ਜਲਦ ਹੱਲ ਨਾ ਕੀਤਾ ਤਾਂ ਇੰਡੀਆ ਗੇਟ ਵਿਖੇ ਲਗਾਇਆ ਜਾਵੇਗਾ ਜਾਮ

ਛੇਹਰਟਾ, 23 ਨਵੰਬਰ (ਕੁਲਦੀਪ ਸਿੰਘ ਨੋਬਲ) – ਇੰਡੀਆ ਗੇਟ ਸਥਿਤ ਹਮੀਦਪੁਰਾ ਕਲੋਨੀ ਦੇ ਇਲਾਕਾ ਨਿਵਾਸੀਆਂ ਗਲੀ ਦੇ ਬਾਹਰ ਖੂੱਲੇ ਦੀਪ ਮੋਬਾਇਲ ਐਂਡ ਕੰਪਿਊਟਰ ਰਿਪੇਅਰ ਸੈਂਟਰ ਖਿਲ਼ਾਫ ਪੁਲਿਸ ਨੂੰ ਦਿੱਤੀ ਲਿਖਤੀ ਦਰਖਾਸਤ ਦੇ ਬਾਵਜੂਦ ਮੋਬਾਇਲ ਰਿਪੇਅਰ ਦਾ ਮਾਲਕ ਪਿੰਕਾ ਪੁੱਤਰ ਰੂੜ ਸਿੰਘ ਵਾਸੀ ਗੁਮਾਨਪੁਰਾ ਗਲੀ ਵਿਚੋਂ ਨਜਾਇਜ ਤੋਰ ਤੇ ਸ਼ਟਰ ਲਗਾ ਕੇ ਗਲੀ ਦਾ ਰਸਤਾ ਬੰਦ ਕਰਨ ਤੋਂ ਭੜਕੇ ਇਲਾਕਾ ਨਿਵਾਸੀਆਂ ਉੱਕਤ ਦੁਕਾਨਦਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।ਇਲਾਕਾ ਨਿਵਾਸੀ ਗੁਰਮੇਜ ਸਿੰਘ, ਵਰਿੰਦਰ ਸਿੰਘ, ਧਰਮਿੰਦਰ ਸਿੰਘ, ਸਾਹਿਬ ਸਿੰਘ, ਇੰਦਰਜੀਤ ਸਿੰਘ, ਮਨਪ੍ਰੀਤ ਸਿੰਘ, ਚੰਦਪ੍ਰੀਤ ਸਿੰਘ, ਜਸਬੀਰ ਕੌਰ, ਸੁਖਵਿੰਦਰ ਕੌਰ, ਸਵਿੰਦਰ ਸਿੰਘ ਬੱਲੋ, ਬਲਵਿੰਦਰ ਕੌਰ, ਰਿੰਪੀ, ਰਾਜਦੀਪ ਕੌਰ, ਕੁਲਦੀਪ ਕੌਰ, ਹਰਜਿੰਦਰ ਕੌਰ, ਪਰਮਜੀਤ ਕੌਰ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ ਦੀ ਗਲੀ ਪਹਿਲਾਂ ਹੀ 8 ਫੁੱਟ ਦੀ ਹੋਣ ਕਾਰਨ ਬਹੁਤ ਛੋਟੀ ਹੈ, ਜਿਸ ਕਾਰਨ ਗਲੀ ਵਿਚੋਂ ਲੰਘਣਾ ਬਹੁਤ ਮੁਸ਼ਕਿਲ ਹੁੰਦਾ ਹੈ, ਜੇਕਰ ਉੱਕਤ ਦੁਕਾਨਦਾਰ ਗਲੀ ਵਿਚ ਸ਼ਟਰ ਲਗਾ ਕੇ ਰਸਤਾ ਕੱਢਣਗੇ ਤਾਂ ਲੋਕਾਂ ਦਾ ਗਲੀ ਵਿਚੋਂ ਲੰਗਣਾ ਬਹੁਤ ਮੁਸ਼ਕਿਲ ਹੋ ਜਾਵੇਗਾ।ਉਨਾਂ ਦੱਸਿਆ ਕਿ ਇਸ ਸਬੰਧੀ ਉਨਾਂ ਚੋਂਕੀ ਖਾਸਾ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਸ ਚੋਂਕੀ ਖਾਸਾ ਦੇ ਮੁਲਾਜਮ ਮੋਕੇ ਤੇ ਪਹੁੰਚੇ ਤੇ ਉਨਾਂ ਉੱਕਤ ਦੁਕਾਨਦਾਰ ਨੂੰ ਸ਼ਟਰ ਨਾ ਲਗਾਉਣ ਲਈ ਵੀ ਕਿਹਾ ਸੀ। ਲੇਕਿਨ ਪੁਲਿਸ ਦੇ ਜਾਣ ਤੋਂ ਬਾਅਦ ਉੱਕਤ ਦੁਕਾਨਦਾਰ ਨੇ ਪੁਲਿਸ ਦੇ ਰੋਕਣ ਦੇ ਬਾਵਜੂਦ ਆਪਣੇ 100-150 ਅਣਪਛਾਤੇ ਵਿਅਕਤੀਆਂ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਗਲੀ ਵਿਚ ਅੱਧੀ ਰਾਤ ਸ਼ਟਰ ਲਗਾ ਦਿੱਤਾ।
ਇਲਾਕਾ ਨਿਵਾਸੀਆਂ ਦੱਸਿਆ ਕਿ ਜਦ ਇਸ ਹਰਕਤ ਨੂੰ ਰੋਕਣ ਲਈ ਧਰਮਿੰਦਰ ਸਿੰਘ ਨੇ ਵਿਰੋਧ ਕੀਤਾ ਤਾਂ ਉੱਕਤ ਨਸ਼ੇ ਵਿਚ ਧੁੱਤ ਵਿਅਕਤੀਆਂ ਨੇ ਉਸ ਉੱਤੇ ਹਮਲਾ ਕਰ ਦਿੱਤਾ, ਤੇ ਧਰਮਿੰਦਰ ਸਿੰਘ ਨੇ ਉੱਥੋਂ ਭੱਜ ਕੇ ਆਪਣੀ ਜਾਣ ਬਚਾਈ।ਲੋਕਾਂ ਨੇ ਦੱਸਿਆ ਕਿ ਉਨਾਂ ਪੁਲਸ ਚੋਂਕੀ ਖਾਸਾ ਨੂੰ ਇਸ ਬਾਰੇ ਫਿਰ ਸੁਚਿਤ ਕੀਤਾ ਪਰ ਪੁਲਸ ਵਲੋਂ ਉੱਕਤ ਕਥਿਤ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ ਹੈ, ਬਲਕਿ ਉਨਾਂ ਨੂੰ ਦੱਸੇ ਬਗੈਰ ਹੀ ਟਾਈਮ ਪਾਈ ਜਾ ਰਹੀ ਹੈ।
ਇਲਾਕਾ ਨਿਵਾਸੀਆਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨਾਂ ਦੀ ਇਸ ਸੱਮਸਿਆ ਦਾ ਹੱਲ ਜਲਦ ਨਾ ਕੀਤਾ ਗਿਆ ਤਾਂ ਉਹ ਇੰਡੀਆ ਗੇਟ ਵਿਖੇ ਰੋਡ ਜਾਮ ਕਰਕੇ ਧਰਨਾ ਲਗਾਉਣ ਲਈ ਮਜਬੂਰ ਹੋਣਗੇ ।ਇਸ ਸਬੰਧੀ ਜਦ ਚੋਂਕੀ ਇੰਚਾਰਜ ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਵਾਂ ਪਾਰਟੀਆਂ ਵਲੋਂ 27 ਨਵੰਬਰ ਦਾ ਵਕਤ ਰੱਖਿਆ ਗਿਆ ਹੈ, ਇਸ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Punjab Post Daily Online Newspaper & Print Media