Wednesday, May 7, 2025
Breaking News

ਭਾਈ ਦਇਆ ਸਿੰਘ ਜੀ ਯਾਤਰੀ ਨਿਵਾਸ ਦਾ ਸੰਤਾਂ ਮਹਾਂਪੁਰਖਾਂ ਨੇ ਕੀਤਾ ਉਦਘਾਟਨ

ਅੰਮ੍ਰਿਤਸਰ (ਹਜ਼ੂਰ ਸਾਹਿਬ), 14 ਮਾਰਚ (ਸੁਖਬੀਰ ਸਿੰਘ) – ਤਖ਼ਤ ਸੱਚਖੰਡ ਬੋਰਡ ਵਲੋਂ ਮਾਰਚ 2016 ‘ਚ ਸੰਤ ਬਾਬਾ ਨਰਿੰਦਰ ਸਿੰਘ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਦੇ ਗੇਟ ਨੰਬਰ 2 ਦਸ਼ਮੇਸ਼ ਹਸਪਤਾਲ ਦੀ ਪੁਰਾਣੀ ਇਮਾਰਤ ਦੀ ਥਾਂ ‘ਤੇ ਨਵੇਂ ਯਾਤਰੀ ਨਿਵਾਸ ਉਸਾਰੀ ਦੀ ਸੇਵਾ ਦਿੱਤੀ ਗਈ ਸੀ। ਉਹ ਯਾਤਰੀ ਨਿਵਾਸ ਅੱਜ ਤਿਆਰ ਕਰਕੇ ਗੁਰਦੁਆਰਾ ਸੱਚਖੰਡ ਬੋਰਡ ਦੇ ਸਪੁਰਦ ਕੀਤਾ ਗਿਆ।ਜਿਸ ਦਾ ਉਦਘਾਟਨ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ, ਸੰਤ ਮਹਾਂਪਰਸ਼, ਗੁਰਦੁਆਰਾ ਬੋਰਡ ਦੇ ਅਧੀਕਾਰੀਆਂ, ਮੈਂਬਰਾਂ ਦੀ ਹਾਜ਼ਰੀ ਵਿੱਚ ਅਰਦਾਸ ਕਰਕੇ ਕੀਤਾ ਗਿਆ।
                ਗੁਰੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ, ਮੀਤ ਜਥੇਦਾਰ ਸਿੰਘ ਸਾਹਿਬ ਭਾਈ ਜੋਤਇੰਦਰ ਸਿੰਘ, ਹੈਡ ਗ੍ਰੰਥੀ ਸਿੰਘ ਸਾਹਿਬ ਭਾਈ ਕਸ਼ਮੀਰ ਸਿੰਘ, ਮੀਤ ਗ੍ਰੰਥੀ ਸਿੰਘ ਸਾਹਿਬ ਭਾਈ ਗੁਰਮੀਤ ਸਿੰਘ ਸਿੰਘ ਸਾਹਿਬ ਭਾਈ ਰਾਮ ਸਿੰਘ ਧੂਪੀਆ, ਮਾਤਾ ਸਾਹਿਬ ਦੇ ਭਾਈ ਤੇਜਾ ਸਿੰਘ, ਸੰਤ ਬਾਬਾ ਸੁਲਖਣ ਸਿੰਘ ਪੰਜਵੜ੍ਹ ਵਾਲੇ, ਰਵਿੰਦਰ ਸਿੰਘ ਬੁੰਗਾਈ, ਮਨਪ੍ਰੀਤ ਸਿੰਘ ਕੁੰਜ਼ੀਵਾਲੇ, ਗੁਰਮੀਤ ਸਿੰਘ ਮਹਾਜਨ ਮੈਂਬਰ, ਗੁਰਵਿੰਦਰ ਸਿੰਘ ਵਾਧਵਾ ਸੁਪਰਡੈਂਟ, ਹਰਜੀਤ ਸਿੰਘ ਕੜੇਵਾਲੇ ਸਹਾਇਕ ਸੁਪਰਡੈਂਟ, ਰਵਿੰਦਰ ਸਿੰਘ ਕਪੂਰ, ਗੁਰਦੁਆਰਾ ਸੱਚਖੰਡ ਬੋਰਡ ਦੇ ਅਧਿਕਾਰੀ ਮੈਂਬਰ ਆਦਿ ਹਾਜ਼ਰ ਸਨ।                  ਸਮਾਗਮ ਵਿੱਚ ਜੱਥੇਦਾਰ ਗਿਆਨੀ ਕੁਲਵੰਤ ਸਿੰਘ, ਪੰਜ ਪਿਆਰੇ ਸਾਹਿਬਾਨ, ਗੁਰਦੁਆਰਾ ਸੱਚਖੰਡ ਬੋਰਡ ਦੇ ਅਧਿਕਾਰੀਆਂ, ਮੈਂਬਰਾਂ, ਸਟੇਜ਼ ਸਕੱਤਰ ਸ਼ਰਨ ਸਿੰਘ ਸੋਢੀ ਸੀਨੀਅਰ ਸੁਪਰਡੈਂਟ ਵਲੋਂ ਸੰਤ ਬਾਬਾ ਬਲਵਿੰਦਰ ਸਿੰਘ ਅਤੇ ਸੰਤ ਬਾਬਾ ਨਰਿੰਦਰ ਸਿੰਘ ਕਾਰ ਸੇਵਾ ਵਾਲਿਆਂ ਨੂੰ ਧਾਰਮਿਕ ਰਵਾਇਤਾਂ ਅਨੁਸਾਰ ਸਨਮਾਨਿਤ ਕੀਤਾ ਗਿਆ।ਜਿਨ੍ਹਾਂ ਨੇ ਸੁੰਦਰ ਇਮਾਰਤ ਦੇ ਏ.ਸੀ ਕਮਰਿਆਂ ਦੀਆਂ ਸਹੂਲਤਾਂ ਨਾਲ ਤਿਆਰ ਕਰਕੇ ਯਾਤਰੀ ਨਿਵਾਸ ਸੰਗਤਾਂ ਲਈ ਸੱਚਖੰਡ ਬੋਰਡ ਦੇ ਸਪੁੱਰਦ ਕੀਤਾ।ਗੁਰਦੁਆਰਾ ਸਾਹਿਬ ਦੇ ਸਕੱਤਰ ਰਵਿੰਦਰ ਸਿੰਘ ਬੁੰਗਾਈ ਨੇ ਮਹਾਂਪੁਰਖਾਂ ਦਾ ਧੰਨਵਾਦ ਕੀਤਾ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Check Also

ਸਫਾਈ ਮੁਹਿੰਮ ‘ਚ ਲੋਕਾਂ ਦੀ ਭਾਗੀਦਾਰੀ ਜਰੂਰੀ – ਵਿਧਾਇਕ ਡਾ: ਜਸਬੀਰ ਸਿੰਘ ਸੰਧੂ

ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਦੇ ਹਰ ਖੇਤਰ ਨੂੰ ਸਾਫ …