ਕਬੱਡੀ ਇੱਕ ਪਿੰਡ ਓਪਨ ਦੇ ਫਾਈਨਲ ‘ਚ ਪੁੱਜੀਆਂ ਦੁਤਾਲ ਤੇ ਸਹੋਲੀ ਦੀਆਂ ਟੀਮਾਂ
ਸਮਰਾਲਾ, 7 ਮਾਰਚ (ਇੰਦਰਜੀਤ ਸਿੰਘ ਕੰਗ) – ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਸਮਰਾਲਾ, ਪ੍ਰਵਾਸੀ ਭਾਰਤੀਆਂ ਅਤੇ ਗਰਾਮ ਪੰਚਾਇਤ ਪਿੰਡ ਬੌਂਦਲੀ ਦੇ ਸਹਿਯੋਗ ਨਾਲ ਮਾਲਵਾ ਕਾਲਜ ਬੌਂਦਲੀ (ਸਮਰਾਲਾ) ਦੇ ਖੇਡ ਸਟੇਡੀਅਮ ਵਿਖੇ ਦੋ ਰੋਜ਼ਾ ਮਾਲਵੇ ਦਾ ਖੇਡ ਮੇਲਾ ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ।ਜਿਸ ਵਿੱਚ ਵੱਖ ਵੱਖ ਅਥਲੈਟਿਕਸ (ਲੜਕੇ-ਲੜਕੀਆਂ) ਅਤੇ ਕਬੱਡੀ ਦੇ ਮੁਕਾਬਲੇ ਹੋਏ।ਅੱਜ ਪਹਿਲੇ ਦਿਨ ਦੇ ਖੇਡ ਮੇਲੇ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਦਿਆਲਪੁਰਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਅੱਜ ਪਹਿਲੇ ਦਿਨ ਅਥਲੈਟਿਕਸ ਮੁਕਾਬਲਿਆਂ ਵਿੱੱਚ 800 ਮੀਟਰ (ਲੜਕੇ) ਬਲਜੀਤ ਸਿੰਘ ਲੁਧਿਆਣਾ ਨੇ ਪਹਿਲਾ, ਗੁਰਪਾਲ ਪਾਂਡੇ ਭਾਈ ਰੂਪਾ ਨੇ ਦੂਜਾ ਅਤੇ ਅੰਸ਼ਿਤ ਖੰਨਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।100 ਮੀਟਰ (ਲੜਕੇ) ਕਰਨਜੋਤ ਸਿੰਘ ਪੱਖੋਵਾਲ ਨੇ ਪਹਿਲਾ, ਬੌਬੀ ਖੰਨਾ ਨੇ ਦੂਸਰਾ ਅਤੇ ਨਵੀ ਖੰਨਾ ਨੇ ਤੀਜ਼ਾ ਸਥਾਨ ਹਾਸਲ ਕੀਤਾ।100 ਮੀਟਰ (ਲੜਕੀਆਂ) ਵਿੱਚ ਰਮਨਦੀਪ ਕੌਰ ਬਠਿੰਡਾ ਨੇ ਪਹਿਲਾ, ਇੰਦਰਜੋਤ ਕੌਰ ਬੰਗਾ ਨੇ ਦੂਜਾ ਅਤੇ ਅਰਸ਼ਦੀਪ ਕੌਰ ਬਠਿੰਡਾ ਨੇ ਤੀਜਾ ਸਥਾਨ ਹਾਸਲ ਕੀਤਾ।100 ਮੀਟਰ (ਲੜਕੇ) ਵਿੱਚ ਗੁਰਪਾਲ ਪਾਂਡੇ ਭਾਈ ਰੂਪਾ ਨੇ ਪਹਿਲਾ, ਬਲਜੀਤ ਸਿੰਘ ਲੁਧਿਆਣਾ ਨੇ ਦੂਜਾ ਅਤੇ ਸੌਰਵ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ।400 ਮੀਟਰ (ਲੜਕੀਆਂ) ਵਿੱਚ ਰਮਨਦੀਪ ਕੌਰ ਬਠਿੰਡਾ ਨੇ ਪਹਿਲਾ, ਕਰਮਬੀਰ ਕੌਰ ਜਲਣਪੁਰ ਨੇ ਦੂਜਾ ਅਤੇ ਇੰਦਰਜੋਤ ਕੌਰ ਬੰਗਾ ਨੇ ਤੀਜ਼ਾ ਸਥਾਨ ਹਾਸਲ ਕੀਤਾ।800 ਮੀਟਰ (ਲੜਕੀਆਂ) ਵਿੱਚ ਕਰਮਬੀਰ ਕੌਰ ਜਲਣਪੁਰ ਨੇ ਪਹਿਲਾ, ਰਮਨਦੀਪ ਕੌਰ ਬਠਿੰਡਾ ਨੇ ਦੂਜਾ ਅਤੇ ਬ੍ਰਹਮਜੋਤ ਕੌਰ ਬੰਗਾ ਨੇ ਤੀਜ਼ਾ ਸਥਾਨ ਹਾਸਲ ਕੀਤਾ। 5000 ਮੀਟਰ (ਲੜਕੇ) ਵਿੱਚ ਕੁਲਵਿੰਦਰ ਸਿੰਘ ਮੁਕਤਸਰ ਨੇ ਪਹਿਲਾ, ਰਨਾਡੋ ਲਹਿਰਾਗਾਰਾ ਨੇ ਦੂਜਾ ਅਤੇ ਅੰਸ਼ਕ ਖੰਨਾ ਨੇ ਤੀਜਾ ਸਥਾਨ ਹਾਸਲ ਕੀਤਾ।3000 ਮੀਟਰ (ਲੜਕੀਆਂ) ਵਿੱਚ ਮਨਦੀਪ ਕੌਰ ਭਾਈ ਰੂਪਾ ਨੇ ਪਹਿਲਾ, ਬਰਨਜੋਤ ਕੌਰ ਬੰਗਾ ਨੇ ਦੂਜਾ ਅਤੇ ਰਮਨਜੀਤ ਕੌਰ ਸੰਗਰੂਰ ਨੇ ਤੀਜ਼ਾ ਸਥਾਨ ਹਾਸਲ ਕੀਤਾ।ਇਸ ਤੋਂ ਇਲਾਵਾ ਕਬੱਡੀ ਇੱਕ ਪਿੰਡ ਓਪਨ ਦੀਆਂ 16 ਟੀਮਾਂ ਵਿਚਕਾਰ ਫਸਵੇਂ ਅਤੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ।ਫਾਈਨਲ ਵਿੱਚ ਦੁਤਾਲ ਅਤੇ ਸਹੌਲੀ ਦੀਆਂ ਟੀਮਾਂ ਪੁੱਜੀਆਂ।ਅੱਜ ਦੇ ਖੇਡ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਜਸਵਿੰਦਰ ਸਿੰਘ ਡੀ.ਐਸ.ਪੀ ਸਮਰਾਲਾ, ਦਵਿੰਦਰ ਸਿੰਘ ਕਾਹਲੋਂ, ਮੋਹਣ ਸਿੰਘ ਝਾੜ ਸਾਹਿਬ, ਅਜੈਬ ਸਿੰਘ, ਪ੍ਰੀਤਮ ਸਿੰਘ ਸਮਸ਼ਪੁਰ, ਕਾਕਾ ਝਾੜ ਸਾਹਿਬ, ਸ਼ੇਰਾ ਮੰਡੇਰ, ਮਨਪ੍ਰੀਤ ਸਿੰਘ ਢੇਸੀ, ਸ਼ੱਬਾ ਥਿਆੜਾ ਯੂ.ਐਸ.ਏ, ਕੋਚ ਦੇਵੀ ਦਿਆਲ ਕੁੱਬੇ, ਫਿੰਡੀ ਝਾੜ ਸਾਹਿਬ, ਗੋਲਾ ਝਾੜ ਸਾਹਿਬ, ਸੁਰਿੰਦਰ ਕੁਮਾਰ ਕਾਲਾ, ਭਿੰਦਰ ਨਵੇਂ ਪਿੰਡੀਆ ਆਦਿ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਹਾਜਰੀ ਭਰੀ।
ਅੱਜ ਖੇਡ ਮੇਲੇ ਦੇ ਆਖਰੀ ਦਿਨ ਪੰਜਾਬ ਦੀ ਸੁਪਰਹਿੱਟ ਗਾਇਕ ਜੋੜੀ ਬਲਕਾਰ ਅਣਖੀਲਾ ਅਤੇ ਬੀਬਾ ਮਨਜਿੰਦਰ ਕੋਮਲ ਖੁੱਲੇ ਅਖਾੜ੍ਹੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਖੇਡ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਣ ਲਈ ਸੱਬੀ ਥਿਆੜਾ, ਲਾਡੀ ਉਟਾਲਾਂ, ਪ੍ਰਿੰਸੀਪਲ ਗੁਰਜੰਟ ਸਿੰਘ ਸੰਗਤਪੁਰਾ, ਕੰਗ ਗਰੁੱਪ ਕੋਟਲਾ ਸਮਸ਼ਪੁਰ, ਦਵਿੰਦਰ ਸਿੰਘ ਕਾਹਲੋਂ ਯੂ.ਐਸ.ਏ, ਸੋਨੂੰ ਸਰਹਿੰਦ ਯੂ.ਐਸ.ਏ, ਨਿਦਾਨ ਮਹਿਤੋਤ, ਰਾਮ ਸਿਹਾਲਾ ਯੂ.ਐਸ.ਏ, ਹੈਪੀ ਮਹਿਤੋਤ ਯੂ.ਐਸ.ਏ, ਸੁੱਖਾ ਮਾਨ ਪੂੰਨੀਆਂ, ਮਲਕੀਤ ਦੁਬਈ, ਮਲਕੀਤ ਅੜੈਚਾਂ, ਰਾਜਿੰਦਰ ਪਾਲ ਗਿੱਲ, ਜੱਸੀ ਸਰਪੰਚ ਬੌਂਦਲੀ, ਮੋਨੀ ਪਾਲ ਮਾਜਰਾ, ਸਾਬੀ ਕੂੰਨਰ, ਦੀਪੂ ਕਰਕਾਲਾ, ਜਸਦੇਵ ਸਿੰਘ ਗੋਲਾ ਝਾੜ ਸਾਹਿਬ ਦਾ ਵਿਸ਼ੇਸ਼ ਸਹਿਯੋਗ ਹੈ।