Monday, December 23, 2024

ਲੈਂਟਰ ਪਾਉਣ ਲਈ ਸਰਸਵਤੀ ਮੰਦਿਰ ਨੂੰ ਡਾ. ਵੇਰਕਾ ਨੇ ਦਿੱਤਾ ਇੱਕ ਲੱਖ ਦਾ ਚੈਕ

PPN2311201413
ਛੇਹਰਟਾ, 23 ਨਵੰਬਰ (ਕੁਲਦੀਪ ਸਿੰਘ ਨੋਬਲ)  – ਸਥਾਨਕ ਭੱਲਾ ਕਲੋਨੀ ਮਾਸਟਰ ਐਵਿਨਿਊ ਵਿਖੇ ਸਥਿਤ ਮੰਦਿਰ ਮਾਤਾ ਸਰਸਵਤੀ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਲਈ ਹਲਕਾ ਪੱਛਮੀ ਦੇ ਵਿਧਾਇਕ ਤੇ ਐਸ.ਸੀ.ਐਸ.ਟੀ ਕਮਿਸ਼ਨ ਭਾਰਤ ਸਰਕਾਰ ਦੇ ਉੱਪ ਚੇਅਰਮੈਨ ਡਾਕਟਰ ਰਾਜ ਕੁਮਾਰ ਵੇਰਕਾ ਨੇ ਇਕ ਲੱਖ ਰੁੱਪਏ ਦਾ ਚੈਕ ਮੰਦਿਰ ਕਮੇਟੀ ਦੇ ਪ੍ਰਧਾਨ ਹਰੀਨਾਥ ਨੂੰ ਦਿੱਤਾ। ਇਸ ਮੋਕੇ ਮੰਦਿਰ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਰੋਹ ਦੋਰਾਨ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸੰਗੀਤ ਦੀ ਦੇਵੀ ਮਾਂ ਸਰਸਵਤੀ ਦੇ ਇਸ ਮੰਦਿਰ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨਾ ਸਮੇਂ ਦੀਆਂ ਸਰਕਾਰਾਂ ਦਾ ਫਰਜ ਬਣਦਾ ਹੈ ਤੇ ਇਹ ਚੈਕ ਵੀ ਉਸੇ ਸਿਲਸਿਲੇ ਨੂੰ ਤੁਛ ਜਿਹੀ ਭੇਂਟ ਹੈ। ਉਨਾਂ ਕਿਹਾ ਕਿ ਸੱਤ ਸੂਰਾਂ ਦੀ ਸਰਗਮ ਦੀ ਜਨਮ ਦਾਤਾ ਮਾਂ ਸਰਸਵਤੀ ਦੇ ਮੰਦਿਰ ਦੀ ਇਮਾਰਤ ਦਾ ਆਲੀਸ਼ਾਨ ਹੋਣਾ ਸਮੇਂ ਦੀ ਮੁੱਖ ਮੰਗ ਹੈ।
ਇਸ ਮੋਕੇ ਮੰਦਿਰ ਕਮੇਟੀ ਦੇ ਸਮੂਹ ਮੈਂਬਰਾਂ ਤੇ ਅਹੁੱਦੇਦਾਰਾਂ ਵਲੋਂ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ, ਸਾਬਕਾ ਕੋਂਸਲਰ ਮਮਤਾ ਦੱਤਾ, ਸਾਬਕਾ ਕੋਂਸਲਰ ਲਖਨਪਾਲ, ਐਸਸੀ ਸੈੱਲ ਦੇ ਪੰਜਾਬ ਪ੍ਰਧਾਨ ਬੱਬੀ ਪਹਿਲਵਾਨ, ਜਿਲਾ ਉੱਪ ਪ੍ਰਧਾਨ ਦੀਪਕ ਖੰਨਾਂ ਤੇ ਉਨਾਂ ਦੇ ਹੋਰ ਸਾਥੀਆਂ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੋਕੇ ਵਿੱਕੀ ਖੰਨਾ, ਬਲਵਿੰਦਰ ਸਿੰਘ, ਸਰਬਜੀਤ ਸਿੰਘ ਢਿੱਲੋਂ, ਅਜੇ ਕੁਮਾਰ ਪੱਪੂ, ਸਾਬੀ,  ਹੰਸ ਰਾਜ, ਅਵਦੇਸ਼ ਗੁਪਤਾ, ਰਣਜੀਤ ਠਾਕੁਰ, ਸਤੀਸ਼ ਚੰਨ, ਦਿਨੇਸ਼ਵਰ, ਅਨੀਤਾ ਆਨੰਦ, ਰਾਜ ਸ਼ਰਮਾ, ਉਸ਼ਾ ਸ਼ਰਮਾ, ਪੂਨਮ, ਰਾਜ ਕੁਮਾਰੀ, ਨਿਸ਼ਾ ਸ਼ਰਮਾ, ਆਸ਼ਾ ਸ਼ਰਮਾ, ਰਾਣੀ ਸ਼ਰਮਾ, ਰੀਨਾ, ਰਾਜ ਆਦਿ ਇਲਾਕਾ ਨਿਵਾਸੀ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply