ਅਜੋਕੇ ਸਮੇਂ ਲੜਕੀਆਂ ਨੂੰ ਪੜਾਉਣਾ ਅਤਿ ਜਰੂਰੀ – ਭਾਈ ਗੁਰਇਕਬਾਲ ਸਿੰਘ
ਅੰਮ੍ਰਿਤਸਰ, ੨੭ ਨਵੰਬਰ (ਪ੍ਰੀਤਮ ਸਿੰਘ/ਸੁਖਬੀਰ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਚਲਾਏ ਜਾ ਰਹੇ ਫ੍ਰੀ ਸਿਲਾਈ ਕਢਾਈ ਅਤੇ ਕੰਪੂaਟਰ ਸੈਂਟਰ ਦੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ ਗਏ।ਸੈਂਟਰ ਦੇ ਐੱਮ.ਡੀ. ਸ. ਟਹਿਲਇੰਦਰ ਸਿੰਘ ਅਤੇ ਸ. ਤਰਵਿੰਦਰ ਸਿੰਘ ਨਿੱਕੂ ਨੇ ਦੱਸਿਆ ਕਿ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਚਲਾਏ ਜਾ ਰਹੇ ਬੀਬੀ ਕੌਲਾਂ ਜੀ ਐਜੂਕੇਸ਼ਨ ਵਿੰਗ ਸਿਲਾਈ ਕਢਾਈ ਅਤੇ ਕੰਪਿਊਟਰ ਸਂੇਟਰ, ਜਿੱਥੇ ਲੜਕੀਆਂ ਇਹ ਕੋਰਸ ਬਿਲਕੁਲ ਫ੍ਰੀ ਪ੍ਰਾਪਤ ਕਰ ਰਹੀਆਂ ਹਨ ਇਸ ਕੋਰਸ ਦਾ ਨਾ ਕੋਈ ਦਾਖਲਾ ਫੀਸ ਹੈ ਤੇ ਨਾ ਹੀ ਕੋਈ ਕਿਤਾਬਾਂ ਦਾ ਖਰਚਾ ਹੈ, ਭਾਈ ਸਾਹਿਬ ਜੀ ਵੱਲੋਂ ਬਿਨਾਂ ਭੇਦ-ਭਾਵ ਦੇ ਹਰ ਧਰਮ ਦੀਆਂ ਲੜਕੀਆਂ ਨੂੰ ਇਹ ਕੋਰਸ ਕਰਵਾਏ ਜਾ ਰਹੇ ਹਨ।ਭਾਈ ਸਾਹਿਬ ਨੇ ਦੱਸਿਆ ਕਿ ਹੁਣ ਤੱਕ 24ਵੇਂ ਬੈਚ ਤੱਕ ਤਕਰੀਬਨ 3660 ਲੜਕੀਆਂ ਕੋਰਸ ਕਰਕੇ ਆਪੋ ਆਪਣੇ ਕਾਰੋਬਾਰ ਕਰ ਰਹੀਆਂ ਹਨ।ਭਾਈ ਸਾਹਿਬ ਜੀ ਨੇ ਦੱਸਿਆ ਕਿ ਹਰ ਬੈਚ ਵਿੱਚ ਤਕਰੀਬਨ 110 ਦੇ ਕਰੀਬ ਲੜਕੀਆਂ ਕੋਰਸ ਪ੍ਰਾਪਤ ਕਰਦੀਆਂ ਹਨ।110ਲੜਕੀਆਂ ਦੇ ਦੋ ਸੈਂਟਰ ਇਕ ਭਲਾਈ ਕੇਂਦਰ ਅਤੇ ਦੂਸਰਾ ਚੱਠਾ ਰਾਇਸ ਮਿੱਲ ਵਿਖੇ ਲੜਕੀਆਂ ਛੇ ਮਹੀਨੇ ਦਾ ਕੋਰਸ ਬਿਲਕੁਲ ਫ੍ਰੀ ਪ੍ਰਾਪਤ ਕਰ ਰਹੀਆਂ ਹਨ।ਇਸ ਵਕਤ 24ਵੇਂ ਬੈਚ ਦੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ੨੫ਵੇਂ ਬੈਚ ਦੀ ਅਰਦਾਸ ਕਰਕੇ ਆਰੰਭਤਾ ਕੀਤੀ ਗਈ । 24ਵੇਂ ਬੈਚ ਦੀਆਂ ਲੜਕੀਆਂ ਨੂੰ ਮੁੱਖ ਮਹਿਮਾਨ ਸ. ਰਜਿੰਦਰ ਸਿੰਘ ਮਰਵਾਹ ਪ੍ਰਧਾਨ ਵਪਾਰ ਮੰਡਲ ਅਕਾਲੀ ਦਲ ਨੇ ਸਰਟੀਫਿਕੇਟ ਦੇਣ ਦੀ ਰਸਮ ਅਦਾ ਕੀਤੀ ।ਇਸ ਮੌਕੇ ਸ. ਮਰਵਾਹ ਨੇ ਕਿਹਾ ਕਿ ਭਾਈ ਸਾਹਿਬ ਜਿੱਥੇ ਧਾਰਮਿਕ ਕਾਰਜ ਕਰ ਰਹੇ ਹਨ, ਉੱਥੇ ਲੜਕੀਆਂ ਨੂੰ ਉੱਚ ਵਿਦਿਆ ਫ੍ਰੀ ਦੇ ਕੇ ਬੜਾ ਵੱਡਾ ਯੋਗਦਾਨ ਪਾ ਰਹੇ ਹਨ । ਇਸ ਮੌਕੇ ਸ. ਮਨਿੰਦਰ ਸਿੰਘ ਚੱਠਾ ਰਾਇਸ ਮਿੱਲ, ਸ. ਅਮਰੀਕ ਸਿੰਘ ਪ੍ਰੋਜੇਕਟ ਆਫਿਸਰ, ਸ. ਰਜਿੰਦਰ ਸਿੰਘ, ਸ. ਕਮਲਪ੍ਰੀਤ ਸਿੰਘ, ਸ. ਪ੍ਰਿਤਪਾਲ ਸਿੰਘ ਕਥਿਆਣਾ ਅਤੇ ਸ. ਸੁਰਜੀਤ ਸਿੰਘ ਹਾਜ਼ਰ ਸਨ।