ਸਰਕਾਰ ਵੱਲੋ ਹੋਏ ਰਿਕਾਰਡ ਤੋੜ ਵਿਕਾਸ ਕੰਮ
ਅੰਮ੍ਰਿਤਸਰ, 23 ਨਵੰਬਰ (ਰੋਮਤ ਸ਼ਰਮਾ) – ਸਥਾਨਕ ਰਤਨ ਸਿੰਘ ਚੌਕ ਵਿਖੇ ਗੁਲਸ਼ਨ ਹੰਸ ਦੀ ਪ੍ਰਧਾਨਗੀ ਹੇਠ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਤੇ ਮੰਤਰੀ ਜੋਸ਼ੀ ਦਾ ਰੈਲੀ ਤੇ ਪਹੁੰਚਨ ਤੇ ਹਾਰਦਿਕ ਸਵਾਗਤ ਕੀਤਾ ਗਿਆ।ਇਥੇ ਆਏ ਭਾਰੀ ਜੰਨ ਸਮੂਹ ਨੂੰ ਸੰਬੋਧਨ ਕਰਦਿਆਂ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਦੇਸ਼ ਦੇ ਪ੍ਰਤੀ ਉਚੀ ਸੁਚੀ ਸੋਚ ਦੇ ਪ੍ਰਤੀ ਜਾਗਰੂਕ ਕਰਵਾਇਆ। ਨਾਲ ਹੀ ਮੰਤਰੀ ਜੀ ਨੇ ਕਿਹਾ ਕਿ ਸਰਕਾਰ ਵੱਲੋ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਗਏ ਹਨ। ਵਿਕਾਸ ਦੀ ਲੜੀ ਨੂੰ ਕਦੀ ਟੁਟਣ ਨਹੀ ਦਿੱਤਾ ਜਾਵੇਗਾ। ਉਹਨਾਂ ਕਿਹਾ ਇਸ ਸਮੇਂ ਚਾਰੋ ਪਾਸੇ ਵਿਕਾਸ ਕਾਰਜ ਚਲ ਰਹੇੇ ਹਨ ਅਤੇ ਇਸ 67 ਸਾਲਾਂ ਦੇ ਇਤਿਹਾਸ ਵਿਚ ਕਾਂਗਰਸ ਸਰਕਾਰ ਵੱਲੋ ਇਹਨੇ ਕੰਮ ਕਦੀ ਨਹੀ ਕਰਵਾਏ ਗਏ। ਨਾਲ ਹੀ ਲੋਕਾਂ ਨੇ ਹੱਥ ਖੜੇ ਕਰ ਆਸ਼ਵਾਸਨ ਦਿਤਾ ਕਿ ਉਹ ਸਦਾ ਹੀ ਉਹਨਾਂ ਦੇ ਨਾਲ ਖੜੇ ਹਨ। ਇਸ ਮੋਕੇ ਤੇ ਕੌਂਸਲਰ ਕੁਲਵੰਤ ਕੋਰ, ਪ੍ਰਿਥਪਾਲ ਫੋਜੀ, ਕਸ਼ਮੀਰ ਸਿੰਘ, ਵਿਜੈ ਹੰਸ, ਡਾ. ਯੋਗੇਸ਼ ਅਰੋੜਾ, ਰਕੇਸ਼ ਮਿੰਟੂ, ਡਾ. ਡਾਲਮ, ਸਤਪਾਲ, ਖਜਾਨ, ਰਜਿੰਦਰ ਸਿੰਘ, ਜੂਲੀ ,ਬੱਬੀ, ਬਲਜੀਤ, ਲਾਲੀ, ਹੈਪੀ, ਸੋਨੂੰ, ਤਰਸੇਮ, ਜਸਵਿੰਦਰ ਆਦਿ ਮੋਜੂਦ ਸਨ।