Saturday, April 26, 2025
Breaking News

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਲੋਂ ‘ਹਾਓ ਟੂ ਟੈਕਲ ਸਪੋਰਟਸ ਇੰਜਰੀਜ਼’ ਵਿਸ਼ੇ ‘ਤੇ ਸੈਮੀਨਾਰ

ਅੰਮ੍ਰਿਤਸਰ, 28 ਅਪ੍ਰੈਲ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਲੋਂ ‘ਹਾਓ ਟੂ ਟੈਕਲ ਸਪੋਰਟਸ ਇੰਜਰੀਜ਼’ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ।ਸੈਮੀਨਾਰ ਦੀ ਸ਼ੁਰੂਆਤ ਡਾ. ਰਮਨਦੀਪ ਕੌਰ, ਬੀ.ਪੀ.ਟੀ, ਐਮ.ਪੀ.ਟੀ (ਸਪੋਰਟਸ) ਫੀਜ਼ੀਓਥੈਰੇਪਿਸਟ ਅਮਨਦੀਪ ਹਸਪਤਾਲ ਦੇ ਭਾਸ਼ਣ ਨਾਲ ਹੋਈ।ਉਹਨਾਂ ਨੇ ਸਪੋਰਟਸ ਇੰਜਰੀਜ਼ ਦੀਆਂ ਕਿਸਮਾਂ ਅਤੇ ਇਹਨਾਂ ਤੋਂ ਬਚਾਓ ‘ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਸਰਤ ਦੀਆਂ ਵੱਖ-ਵੱਖ ਵਿਧੀਆਂ ਬਾਰੇ ਜਾਗਰੁਕ ਕੀਤਾ । ਉਹਨਾਂ ਨੇ ਕਸਰਤ ਦੇ ਗੁੰਝਲਦਾਰ ਤਰੀਕਿਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਲਈ ਕਸਰਤ ਦੇ ਕਈ ਤਰੀਕਿਆਂ ਨੂੰ ਸਾਵਧਾਨੀ ਨਾਲ ਪ੍ਰਯੋਗ ਕਰਨ ਲਈ ਵਿਆਖਿਆਤਮਕ ਵਰਣਨ ਕੀਤਾ।ਕਨ੍ਹਈਆ, ਮਿਸ ਰਿਧੀਮਾ ਅਤੇ ਮਨੀਸ਼, ਅਮਨਦੀਪ ਹਸਪਤਾਲ, ਨੇ ਵਿਦਿਆਰਥੀਆਂ ਨੂੰ ਸ਼ਰੀਰਕ ਮਜ਼ਬੂਤੀ ਅਤੇ ਰੋਗ ਪ੍ਰਤੀਰੋਧਕ ਤਾਕਤ ਨੂੰ ਵਧਾਉਣ ‘ਤੇ ਜ਼ੋਰ ਦਿੱਤਾ ਤਾਂ ਕਿ ਉਹ ਖੇਡਾਂ ਵਿਚ ਲੱਗਣ ਵਾਲੀਆਂ ਸੱਟਾਂ ਦਾ ਮੁਕਾਬਲਾ ਕਰ ਸਕਣ।
               ਮਿਸ ਸਵੀਟੀ ਬਾਲਾ ਮੁੱਖੀ ਸਰੀਰਕ ਸਿੱਖਿਆ ਵਿਭਾਗ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ. ਅਮਨਦੀਪ ਕੌਰ ਸਰੀਰਕ ਸਿੱਖਿਆ ਵਿਭਾਗ ਨੇ ਸੈਮੀਨਾਰ ਦੀ ਰਿਪੋਰਟ ਪੇਸ਼ ਕੀਤੀ।ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸਰੀਰਕ ਸਿੱਖਿਆ ਵਿਭਾਗ ਦੇ ਸਟਾਫ ਮੈਂਬਰਾਂ ਦਾ ਸੈਮੀਨਾਰ ਦੇ ਸਫਲ ਸੰਚਾਲਨ ਲਈ ਧੰਨਵਾਦ ਕੀਤਾ ਅਤੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ।
                  ਇਸ ਮੌਕੇ ਡਾ. ਸ਼ੈਲੀ ਜੱਗੀ ਨੋਡਲ ਅਫਸਰ, ਪ੍ਰੋ. ਸਵੀਤਾ, ਮਿਸ ਰਾਜਦੀਪ ਸਹਿਤ ਵਿਭਾਗ ਦੇ ਵਿਦਿਆਰਥੀ ਵੀ ਮੌਜ਼ੂਦ ਸਨ ।

Check Also

ਇੰਸਟੀਚਿਊਟ ਫਾਰ ਦ ਬਲਾਈਂਡ ਨੇ 102 ਸਾਲਾ ਸਥਾਪਨਾ ਦਿਵਸ ਮਨਾਇਆ

ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਨੇਤਰਹੀਣਾਂ ਦੀ ਸੇਵਾ ਲਈ ਸੰਸਥਾ ਦੀ ਕੀਤੀ ਸ਼ਲਾਘਾ …