ਸਮਰਾਲਾ, 20 ਮਈ (ਇੰਦਰਜੀਤ ਸਿੰਘ ਕੰਗ) – ਭਾਈ ਦਿਆ ਸਿੰਘ ਗੁਰਮਤਿ ਵਿਦਿਆਲਿਆ ਅਤੇ ਸਿਮਰਨ ਅਭਿਆਸ ਕੇਂਦਰ (ਰਜਿ:) ਸਮਰਾਲਾ ਵਲੋਂ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਅਰਬਨ ਅਸਟੇਟ ਲੁਧਿਆਣਾ ਦੇ ਸਹਿਯੋਗ ਨਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ 23 ਮਈ ਦਿਨ ਸੋਮਵਾਰ ਨੂੰ ਦੰਦਾਂ ਅਤੇ ਮੂੰਹ ਦੇ ਕੈਂਸਰ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ।ਭਾਈ ਪ੍ਰਿਤਪਾਲ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਵਿਗੜ ਰਹੇ ਵਾਤਾਵਰਨ ਅਤੇ ਖਾਣ ਪੀਣ ਦੇ ਗਲਤ ਢੰਗਾਂ ਕਾਰਨ 95 ਪ੍ਰਤੀਸ਼ਤ ਲੋਕ ਦੰਦਾਂ ਅਤੇ ਮੂੰਹ ਦੀਆਂ ਬਿਮਾਰੀਆਂ ਤੋਂ ਪੀੜਤ ਹਨ, ਜਿਸ ਕਾਰਨ ਇਹ ਮਾਮੂਲੀਆਂ ਬਿਮਾਰੀਆਂ ਇੱਕ ਦਿਨ ਭਿਆਨਕ ਬਿਮਾਰੀ ਕੈਂਸਰ ਦਾ ਰੂਪ ਧਾਰਨ ਕਰਕੇ ਮਨੁੱਖੀ ਜਾਨ ਲਈ ਘਾਤਕ ਸਿੱਧ ਹੁੰਦੀ ਹੈ।ਇਸ ਰੋਗ ਦੀ ਰੋਕਥਾਮ ਲਈ ਮੁਫਤ ਚੈਕਅੱਪ ਕੈਂਪ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹਸਪਤਾਲ ਤੋਂ ਆਈ ਟੀਮ ਵਲੋਂ ਅਧੁਨਿਕ ਮਸ਼ੀਨਾਂ ਨਾਲ ਡਾਕਟਰਾਂ ਦੁਆਰਾ ਜਾਂਚ ਕੀਤੀ ਜਾਵੇਗੀ।ਮਰੀਜਾਂ ਦੇ ਦੰਦਾਂ ਦੀ ਭਰਾਈ, ਸਫਾਈ ਅਤੇ ਦੰਦ ਕੱਢਣ ਤੋਂ ਇਲਾਵਾ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਗੰਭੀਰ ਮਰੀਜ਼ਾਂ ਦਾ ਇਲਾਜ਼ ਹਸਪਤਾਲ ਵਿਖੇ ਅੱਧੇ ਰੇਟ ‘ਤੇ ਕੀਤਾ ਜਾਵੇਗਾ।ਕੈਂਪ ਦੌਰਾਨ ਚੌਧਰੀ ਨਰਿੰਦਰ ਸਿੰਘ ਚੇਅਰਮੈਨ ਐਸ.ਐਮ.ਡੀ ਫਾਊਂਡੇਸ਼ਨ, ਚੌਧਰੀ ਅੰਗਦ ਸਿੰਘ ਕੌਮੀ ਪ੍ਰਧਾਨ ਕਿਸਾਨ ਮਜ਼ਦੂਰ ਵਿਦਿਆਰਥੀ ਯੂਨੀਅਨ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰਪਾਲ ਸਿੰਘ, ਡਾ. ਹਰਮਨਪ੍ਰੀਤ ਸਿੰਘ, ਤੇਜਪਾਲ ਸਿੰਘ, ਹਰਪ੍ਰੀਤ ਸਿੰਘ ਮਾਲਵਾ, ਸੁਭਾਸ਼ ਚੰਦਰ, ਰਣਵਿਜੈ ਸਿੰਘ, ਚੰਨੀ, ਨਰਿੰਦਰ ਸਿੰਘ, ਰਮਨਦੀਪ ਸਿੰਘ ਖਾਲਸਾ, ਹਰਪ੍ਰੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …