Monday, July 28, 2025
Breaking News

ਸਿੰਘ ਸਭਾ ਗੜ੍ਹੀ ਦੀ ਚੋਣ ‘ਚ ਵਡਾਲਾ ਦਾ ਕਰੀਬੀ ਹਾਰਿਆ – ਜੀ.ਕੇ

ਨਵੀਂ ਦਿੱਲੀ, 10 ਮਈ (ਪੰਜਾਬ ਪੋਸਟ ਬਿਊਰੋ) – ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦੀ ਪਾਰਟੀ `ਸਿੱਖ ਸਦਭਾਵਨਾ ਦਲ` ਦੇ ਦਿੱਲੀ ਪ੍ਰਧਾਨ ਮਹਾਂ ਸਿੰਘ ਸੋਢੀ ਗੁਰਦੁਆਰਾ ਸਿੰਘ ਸਭਾ ਗੜ੍ਹੀ ਦੀ ਪ੍ਰਧਾਨਗੀ ਚੋਣ ਹਾਰ ਗਏ ਹਨ।ਪਿਛਲੇ 15 ਸਾਲਾਂ ਤੋਂ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ `ਤੇ ਕਾਬਜ਼ ਸੋਢੀ ਨੂੰ ਹਰਾ ਕੇ ਕੁਲਵਿੰਦਰ ਸਿੰਘ ਪ੍ਰਧਾਨ ਬਣੇ ਹਨ।ਇਦੇ ਨਾਲ ਹੀ ਕੁਲਵਿੰਦਰ ਸਿੰਘ ਦੀ ਟੀਮ ਦੇ ਬਾਕੀ ਮੈਂਬਰ ਹਰਜਿੰਦਰ ਸਿੰਘ ਸੋਢੀ ਮੀਤ ਪ੍ਰਧਾਨ, ਭੁਪਿੰਦਰ ਸਿੰਘ ਸੇਠੀ ਜਨਰਲ ਸਕੱਤਰ, ਗੁਰਪ੍ਰੀਤ ਕੌਰ (ਪਿੰਕੀ) ਮੀਤ ਸਕੱਤਰ ਤੇ ਅਰਜੁਨ ਸਿੰਘ ਸੋਢੀ ਖਜਾਨਚੀ ਅਹੁੱਦੇ ਲਈ ਜੇਤੂ ਐਲਾਨੇ ਗਏ।
               ਜੇਤੂ ਟੀਮ ਨੂੰ ਵਧਾਈ ਦੇਣ ਪੁੱਜੇ ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਦਾਅਵਾ ਕੀਤਾ ਕਿ ਸੋਢੀ ਦੀ ਪ੍ਰਧਾਨਗੀ ਨੂੰ ਬਹਾਲ ਰੱਖਣ ਵਾਸਤੇ ਪੜਦੇ ਪਿਛੋਂ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸੋਢੀ ਨੂੰ ਜ਼ੋਰਦਾਰ ਹਮਾਇਤ ਦਿੱਤੀ ਸੀ, ਪਰ ਸਭ ਕੋਸ਼ਿਸ਼ਾਂ ਦੇ ਬਾਵਜ਼ੂਦ ਉਨਾਂ (ਜੀ.ਕੇ) ਦੀ ਵਾਰਡ ਵਿੱਚਲਾ ਵਿਰੋਧੀਆਂ ਦਾ ਆਖਰੀ ਗੜ੍ਹ ਵੀ ਸੋਢੀ ਦੀ ਹਾਰ ਨਾਲ ਡਿੱਗ ਗਿਆ।ਇਥੇ ਦੱਸ ਦੇਈਏ ਕਿ ਮਹਾਂ ਸਿੰਘ ਸੋਢੀ ਤੇ ਉਸ ਦੀ ਪਤਨੀ ਅੰਮ੍ਰਿਤ ਕੌਰ ਜੀ.ਕੇ ਦੇ ਖਿਲਾਫ ਦਿੱਲੀ ਕਮੇਟੀ ਦੀ ਚੋਣ ਲੜ ਚੁੱਕੇ ਹਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …