ਟੁੱਟੀਆਂ ਸੜਕਾਂ, ਸੀਵਰੇਜ ਪ੍ਰਣਾਲੀ, ਬੰਦ ਸਟ੍ਰੀਟ ਲਾਈਟਾਂ ਤੋਂ ਵਾਰਡ ਵਾਸੀ ਡਾਹਢੇ ਪਰੇਸ਼ਾਨ

ਛੇਹਰਟਾ, 23 ਨਵੰਬਰ (ਕੁਲਦੀਪ ਸਿੰਘ ਨੋਬਲ) – ਬੀਤੇ ਦਿਨੀ ਛੇਹਰਟਾ ਵਿਖੇ ਟੁੱਟੀਆਂ ਸੜਕਾਂ ਤੇ ਸੀਵਰੇਜ ਪ੍ਰਣਾਲੀ ਨੂੰ ਲੈ ਕੇ ਵਾਰਡ ਵਾਸੀਆਂ ਵਲੋਂ ਦਿੱਤੇ ਗਏ ਧਰਨੇ ਤੋਂ ਬਾਅਦ ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਆਪਣੀ ਪਾਰਟੀ ਦੇ ਆਗੂ ਐਸਸੀ ਸੈੱਲ ਦੇ ਪੰਜਾਬ ਪ੍ਰਧਾਨ ਬੱਬੀ ਪਹਿਲਵਾਨ, ਜਿਲਾ ਉੱਪ ਪ੍ਰਧਾਨ ਦੀਪਕ ਖੰਨਾਂ, ਸਾਬਕਾ ਕੋਂਸਲਰ ਮਮਤਾ ਦੱਤਾ, ਸਾਬਕਾ ਕੋਂਸਲਰ ਲਖਨਪਾਲ ਨਾਲ ਵਾਰਡ ਨੰਬਰ 1 ਦੇ ਇਲਾਕਿਆਂ ਦਾ ਦੋਰਾ ਕੀਤਾ ਤੇ ਵਾਰਡ ਵਾਸੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਸੁਣੀਆਂ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਨਾਂ ਦੇ ਇਲਾਕੇ ਵਿਚ ਟੁੱਟੀਆਂ ਪਈਆਂ ਸੜਕਾਂ, ਪੀਣ ਵਾਲੇ ਸਾਫ ਪਾਣੀ, ਬੰਦ ਪਈਆਂ ਸਟ੍ਰੀਟ ਲਾਈਟਾਂ ਤੇ ਠੱਪ ਹੋਈ ਸੀਵਰੇਜ ਪ੍ਰਣਾਲੀ ਦੀ ਕੋਈ ਵਿਵਸਥਾ ਨਹੀ ਹੈ, ਜਿਸ ਨਾਲ ਇਲਾਕਾ ਨਿਵਾਸੀਆਂ ਨੂੰ ਕਈ ਤਰਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਜਗ੍ਹਾਂ ਜਗ੍ਹਾਂ ਤੇ ਕੂੜੇ ਦੇ ਲੱਗੇ ਢੇਰਾਂ ਨਾਲ ਲੋਕਾਂ ਦਾ ਜਿਉਣਾ ਮੁਸ਼ਕਲ ਹੋਇਆ ਪਿਆ ਹੈ।ਉਨਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਕੋਂਸਲਰ ਨਿਰਭੈ ਸਿੰਘ ਫੋਜੀ ਨਾਲ ਮੁਲਾਕਾਤ ਵੀ ਕੀਤੀ ਗਈ ਸੀ, ਪਰ ਉਨਾਂ ਇਹ ਕਹਿ ਕੇ ਆਪਣਾ ਪੱਲਾ ਝਾੜ ਲਿਆ ਕਿ ਉਨਾਂ ਨੂੰ ਸਰਕਾਰ ਵਲੋਂ ਕੋਈ ਪੈਸਾ ਨਹੀ ਆ ਰਿਹਾ ਹੈ, ਜਿਸ ਕਾਰਨ ਵਿਕਾਸ ਕਾਰਜਾਂ ਵਿਚ ਦੇਰੀ ਹੋ ਰਹੀ ਹੈ।ਉਨਾਂ ਵਿਧਾਇਕ ਰਾਜ ਕੁਮਾਰ ਵੇਰਕਾ ਤੋਂ ਮੰਗ ਕੀਤੀ ਉਹ ਇਸ ਹਲਕੇ ਦਾ ਵਿਧਾਂਇਕ ਹੋਣ ਨਾਤੇ ਇਸ ਇਲਾਕੇ ਵੱਲ ਵਿਸ਼ੇਸ਼ ਧਿਆਨ ਦੇਣ ਤੇ ਵਾਰਡ ਵਿਚ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਉਣ।
ਡਾਕਟਰ ਰਾਜ ਕੁਮਾਰ ਵੇਰਕਾ ਨੇ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਵਾਇਆ ਤੇ ਕਿਹਾ ਕਿ ਉਨਾਂ ਪਹਿਲਾਂ ਵੀ ਕੇਂਦਰ ਤੋਂ ਕਰੋੜਾਂ ਰੁਪਏ ਦੀ ਗ੍ਰਾਂਟ ਹਲਕਾ ਪੱਛਮੀ ਨੂੰ ਮੁੱਹਇਆਂ ਕਰਵਾਈ ਹੈ ਤੇ ਹੁਣ ਵੀ ਉਨਾਂ ਦੀ ਸਰਕਾਰ ਨਾ ਹੋਣ ਦੇ ਬਾਵਜੂਦ ਉਹ ਜਿੱਥੋਂ ਮਰਜੀ ਪੈਸਾ ਲਿਆ ਕੇ ਇਸ ਵਾਰਡ ਵਿਚ ਵਿਕਾਸ ਕਾਰਜਾਂ ਨੂੰ ਪੂਰਾ ।ਇਸ ਮੋਕੇ ਵਿੱਕੀ ਖੰਨਾ, ਬਲਵਿੰਦਰ ਸਿੰਘ, ਸਰਬਜੀਤ ਸਿੰਘ ਢਿੱਲੋਂ, ਪ੍ਰਧਾਨ ਹਰੀ ਨਾਥ, ਹੰਸ ਰਾਜ, ਅਵਦੇਸ਼ ਗੁਪਤਾ, ਦਿਨੇਸ਼ਵਰ, ਰਣਜੀਤ ਠਾਕੁਰ, ਸਤੀਸ਼ ਚੰਨ, ਅਜੇ ਕੁਮਾਰ ਪੱਪੂ, ਸਾਬੀ, ਅਨੀਤਾ ਆਨੰਦ, ਰਾਜ ਸ਼ਰਮਾ, ਨਿਸ਼ਾ ਸ਼ਰਮਾ, ਆਸ਼ਾ ਸ਼ਰਮਾ, ਉਸ਼ਾ ਸ਼ਰਮਾ, ਪੂਨਮ, ਰਾਜ ਕੁਮਾਰੀ, ਰਾਣੀ ਸ਼ਰਮਾ, ਰੀਨਾ, ਰਾਜ ਆਦਿ ਇਲਾਕਾ ਨਿਵਾਸੀ ਹਾਜਰ ਸਨ।
Punjab Post Daily Online Newspaper & Print Media