Friday, November 22, 2024

ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ ਮਹਾ ਸ਼ਿਵਰਾਤਰੀ ਦਾ ਤਿਓਹਾਰ

ਮੈਂਬਰ ਰਾਜ ਸਭਾ ਸ਼ਵੇਤ ਮਲਿਕ ਤੇ ਡਾ. ਨਿੱਜ਼ਰ ਨੇ ਵਰਤਾਇਆ ਲੰਗਰ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਵਿਖੇ ਮਹਾ ਸ਼ਿਵਰਾਤਰੀ ਦਾ ਤਿਓਹਾਰ ਅੱਜ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ।ਤੜਕੇ ਸਵੇਰੇ ਤੋਂ ਹੀ ਮੰਦਿਰਾਂ ਵਿਚ ਸ਼ਰਧਾਲੂਆਂ ਦੀਆਂ ਲੰਮੀਆਂ ਲੰੰਮੀਆ ਲਾਈਨਾਂ ਦੇਖਣ ਨੂੰ ਮਿਲੀਆਂ।ਸ਼ਰਧਾਲੂਆਂ ਨੇ ਸ਼ਿਵ ਲ਼ਿੰਗ ‘ਤੇ ਦੁੱਧ, ਫੁੱਲਾਂ ਦੇ ਸਿਹਰੇ, ਫੁੱਲਾਂ ਦੀਆਂ ਪੱਤੀਆਂ ਅਤੇ ਹੋਰ ਵਸਤਾਂ ਚੜਾ ਕੇ ਸ਼ਿਵ ਜੀ ਦਾ ਆਸ਼ੀਰਵਾਦ ਲਿਆ।ਮੰਦਿਰਾਂ ਨੂੰ ਖੁਬਸੂਰਤ ਢੰਗ ਨਾਲ ਸਜਾਇਆ ਗਿਆ ਅਤੇ ਸ਼ਰਧਾਲੂਆਂ ਲਈ ਲੰਗਰ ਤਿਆਰ ਕੀਤੇ ਗਏ।ਇਸ ਤੋਂ ਇਲਾਵਾ ਸ਼ਹਿਰ ਵਿੱਚ ਕਈ ਧਾਰਮਿਕ, ਸਮਾਜਿਕ ਸੰਸਥਾਵਾਂ ਤੇ ਦੁਕਾਨਦਾਰਾਂ ਵਲੋਂ ਕੜਾਹ, ਦੁੱਧ, ਪੂੜੀ ਛੋਲੇ, ਖੀਰ, ਦਾਲ, ਪ੍ਰਸ਼ਾਦੇ, ਫਰੂਟ, ਮਠਿਆਈਆਂ ਤੇ ਡਰਾਈ ਫਰੂਟ ਦੇ ਲੰਗਰ ਲਗਾਏ ਗਏ।
                  ਮੰਦਿਰ ਸ਼ਿਵਾਲਾ ਬਾਗ ਭਾਈਆਂ ਤੇ ਦੁਰਗਿਆਨਾ ਮੰਦਿਰ ਤੋਂ ਇਲਾਵਾ ਵੱਖ-ਵੱਖ ਇਲਾਕਿਆਂ ਦੇ ਮੰਦਿਰਾਂ ਵਿੱਚ ਸਾਰਾ ਦਿਨ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਿਹਾ।ਅੱਪਰਬਾਰੀ ਦੁਆਬ ਨਹਿਰ ਨੇੜੇ ਜੀ.ਟੀ ਰੋਡ ਲਿੰਕ ਸੜਕ ਸਥਿਤ ਪ੍ਰਾਚੀਨ ਸੱਪਾਂ ਵਾਲਾ ਸ਼ਿਵਾਲਾ ਮੰਦਿਰ ਦੇ ਮੁੱਖ ਸੇਵਾਦਾਰ ਅਮਨਦੀਪ ਸਿੰਘ ਕੈਪਟਨ ਵਲੋਂ ਮਹਾਂ ਸ਼ਿਵਰਾਤਰੀ ਮੌਕੇ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਇਆ ਗਿਆ।ਜਿਸ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਦੱਖਣੀ ਤੋਂ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਲੰਗਰ ਵਰਤਾਉਣ ਦੀ ਸੇਵਾ ਕੀਤੀ।ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵਲੋਂ ਭਾਜਪਾ ਆਗੂ ਰਾਹੁਲ ਮਹੇਸ਼ਵਰੀ ਵਲੋਂ ਸ਼ਿਵਾਲਾ ਬਾਗ ਭਾਈਆਂ ਵਿਖੇ ਲਗਾਏ ਗਏ ਲੰਗਰ ‘ਚ ਸ਼ਾਮਲ ਹੋ ਕੇ ਸੇਵਾ ਕੀਤੀ ਅਤੇ ਸ਼ਿਵਰਾਤਰੀ ਦੀਆਂ ਮੁਬਾਰਕਾਂ ਦਿੱਤੀਆਂ।ਸੁਲਤਾਨਵਿੰਡ ਰੋਡ ਸਥਿਤ ਸ਼ਿਵਾਲਾ ਮਹਾਦੇਵ, ਪ੍ਰਾਚੀਨ ਸ਼ਿਵਾਲਾ ਮੰਦਿਰ, ਸ੍ਰੀ ਲਕਸ਼ਮੀ ਨਾਰਾਇਣ ਮੰਦਿਰ ਮੋਹਨ ਨਗਰ ਵਿਖੇ ਵੀ ਮਹਾ ਸ਼ਿਵਰਾਤਰੀ ਜੋਸ਼ੋ ਖਰੋਸ਼ ਨਾਲ ਮਨਾਈ ਗਈ।ਮੰਦਿਰਾਂ ਵਿੱਚ ਭਜਨ ਮੰਡਲੀਆਂ ਤੇ ਸ਼ਰਧਲੂਆਂ ਵਲੋਂ ਸ਼ਿਵ ਮਹਿਮ ਦਾ ਗੁਣਗਾਣ ਕੀਤਾ ਗਿਆ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …