ਅੰਮ੍ਰਿਤਸਰ, 19 ਜਨਵਰੀ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ, ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ ਡੀ.ਸੀ.ਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਪੀ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ‘ਤੇ ਚੋਣ ਪ੍ਰਕਿਰਿਆ ਅਮਨ ਸ਼ਾਂਤੀ ਨਾਲ ਮੁਕੰਮਲ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਜੋਨ ਨੰਬਰ-1 ਦੇ ਏ.ਡੀ.ਸੀ.ਪੀ ਸ਼ਾਹਿਰੀ-1 ਨਵਜੋਤ ਸਿੰਘ ਦੀ ਅਗਵਾਈ ਹੇਠ ਏ.ਸੀ.ਪੀ ਸਾਉਥ, ਏ.ਸੀ.ਪੀ ਲਾਇਸੰਸਿੰਗ ਐਂਡ ਸਕਿਉਰਟੀ ਅੰਮ੍ਰਿਤਸਰ ਸਮੇਤ ਪੰਜਾਬ ਪੁਲਿਸ ਦੇ ਐਸ.ਓ.ਜੀ ਕਮਾਂਡੋ, ਸਵੈਤ ਟੀਮਾਂ ਅਤੇ ਪੈਰਾਮਿਲਟ੍ਰੀ ਫੋਰਸ ਵਲੋਂ ਜੋਨ-1 ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਫਲੈਗ ਮਾਰਚ ਕੱਢਿਆ ਗਿਆ।ਇਹ ਮਾਰਚ ਹਾਲ ਗੇਟ ਤੋਂ ਸ਼ੁਰੂ ਹੋ ਕੇ ਸੁਲਤਾਨਵਿੰਡ ਗੇਟ ਦੇ ਖੇਤਰ ਤੋਂ ਹੁੰਦੇ ਹੋਏ, ਸੁਲਤਾਨਵਿੰਡ ਪਿੰਡ, ਕੋਟ ਮਿੱਤ ਸਿੰਘ, ਚਾਟੀਵਿੰਡ ਗੇਟ, ਗੁਜਰਪੁਰਾ, ਦਾਣਾ ਮੰਡੀ, ਅਨੁਗੜ ਏਰੀਆ, ਗੇਟ ਹਕੀਮਾਂ, ਲਾਹੋਰੀ ਗੇਟ ਦਾ ਏਰੀਆਂ, ਲੋਹਗੜ੍ਹ, ਹਰੀ ਪੁਰਾ, ਇਸਲਾਮਾਬਾਦ ਆਦਿ ਇਲਾਕਿਆਂ ਵਿੱਚ ਕੱਢਿਆ ਗਿਆ। ਇਸੇ ਤਰ੍ਹਾਂ ਸ਼ਹਿਰ ਦੇ ਹੋਰ ਵੱਖ-ਵੱਖ ਏਰੀਆਂ ਵਿੱਚ ਵੀ ਫਲੈਗ ਮਾਰਚ ਕੱਢਿਆ ਜਾਵੇਗਾ।
ਇਸ ਤੋਂ ਇਲਾਵਾ ਜੋਨ ਨੰਬਰ 1, 2 ਤੇ 3 ਦੇ ਬਾਹਰਵਾਰ ਅਤੇ ਅੰਦਰੂਨੀ ਇਲਾਕਿਆਂ ਦੇ ਨਾਕਾ ਪੁਆਇੰਟਾਂ ‘ਤੇ ਹਲਕਾ ਅਫਸਰਾਨ, ਥਾਣਾ ਮੁਖੀਆਂ, ਚੋਕੀ ਇੰਚਾਰਜ਼ਾਂ ਸਮੇਤ ਪੁਲਿਸ ਫੋਰਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਬੜੀ ਬਾਰੀਕੀ ਨਾਲ ਵਹੀਕਲਾਂ ਦੀ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਅਤੇ ਪੀ.ਏ.ਆਈ.ਐਸ (ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ) ਐਪ ਰਾਹੀਂ ਨਾਕੇ ‘ਤੇ ਫੋਟੋ ਖਿੱਚ ਕੇ ਕ੍ਰਿਮੀਨਲ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਅਤੇ ਵਾਹਨ ਐਪ ਰਾਹੀਂ ਵਾਹਣਾਂ ਦੀ ਮਾਲਕੀ ਬਾਰੇ ਜਾਂਚ ਕੀਤੀ ਗਈ।
Check Also
ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ
ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …