ਮੌਜ ਮਸਤੀ ਅਤੇ ਰੰਗਾਂ ਦੀਆਂ ਪਿਚਕਾਰੀਆਂ ਨਾਲ-ਨਾਲ ਇਕ ਦੂਜੇ ਨੂੰ ਪਾਣੀ ਨਾਲ ਭਰੇ ਗੁਬਾਰੇ ਮਾਰ ਕੇ ਮਨਾਇਆ ਗਿਆ। ਭਾਵੇਂ ਕਿ ਜਿਆਦਾਤਰ ਵਿਅਕਤੀ ਤਿੰਨ ਛੁੱਟੀਆਂ (ਸ਼ਨੀਵਾਰ ਤੋਂ ਸੋਮਵਾਰ) ਹੋਣ ਕਰਕੇ ਧਾਰਮਿਕ ਸਥਾਨਾਂ ਜਾਂ ਪਹਾੜੀ ਇਲਾਕਿਆਂ ਵਿਚ ਗਏ ਹਨ ਅਤੇ ਬਾਜ਼ਾਰਾਂ ਵਿਚ ਵੀ ਸੁੰਨਸਾਨ ਪਈ ਹੋਈ ਸੀ, ਪਰ ਫਿਰ ਵੀ ਹੋਲੀ ਦੇ ਸ਼ੋਕੀਨ ਬੱਚਿਆਂ ਤੇ ਨੋਜਵਾਨਾਂ ਵਲੋਂ ਬਜ਼ਾਰਾਂ ਵਿਚ ਧੂਮਾਂ ਪਾਈਆਂ ਹੋਈਆ ਸਨ। ਨੋਜਵਾਨ ਮੋਟਰਸਾਈਕਲਾਂ ਉੱਪਰ ਤਿੰਨ-ਤਿੰਨ ਚਾਰ-ਚਾਰ ਦੀ ਗਿਣਤੀ ‘ਚ ਬੈਠ ਕੇ ਆਉਂਦੇ ਜਾਦੇ ਰਾਹਗੀਰਾ ਨੂੰ ਰੰਗ ਪਾ ਰਹੇ ਸਨ । ਸਕੂਲੀ ਬੱਚਿਆਂ ਵਲੋਂ ਆਪਣੇ-ਆਪਣੇ ਦੋਸਤਾਂ ਦੇ ਘਰ ਜਾ ਕੇ ਰੰਗਾਂ ਦਾ ਤਿਓਹਾਰ ਖੁਸ਼ੀਆਂ ਨਾਲ ਮਨਾਇਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …