ਜਲੰਧਰ, 4 ਮਾਰਚ (ਪੰਜਾਬ ਪੋਸਟ ਬਿਊਰੋ) – ਵਜਰਾ ਕੋਰ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਸਥਾਪਿਤ ਕੀਤੀ ਗਈ ਸੈਨਾ ਦੀ ਪਹਿਲੀ ਕੋਰ ਹੈ- ਜਿਸ ਦੀ ਸਥਾਪਨਾ 01 ਮਾਰਚ 1950 ਨੂੰ ਕੀਤੀ ਗਈ ਸੀ।ਅੱਜ ਵਜਰਾ ਕੋਰ ਜਲੰਧਰ ਛਾਉਣੀ ਵਿਖੇ ਆਪਣੀ ਸਥਾਪਨਾ ਦੀ 72ਵੀਂ ਵਰ੍ਹੇਗੰਢ ਮਨਾ ਰਹੀ ਹੈ।ਲੈਫਟੀਨੈਂਟ ਜਨਰਲ ਦੇਵੇਂਦਰ ਸ਼ਰਮਾ, ਜਨਰਲ ਅਫਸਰ ਕਮਾਂਡਿੰਗ ਵਜਰਾ ਕੋਰ ਨੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਵਜਰਾ ਸ਼ੌਰਿਆ ਸਥਲ `ਤੇ ਫੁੱਲ ਮਾਲਾਵਾਂ ਭੇਟ ਕੀਤੀਆਂ।
ਕੋਰ ਨੇ ਵੱਖ-ਵੱਖ ਯੁੱਧਾਂ ਵਿਚ ਮੁੱਖ ਪੱਛਮੀ ਮੋਰਚੇ `ਤੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ ਅਤੇ ਹਿੰਮਤ ਅਤੇ ਬਹਾਦਰੀ ਨਾਲ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕੀਤਾ ਹੈ।ਪੰਜਾਬ ਵਿੱਚ ਸਥਿਤ ਕੋਰ ਨੇ 1965 ਅਤੇ 1971 ਦੌਰਾਨ ਕੁੱਝ ਭਿਆਨਕ ਲੜਾਈਆਂ ਵੇਖੀਆਂ ਹਨ।ਖੇਮਕਰਨ ਵਿਖੇ ਪੈਟਨ ਟੈਂਕਾਂ ਦੇ ਕਬਰਿਸਤਾਨ ਤੋਂ ਲੈ ਕੇ ਬਰਕੀ ਅਤੇ ਡੋਗਰਾਈ `ਤੇ ਕਬਜ਼ਾ ਕਰਨ ਤੱਕ ਬਹਾਦਰੀ, ਕੁਰਬਾਨੀਆਂ ਅਤੇ ਪ੍ਰੇਰਨਾਦਾਇਕ ਲੀਡਰਸ਼ਿਪ ਦੇ ਅਨੇਕ ਕਾਰਜ਼ਾਂ ਨੇ ਇਹ ਯਕੀਨੀ ਬਣਾਇਆ ਹੈ ਕਿ ਵਜਰਾ ਕੋਰ ਨੇ ਰਾਸ਼ਟਰ ਦੇ ਇਤਿਹਾਸ ਨੂੰ ਰੂਪ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।ਵਜਰਾ ਕੋਰ ਦੀਆਂ ਇਕਾਈਆਂ ਨੂੰ ਥੀਏਟਰ ਆਨਰ: `ਪੰਜਾਬ` ਅਤੇ ਬੈਟਲ ਆਨਰਜ਼ ਨਾਲ ਸਨਮਾਨਿਤ ਕੀਤਾ ਗਿਆ ਹੈ।ਜਿਸ ਵਿੱਚ ਡੋਗਰਾਈ, ਬਰਕੀ, ਅਸਲ ਉੱਤਰ, ਸਹਿਜੜਾ ਅਤੇ ਡੇਰਾ ਬਾਬਾ ਨਾਨਕ ਸ਼ਾਮਲ ਹਨ ਅਤੇ ਇਸ ਲਈ ਇਸ ਕੋਰ ਨੂੰ ਡਿਫੈਂਡਰਜ਼ ਆਫ ਪੰਜਾਬ ਵੀ ਕਿਹਾ ਜਾਂਦਾ ਹੈ।
ਇਸ ਪਵਿੱਤਰ ਮੌਕੇ ਕੋਰ ਕਮਾਂਡਰ ਨੇ ਸਾਰੇ ਰੈਂਕਾਂ ਨੂੰ ਦੇਸ਼ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਪ੍ਰਣ ਕਰਨ ਲਈ ਕਿਹਾ।ਉਨ੍ਹਾਂ ਨੇ ਸਾਰੇ ਰੈਂਕਾਂ ਨੂੰ ਭਵਿੱਖ ਵਿੱਚ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਕਾਰਜਸ਼ੀਲ ਰਹਿਣ ਦੀ ਅਪੀਲ ਕੀਤੀ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …