ਅੰਮ੍ਰਿਤਸਰ, 19 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਬ੍ਰਾਈਡਲ ਮੇਕਅੱਪ ਵਿਸ਼ੇ `ਤੇ ਵਰਕਸ਼ਾਪ ਦਾ ਆਯੋਜਨ ਕੀਤਾ।ਡਾਇਰੈਕਟਰ, ਪ੍ਰੋ. (ਡਾ.) ਸਰੋਜ ਬਾਲਾ ਨੇ ਮੇਕਅੱਪ ਆਰਟਿਸਟ ਸੰਦੀਪ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਇਸ ਵਰਕਸ਼ਾਪ ਦੀ ਮਹੱਤਤਾ ਤੋਂ ਜਾਣੂ ਕਰਵਾਇਆ।
ਸੰਦੀਪ ਨੇ ਉਤਪਾਦਾਂ ਬਾਰੇ ਜਾਣਕਾਰੀ ਦਿੰਦਿਆਂ ਬ੍ਰਾਈਡਲ ਮੇਕਅਪ ਦੀ ਪੂਰੀ ਪ੍ਰਕਿਰਿਆ ਨੂੰ ਬਹੁਪਰਤੀ ਤਰੀਕੇ ਨਾਲ ਸਮਝਾਇਆ ਅਤੇ ਮੇਕਅਪ ਪ੍ਰਕਿਰਿਆ ਦਾ ਪ੍ਰੈਕਟੀਕਲ ਤੌਰ `ਤੇ ਪ੍ਰਦਰਸ਼ਨ ਕੀਤਾ ਅਤੇ ਹੇਅਰ ਸਟਾਈਲਿੰਗ ਦੇ ਨਾਲ-ਨਾਲ ਅੱਖਾਂ ਦਾ ਮੇਕਅਪ ਕੀਤਾ।ਉਨ੍ਹਾਂ ਵਿਦਿਆਰਥੀਆਂ ਨੂੰ ਦੁਪੱਟੇ ਅਤੇ ਸਾੜ੍ਹੀ ਨੂੰ ਸਮੇਟਣ ਦੇ ਤਰੀਕੇ ਬਾਰੇ ਵੀ ਜਾਗਰੂਕ ਕੀਤਾ।ਅੰਤ ਵਿੱਚ ਸ੍ਰੀਮਤੀ ਤੇਜਪਾਲ ਕੌਰ ਨੇ ਕਲਾਕਾਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਵਲੋਂ ਭਵਿੱਖ ਵਿੱਚ ਸਹਿਯੋਗ ਦੀ ਆਸ ਪ੍ਰਗਟਾਈ। ਵਰਕਸ਼ਾਪ ਸ੍ਰੀਮਤੀ ਤੇਜਪਾਲ ਕੌਰ ਅਤੇ ਸ੍ਰੀਮਤੀ ਜਸਕਰਨ ਕੌਰ ਦੇ ਸੁਚੱਜੇ ਤਾਲਮੇਲ ਹੇਠ ਸਫਲਤਾਪੂਰਵਕ ਸੰਪੰਨ ਹੋਈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …