ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਨੇ ਹਲਕਾ ਵਿਧਾਇਕ ਦਿਆਲਪੁਰਾ ਨੂੰ ਦਿੱਤਾ ਮੰਗ ਪੱਤਰ
ਸਮਰਾਲਾ, 9 ਮਈ (ਇੰਦਰਜੀਤ ਸਿੰਘ ਕੰਗ) – ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਪੰਜਾਬ (ਸੀਟੂ) ਦੇ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਦੇ ਸੱਦੇ ਤੇ ਪੰਜਾਬ ਭਰ ਦੇ ਸਮੂਹ ਚੌਂਕੀਦਾਰਾਂ ਵੱਲੋਂ ਆਪੋ ਆਪਣੇ ਹਲਕੇ ਦੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਗਏ। ਅੱਜ ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ (ਸੀਟੂ) ਤਹਿਸੀਲ ਸਮਰਾਲਾ ਦੇ ਪ੍ਰਧਾਨ ਜਸਦੇਵ ਸਿੰਘ ਦੀ ਅਗਵਾਈ ਹੇਠ ਸਮਰਾਲਾ ਤਹਿਸੀਲ ਦੇ ਸਮੂਹ ਚੌਂਕੀਦਾਰਾਂ ਵੱਲੋਂ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ, ਮੰਗ ਪੱਤਰ ਵਿੱਚ ਪੰਜਾਬ ਦੇ ਸਮੂਹ ਪੇਂਡੂ ਚੌਂਕੀਦਾਰਾਂ ਨੂੰ ਹਰਿਆਣਾ ਦੀ ਤਰਜ ਤੇ 7500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇ, ਪੇਂਡੂ ਚੌਂਕੀਦਾਰਾਂ ਨੂੰ ਜਨਮ ਅਤੇ ਮੌਤ ਸਬੰਧੀ ਸਰਟੀਫਿਕੇਟ ਦੇਣ ਸਬੰਧੀ ਮਨਜ਼ੂਰ ਕੀਤੀ ਚਿੱਠੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ, ਸਾਲ ਵਿੱਚ ਦੋ ਵਾਰੀ ਪੇਂਡੂ ਚੌਂਕੀਦਾਰਾਂ ਨੂੰ ਵਰਦੀਆਂ ਦਿੱਤੀਆਂ ਜਾਣ, ਪੰਜਾਬ ਦੇ ਸਮੂਹ ਪੇਂਡੂ ਚੌਂਕੀਦਾਰਾਂ ਨੂੰ ਸਰਕਾਰ ਦੇ ਦਰਜ਼ਾ 4 ਮੁਲਾਜ਼ਮਾਂ ਦੇ ਬਰਾਬਰ ਦਾ ਦਰਜਾ ਦਿੱਤਾ ਜਾਵੇ।ਤਹਿਸੀਲ ਪ੍ਰਧਾਨ ਜਸਦੇਵ ਸਿੰਘ ਨੇ ਕਿਹਾ ਕਿ ਹੁਣ ਤੱਕ ਪੰਜਾਬ ਅੰਦਰ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਪੇਂਡੂ ਚੌਕੀਦਾਰਾਂ ਦੀਆਂ ਮੰਗਾਂ ਸਬੰਧੀ ਕੋਈ ਫੈਸਲਾ ਨਹੀਂ ਲਿਆ ਅਤੇ ਨਾ ਹੀ ਕਦੇ ਕੋਈ ਸਾਰ ਲਈ ਹੈ ਕਿ ਅਜਿਹੀ ਮਹਿੰਗਾਈ ਦੇ ਜਮਾਨੇ ਵਿੱਚ ਪੇਂਡੂ ਚੌਂਕੀਦਾਰ 1250 ਰੁਪਏ ਪ੍ਰਤੀ ਮਹੀਨਾ ਦੇ ਨਿਗੂਣੇ ਭੱਤੇ ਨਾਲ ਕਿਸ ਤਰ੍ਹਾਂ ਗੁਜ਼ਾਰਾ ਕਰ ਸਕਦੇ ਹਨ।ਮੰਗ ਪੱਤਰ ਪ੍ਰਾਪਤ ਕਰਨ ਮੌਕੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸਮੂਹ ਚੌਂਕੀਦਾਰਾਂ ਨੂੰ ਭਰੋੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਜਾਇਜ ਮੰਗਾਂ ਨੂੰ ਉੱਚ ਅਧਿਕਾਰੀਆਂ ਤੱਕ ਪੁੱਜਦਾ ਕੀਤਾ ਜਾਵੇਗਾ।
ਇਸ ਮੌਕੇ ਰਮੇਸ਼ ਸਿੰਘ ਘਰਖਣਾ ਖਜਾਨਚੀ, ਕੁਲਦੀਪ ਸਿੰਘ ਸੈਕਟਰੀ, ਗੁਰਦਾਸ ਸਿੰਘ ਮਾਨੂੰਪੁਰ ਵਾਇਸ ਪ੍ਰਧਾਨ, ਬਾਵਾ ਸਿੰਘ ਦਿਆਲਪੁਰਾ, ਗੁਰਮੇਲ ਸਿੰਘ ਰੋਹਲੇ, ਜੀਤ ਸਿੰਘ ਸਿਹਾਲਾ, ਅਵਤਾਰ ਸਿੰਘ ਨੌਲੜੀ, ਸ਼ਿੰਦਰਪਾਲ ਗੜ੍ਹੀ ਪ੍ਰਧਾਨ ਮਾਛੀਵਾੜਾ, ਗੁਰਨਾਮ ਸਿੰਘ ਸੈਕਟਰੀ ਮਾਛੀਵਾੜਾ, ਮੇਵਾ ਸਿੰਘ ਭੌਰਲਾ ਚਾਵਾ, ਹਰਭਜਨ ਸਿੰਘ ਬੌਂਦਲੀ ਅਤੇ ਗੁਰਪ੍ਰੀਤ ਸਿੰਘ ਬੌਂਦਲੀ ਹਾਜਰ ਸਨ।